26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਟਿਕਟ ਚੈਕਿੰਗ ਸਟਾਫ਼ ਨੇ ਯਾਤਰੀ ਦਾ ਗੁਆਚਿਆ ਹੋਇਆ ਬੈਗ ਤੇ ਪਰਸ ਲੱਭ ਕੇ ਸੁਰੱਖਿਅਤ ਮੋੜਿਆ

ਫ਼ਿਰੋਜ਼ਪੁਰ 25 ਅਕਤੂਬਰ (ਰਾਕੇਸ਼ ਚਾਵਲਾ)- ਮਿਤੀ 25 ਅਕਤੂਬਰ 2026 ਨੂੰ ਇਕ ਯਾਤਰੀ ਰਾਜ ਕਮਲ ਕੁਸ਼ਵਾਹਾ, ਜਿਸ ਨੇ ਟਰੇਨ ਨੰਬਰ 14680 (ਅੰਮ੍ਰਿਤਸਰ-ਦਿੱਲੀ ਐਕਸਪ੍ਰੈਸ) ਵਿਚ ਸਫ਼ਰ ਕਰਨਾ ਸੀ, ਦਾ ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਬੈਗ ਤੇ ਪਰਸ ਗੁਆਚ ਗਿਆ। ਬੈਗ ਵਿਚ ਕੀਮਤੀ ਸਮਾਨ ਹੋਣ ਕਰਕੇ ਯਾਤਰੀ ਕਾਫ਼ੀ ਪ੍ਰੇਸ਼ਾਨ ਸਨ।

ਟਿਕਟ ਚੈਕਿੰਗ ਸਟਾਫ਼ ਯਾਤਰੀ ਦਾ ਗੁਆਚਿਆ ਹੋਇਆ ਬੈਗ ਵਾਪਸ ਕਰਨ ਦੌਰਾਨ। ਅਜੀਤ ਤਸਵੀਰ 26-10-2026
ਫ਼ਿਰੋਜ਼ਪੁਰ 25 ਅਕਤੂਬਰ (ਰਾਕੇਸ਼ ਚਾਵਲਾ)- ਮਿਤੀ 25 ਅਕਤੂਬਰ 2026 ਨੂੰ ਇਕ ਯਾਤਰੀ ਰਾਜ ਕਮਲ ਕੁਸ਼ਵਾਹਾ, ਜਿਸ ਨੇ ਟਰੇਨ ਨੰਬਰ 14680 (ਅੰਮ੍ਰਿਤਸਰ-ਦਿੱਲੀ ਐਕਸਪ੍ਰੈਸ) ਵਿਚ ਸਫ਼ਰ ਕਰਨਾ ਸੀ, ਦਾ ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਬੈਗ ਤੇ ਪਰਸ ਗੁਆਚ ਗਿਆ। ਬੈਗ ਵਿਚ ਕੀਮਤੀ ਸਮਾਨ ਹੋਣ ਕਰਕੇ ਯਾਤਰੀ ਕਾਫ਼ੀ ਪ੍ਰੇਸ਼ਾਨ ਸਨ। ਉਸ ਨੇ ਮੁੱਖ ਟਿਕਟ ਨਿਰੀਖਕ ਹੇਮੰਤ ਸ਼ਰਮਾ ਨਾਲ ਸੰਪਰਕ ਕਰਕੇ ਮਾਮਲੇ ਬਾਰੇ ਦੱਸਿਆ। ਹੇਮੰਤ ਸ਼ਰਮਾ ਨੇ ਤੱਤਪਰਤਾ ਅਤੇ ਜ਼ਿੰਮੇਵਾਰੀ ਦਾ ਸਬੂਤ ਦਿੰਦੇ ਹੋਏ ਯਾਤਰੀ ਦੀ ਮਦਦ ਕੀਤੀ ਅਤੇ ਸਾਮਾਨ ਦਾ ਪਤਾ ਲਗਾਉਣ ਵਿਚ ਸਹਿਯੋਗ ਦਿੱਤਾ। ਉਨ੍ਹਾਂ ਦੇ ਯਤਨਾਂ ਨਾਲ ਗੁਆਚਿਆ ਹੋਇਆ ਬੈਗ ਤੇ ਪਰਸ ਸੁਰੱਖਿਅਤ ਬਰਾਮਦ ਕਰਕੇ ਯਾਤਰੀ ਨੂੰ ਵਾਪਸ ਸੌਂਪ ਦਿੱਤਾ ਗਿਆ। ਯਾਤਰੀ ਨੇ ਆਪਣਾ ਸਾਮਾਨ ਸੁਰੱਖਿਅਤ ਵਾਪਸ ਮਿਲਣ ’ਤੇ ਮੁੱਖ ਟਿਕਟ ਨਿਰੀਖਕ ਦੇ ਸਹਿਯੋਗ ਤੇ ਤਤਪਰਤਾ ਲਈ ਧੰਨਵਾਦ ਪ੍ਰਗਟ ਕੀਤਾ। ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਨੇ ਟਿਕਟ ਚੈਕਿੰਗ ਸਟਾਫ਼ ਦੇ ਇਸ ਕੰਮ ਦੀ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਸਹਾਰਾ ਕਲੱਬ ਜ਼ੀਰਾ ਦੀ ਮਹੀਨਾਵਾਰ ਮੀਟਿੰਗ ਹੋਈ ਅਗਲੀ ਖ਼ਬਰ ਸਿਵਲ ਹਸਪਤਾਲ ਤੇ ਥਾਣਾ ਸਿਟੀ ਦੀ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਅਚਨਚੇਤ ਚੈਕਿੰਗ ਐਂਬੂਲੈਂਸ ਦੇ ਰਿਕਾਰਡ ਤੇ ਮੁਰਦਾਘਰ ’ਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।