ਤਿਉਹਾਰਾਂ ਮੌਕੇ ਖੁੱਲ੍ਹੇਆਮ ਰੇਹੜੀਆਂ ’ਤੇ ਸ਼ੱਕੀ ਮਿਠਾਈਆਂ ਖਰੀਦਣ ਤੋਂ ਗੁਰੇਜ਼ ਕਰਨ ਲੋਕ : ਫੂਡ ਸੇਫਟੀ ਵਿਭਾਗ
ਫ਼ਿਰੋਜ਼ਪੁਰ, 25 ਅਕਤੂਬਰ (ਕੁਲਬੀਰ ਸਿੰਘ ਸੋਢੀ): ਦੀਵਾਲੀ ਦੇ ਤਿਉਹਾਰ ਦੌਰਾਨ ਲੋਕਾਂ ਦੀ ਸਿਹਤ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਫੂਡ ਸੇਫਟੀ ਵਿਭਾਗ ਦੇ ਅਧਿਕਾਰੀ ਅਭਿਨਵ ਖੋਸਲਾ ਵਲੋਂ ਫਿਰੋਜ਼ਪੁਰ ਵਾਸੀਆਂ ਨੂੰ ਮਿਠਾਈਆਂ ਅਤੇ ਦੁੱਧ ਦੀ ਖਰੀਦ ਸਮੇਂ ਵਿਸ਼ੇਸ਼ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ। ਅਧਿਕਾਰੀ ਨੇ ਲੋਕਾਂ ਨੂੰ ਖ਼ਾਸ ਤੌਰ ’ਤੇ ਦੀਵਾਲੀ ਤੋਂ ਪਹਿਲਾਂ ਤਿੰਨ ਦਿਨਾਂ ਦੌਰਾਨ ਆਰਜ਼ੀ ਟੈਂਟਾਂ, ਰੇਹੜੀਆਂ, ਬੱਸ ਅੱਡਿਆਂ ਦੇ ਨੇੜੇ ਅਤੇ ਗਲੀਆਂ-ਮੁਹੱਲਿਆਂ ਵਿਚ ਵੇਚੀਆਂ ਜਾਣ ਵਾਲੀਆਂ ਸ਼ੱਕੀ ਮਿਠਾਈਆਂ ਖਰੀਦਣ ਤੋਂ ਗੁਰੇਜ਼ ਕਰਨ ਲਈ ਕਿਹਾ ਹੈ।
ਫ਼
ਫ਼ੂਡ ਸਫੇਟੀ ਅਧਿਕਾਰੀ ਅਭਿਨਵ ਖੋਸਲਾ
26-10-2026
ਫ਼ਿਰੋਜ਼ਪੁਰ, 25 ਅਕਤੂਬਰ (ਕੁਲਬੀਰ ਸਿੰਘ ਸੋਢੀ): ਦੀਵਾਲੀ ਦੇ ਤਿਉਹਾਰ ਦੌਰਾਨ ਲੋਕਾਂ ਦੀ ਸਿਹਤ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਫੂਡ ਸੇਫਟੀ ਵਿਭਾਗ ਦੇ ਅਧਿਕਾਰੀ ਅਭਿਨਵ ਖੋਸਲਾ ਵਲੋਂ ਫਿਰੋਜ਼ਪੁਰ ਵਾਸੀਆਂ ਨੂੰ ਮਿਠਾਈਆਂ ਅਤੇ ਦੁੱਧ ਦੀ ਖਰੀਦ ਸਮੇਂ ਵਿਸ਼ੇਸ਼ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ। ਅਧਿਕਾਰੀ ਨੇ ਲੋਕਾਂ ਨੂੰ ਖ਼ਾਸ ਤੌਰ ’ਤੇ ਦੀਵਾਲੀ ਤੋਂ ਪਹਿਲਾਂ ਤਿੰਨ ਦਿਨਾਂ ਦੌਰਾਨ ਆਰਜ਼ੀ ਟੈਂਟਾਂ, ਰੇਹੜੀਆਂ, ਬੱਸ ਅੱਡਿਆਂ ਦੇ ਨੇੜੇ ਅਤੇ ਗਲੀਆਂ-ਮੁਹੱਲਿਆਂ ਵਿਚ ਵੇਚੀਆਂ ਜਾਣ ਵਾਲੀਆਂ ਸ਼ੱਕੀ ਮਿਠਾਈਆਂ ਖਰੀਦਣ ਤੋਂ ਗੁਰੇਜ਼ ਕਰਨ ਲਈ ਕਿਹਾ ਹੈ। ਉਨ੍ਹਾਂ ਅਜਿਹੀਆਂ ਥਾਵਾਂ ’ਤੇ ਵਿਕਣ ਵਾਲੀਆਂ ਮਿਠਾਈਆਂ ਦੀ ਤਿਆਰੀ ਦੀ ਮਿਤੀ, ਤਾਜ਼ਗੀ, ਗੁਣਵੱਤਾ ਅਤੇ ਸਟੋਰੇਜ ਸਬੰਧੀ ਭਰੋਸੇਯੋਗ ਜਾਣਕਾਰੀ ਨਾ ਮਿਲਣ ਕਾਰਨ ਖਪਤਕਾਰਾਂ ਦੀ ਸਿਹਤ ਨੂੰ ਖ਼ਤਰਾ ਹੋ ਸਕਦਾ ਹੈ। ਇਸਦੇ ਨਾਲ ਰਸਗੁੱਲੇ, ਗੁਲਾਬ ਜਾਮੁਨ ਅਤੇ ਹੋਰ ਦੁੱਧ ਤੋਂ ਤਿਆਰ ਮਿਠਾਈਆਂ ਨੂੰ ਖੁੱਲ੍ਹੇ ਵਿਚ ਰੱਖਣ ਜਾਂ ਆਵਾਜਾਈ ਦੌਰਾਨ ਸਹੀ ਤਾਪਮਾਨ ਤੇ ਸਫ਼ਾਈ ਦੇ ਪ੍ਰਬੰਧ ਨਾ ਹੋਣ ਕਾਰਨ ਉਨ੍ਹਾਂ ਦੇ ਦੂਸ਼ਿਤ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਅਧਿਕਾਰੀ ਅਭਿਨਵ ਖੋਸਲਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮਿਠਾਈਆਂ ਹਮੇਸ਼ਾ ਭਰੋਸੇਯੋਗ ਦੁਕਾਨਾਂ ਤੋਂ ਹੀ ਖਰੀਦੀਆਂ ਜਾਣ ਤੇ ਖਰੀਦਣ ਸਮੇਂ ਉਨ੍ਹਾਂ ਦੀ ਤਾਜ਼ਗੀ, ਰੰਗ, ਬਣਤਰ ਅਤੇ ਸਫ਼ਾਈ ਵੱਲ ਧਿਆਨ ਦਿੱਤਾ ਜਾਵੇ। ਅਭਿਨਵ ਖੋਸਲਾ ਨੇ ਪਿੰਡਾਂ ਦੇ ਸਰਪੰਚਾਂ, ਪੰਚਾਂ ਅਤੇ ਹੋਰ ਜ਼ਿੰਮੇਵਾਰ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਇਲਾਕੇ ਵਿਚ ਦੁੱਧ ਦੀ ਸਪਲਾਈ ਸਬੰਧੀ ਕਿਸੇ ਸ਼ੱਕੀ ਗਤੀਵਿਧੀ ਦੀ ਜਾਣਕਾਰੀ ਵਿਭਾਗ ਤੱਕ ਪਹੁੰਚਾਉਣ। ਹਾਲਾਂਕਿ, ਬਿਨਾਂ ਜਾਂਚ ਅਤੇ ਸਬੂਤਾਂ ਦੇ ਕਿਸੇ ਵੀ ਦੁੱਧ ਵਿਕਰੇਤਾ ਵਿਰੁੱਧ ਦੋਸ਼ ਲਗਾਉਣ ਜਾਂ ਅਫ਼ਵਾਹਾਂ ਫੈਲਾਉਣ ਤੋਂ ਬਚਣ ਦੀ ਹਦਾਇਤ ਵੀ ਕੀਤੀ ਗਈ ਹੈ। ਵਿਭਾਗ ਨੇ ਦੁੱਧ ਉਤਪਾਦਕਾਂ ਅਤੇ ਸਪਲਾਇਰਾਂ ਨੂੰ ਦੁੱਧ ਦੀ ਸਾਂਭ-ਸੰਭਾਲ, ਸਫ਼ਾਈ ਅਤੇ ਸਹੀ ਤਾਪਮਾਨ ਦੇ ਮਾਪਦੰਡਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।