ਕਸਬਾ ਆਰਿਫ਼ ਕੇ ’ਚ ਮੈਡੀਕਲ ਨਸ਼ੇ ਦਾ ਵੱਡਾ ਕਾਰੋਬਾਰ-ਸ਼ਰੇਆਮ ਵਿਕਦਾ ਨਸ਼ਾ
ਮੱਲਾਂਵਾਲਾ, 20 ਅਕਤੂਬਰ (ਬਲਬੀਰ ਸਿੰਘ ਜੋਸਨ)-ਪੰਜਾਬ ਸਰਕਾਰ ਵਲੋਂ ਸੂਬੇ ’ਚ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਠੁਸ ਨਜ਼ਰ ਆ ਰਹੀ ਹੈ, ਕਿਉਂਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਆਰਿਫ਼ ਕੇ ਵਿਚ ਮੈਡੀਕਲ ਨਸ਼ੇ ਦੀ ਵਿਕਰੀ ਸ਼ਰੇਆਮ ਹੋ ਰਹੀ ਹੈ। ਕਸਬੇ ਵਿਚ ਕੁਝ ਮੈਡੀਕਲ ਸਟੋਰਾਂ ਦੇ ਬਾਹਰ ਸਵੇਰੇ ਤੜਕਸਾਰ ਹੀ ਨਸ਼ਾ ਖਰੀਦਣ ਵਾਲਿਆਂ ਦੀ ਭੀੜ ਇਕੱਠੀ ਹੋ ਜਾਂਦੀ ਹੈ।
ਕ
ਕਾਲਪਨਿਕ ਮੈਡੀਕਲ ਨਸ਼ਾ ਵੇਚਣ ਦੀ ਤਸਵੀਰ। ਅਜੀਤ ਤਸਵੀਰ
21-10-2026
ਮੱਲਾਂਵਾਲਾ, 20 ਅਕਤੂਬਰ (ਬਲਬੀਰ ਸਿੰਘ ਜੋਸਨ)-ਪੰਜਾਬ ਸਰਕਾਰ ਵਲੋਂ ਸੂਬੇ ’ਚ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਠੁਸ ਨਜ਼ਰ ਆ ਰਹੀ ਹੈ, ਕਿਉਂਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਆਰਿਫ਼ ਕੇ ਵਿਚ ਮੈਡੀਕਲ ਨਸ਼ੇ ਦੀ ਵਿਕਰੀ ਸ਼ਰੇਆਮ ਹੋ ਰਹੀ ਹੈ। ਕਸਬੇ ਵਿਚ ਕੁਝ ਮੈਡੀਕਲ ਸਟੋਰਾਂ ਦੇ ਬਾਹਰ ਸਵੇਰੇ ਤੜਕਸਾਰ ਹੀ ਨਸ਼ਾ ਖਰੀਦਣ ਵਾਲਿਆਂ ਦੀ ਭੀੜ ਇਕੱਠੀ ਹੋ ਜਾਂਦੀ ਹੈ। ਹੈਰਾਨੀ ਦੀ ਗੱਲ ਉਸ ਸਮੇਂ ਸਾਹਮਣੇ ਆਉਂਦੀ ਹੈ ਕਿ ਨਸ਼ਾ ਵੇਚਣ ਵਾਲੇ ਸੁਦਾਗਰ ਥਾਣਾ ਆਰਿਫ਼ ਕੇ ਤੋਂ ਮਹਿਜ਼ 300 ਮੀਟਰ ਦੀ ਦੂਰੀ ’ਤੇ ਬੇਰੋਕ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ ਅਤੇ ਪੁਲਿਸ ਥਾਣਾ ਆਰਿਫ ਕੇ ਦਾ ਪੁਲਿਸ ਪ੍ਰਸ਼ਾਸਨ,ਸਿਹਤ ਵਿਭਾਗ ਤੇ ਨਸ਼ਾ ਫੜਨ ਵਾਲਾ ਉੱਡਣ ਦਸਤਾ ਵੀ ਕਬੂਤਰ ਵਾਂਗ ਅੱਖਾਂ ਬੰਦ ਕਰੀ ਬੈਠਾ ਹੈ। ਜਿਸ ਨੇ ਪੁਲਿਸ ਪ੍ਰਸ਼ਾਸਨ ਅਤੇ ਡਰੱਗ ਕੰਟਰੋਲ ਵਿਭਾਗ ਦੀ ਕਾਰਗੁਜ਼ਾਰੀ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਮੈਡੀਕਲ ਦੀ ਸਾਫ ਸੁਥਰੀ ਦੁਕਾਨਦਾਰੀ ਕਰਨ ਵਾਲੇ ਲੋਕਾਂ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਕਸਬਾ ਆਰਿਫ਼ ਕੇ ਵਿਖ਼ੇ ਗੁਰਦੁਆਰਾ ਬਾਬਾ ਰਾਮ ਲਾਲ ਸਾਹਿਬ ਸਥਿਤ ਹੈ। ਇੱਥੇ ਸਵੇਰ ਨੂੰ ਸੈਂਕੜੇ ਸੰਗਤ ਗੁਰੂ ਘਰ ਨਤਮਸਤਕ ਹੋਣ ਲਈ ਆਉਂਦੀ ਹੈ, ਪਰ ਉੱਥੇ ਹੀ ਗੁਰਦੁਆਰਾ ਨਜਦੀਕ ਖੁਲੇ੍ ਮੈਡੀਕਲ ਸਟੋਰਾਂ ਤੇ ਸਵੇਰੇ-ਸਵੇਰੇ ਨਸ਼ਾ ਲੈਣ ਵਾਲੇ ਲੋਕਾਂ ਦੀਆਂ ਕਤਾਰਾਂ ਲੱਗ ਜਾਂਦੀਆਂ ਹਨ। ਜਿਸ ਕਾਰਨ ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂਆਂ ’ਤੇ ਮਾੜਾ ਅਸਰ ਪੈ ਰਿਹਾ ਹੈ। ਆਰਿਫ਼ ਕੇ ਵਿਚ ਚਾਰ ਤੋਂ ਪੰਜ ਮੈਡੀਕਲ ਸਟੋਰਾਂ ’ਤੇ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਕੀਤੀ ਜਾ ਰਹੀ ਹੈ। ਇਹ ਦੁਕਾਨਾਂ ਸਵੇਰੇ ਤੜਕਸਾਰ ਹੀ ਖੁੱਲ੍ਹ ਜਾਂਦੀਆਂ ਹਨ ਅਤੇ ਸਵੇਰੇ 9 ਵਜੇ ਤੱਕ ਇਨ੍ਹਾਂ ਦੇ ਬਾਹਰ ਨਸ਼ਾ ਖਰੀਦਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ।ਕੁਝ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕਈ ਲੋਕ ਦੂਸਰੇ ਜ਼ਿਲ੍ਹਿਆਂ ਤੋਂ ਮੋਟਰਸਾਈਕਲਾਂ ’ਤੇ ਵਹੀਕਲਾਂ ਰਾਹੀਂ ਇੱਥੇ ਪਹੁੰਚਦੇ ਹਨ ਅਤੇ ਨਸ਼ੇ ਦੀ ਲਤ ਵਿਚ ਫਸੇ ਵੱਖ-ਵੱਖ ਉਮਰਾਂ ਦੇ ਲੋਕ ਇਨ੍ਹਾਂ ਥਾਵਾਂ ’ਤੇ ਦੇਖਣ ਨੂੰ ਮਿਲਦੇ ਹਨ। ਇਸ ਸਮੱਸਿਆ ਦਾ ਘੇਰਾ ਨੌਜਵਾਨਾਂ ਤੱਕ ਹੀ ਸੀਮਤ ਨਹੀਂ ਸਗੋਂ ਬੱਚੇ ਅਤੇ ਔਰਤਾਂ ਨਸ਼ਿਆਂ ਦੀ ਲਪੇਟ ਵਿਚ ਲਗਾਤਾਰ ਆ ਰਹੇ ਹਨ। ਉਥੇ ਹੀ ਨਿਯਮਾਂ ਅਨੁਸਾਰ ਮੈਡੀਕਲ ਸਟੋਰ ਚਲਾਉਣ ਵਾਲੇ ਵਿਹਲੇ ਬੈਠੇ ਰਹਿੰਦੇ ਹਨ ,ਉਨ੍ਹਾਂ ਨੂੰ ਆਪਣੇ ਕਾਰੋਬਾਰ ਚਲਾਉਣ ਅਤੇ ਪਰਿਵਾਰਾਂ ਦਾ ਗੁਜ਼ਾਰਾ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਨਸ਼ੀਲੀਆਂ ਦਵਾਈਆਂ ਵੇਚਣ ਵਾਲੀਆਂ ਦੁਕਾਨਾਂ ’ਤੇ ਸਵੇਰ ਤੋਂ ਸ਼ਾਮ ਤੱਕ ਲੋਕਾਂ ਦੀ ਭੀੜ ਦੇਖਣ ਨੂੰ ਮਿਲਦੀ ਹੈ। ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ। ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਨੂੰ ਕਸਬਾ ਆਰਿਫ ਕੇ ਵਿਚ ਗ੍ਰਹਿਣ ਲੱਗਦਾ ਨਜ਼ਰ ਆ ਰਿਹਾ ਕਿਉਂਕਿ ਇਥੇ ਸ਼ਰੇਆਮ ਮੈਡੀਕਲ ਨਸ਼ੇ ਦੀ ਵਿਕਰੀ ਜੋਰਾਂ ਨਾਲ ਹੋ ਰਹੀ ਹੈ। ਇਹ ਦੁਕਾਨਦਾਰ ਇੰਨੇ ਛਾਤਰ ਹਨ ਕਿ ਆਪਣੀਆਂ ਮੈਡੀਕਲ ਦੁਕਾਨਾਂ ਦੇ ਉੱਪਰ ਨਸ਼ਾ ਥੋੜਾ ਬਾਹਲਾ ਰੱਖਿਆ ਹੋਇਆ ਬਾਕੀ ਨੇੜਲੇ ਬਣਾਏ ਸਟੋਰਾਂ ਉੱਪਰ ਰੱਖ ਕੇ ਵੇਚ ਰਹੇ ਹਨ। ਇਸ ਕਸਬੇ ’ਚ ਧੜੱਲੇ ਨਾਲ ਵ ਿਕ ਰਹੇ ਨਸ਼ੇ ਨੂੰ ਰੋਕਣ ਲਈ ਜ਼ਮੀਨੀ ਪੱਧਰ ’ਤੇ ਪ੍ਰਭਾਵਸ਼ਾਲੀ ਕਾਰਵਾਈ ਕਿਉਂ ਨਹੀਂ ਹੋ ਰਹੀ। ਸਥਾਨਕ ਲੋਕਾਂ ਨੇ ਜ਼ਿਲ੍ਹਾ ਪੁਲਿਸ ਮੁਖੀ, ਡਰੱਗ ਕੰਟਰੋਲ ਵਿਭਾਗ ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਆਰਿਫ਼ ਕੇ ਵਿੱਚ ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ ਅਤੇ ਦੁਕਾਨਾਂ ’ਤੇ ਮੌਜੂਦ ਦਵਾਈਆਂ, ਉਨ੍ਹਾਂ ਦੀ ਖਰੀਦ ਅਤੇ ਵਿਕਰੀ ਦੇ ਰਿਕਾਰਡ ਅਤੇ ਲੋੜੀਂਦੇ ਲਾਇਸੈਂਸਾਂ ਦੀ ਜਾਂਚ ਕੀਤੀ ਜਾਵੇ।