ਫ਼ਿਰੋਜ਼ਪੁਰ-ਆਰਿਫ਼ ਕੇ ਸੜਕ ’ਤੇ ਬਸਤੀ ਆਹਮੇ ਵਾਲੀ ਨੇੜੇ ਨਿਰਮਾਣ ਅਧੀਨ ਪੁਲ ’ਤੇ ਵਾਪਰਿਆ ਹਾਦਸਾ ਖੇਤਾਂ ’ਚ ਡਿੱਗੀ ਕਬੱਡੀ ਖਿਡਾਰੀਆਂ ਦੀ ਕਾਰ, ਤਿੰਨ ਜ਼ਖ਼ਮੀ
ਫ਼ਿਰੋਜ਼ਪੁਰ, 23 ਅਕਤੂਬਰ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ-ਆਰਿਫ਼ ਕੇ ਸੜਕ ’ਤੇ ਬਸਤੀ ਆਹਮੇ ਵਾਲੀ ਨੇੜੇ ਨਿਰਮਾਣ ਅਧੀਨ ਪੁਲ ਕੋਲ ਬੀਤੀ ਦੇਰ ਰਾਤ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਟੁੱਟੀ ਤੇ ਖਸਤਾਹਾਲ ਸੜਕ ’ਤੇ ਬੇਕਾਬੂ ਹੋਈ ਕਾਰ ਸੜਕ ਕਿਨਾਰੇ ਖਤਾਨਾਂ ਵਿਚ ਜਾ ਡਿੱਗੀ ਜਿਸ ਕਾਰਨ ਕਾਰ ਵਿਚ ਸਵਾਰ ਤਿੰਨ ਕਬੱਡੀ ਖਿਡਾਰੀ ਜ਼ਖ਼ਮੀ ਹੋ ਗਏ।
ਹਾਦਸਾਗ੍ਰਸਤ ਕਾਰ ਨੂੰ ਜੇ.ਸੀ.ਬੀ਼ ਦੀ ਸਹਾਇਤਾ ਨਾਲ ਬਾਹਰ ਕੱਢੇ ਜਾਣ ਦੀ ਤਸਵੀਰ। ਤਸਵੀਰ: ਗੁਰਿੰਦਰ ਸਿੰਘ
24-10-2026