21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਐਡਵੋਕੇਟ ਸੁਰਿੰਦਰਪਾਲ ਸਿੰਘ ਸਿੱਧੂ ਭਾਜਪਾ ਐਸ.ਸੀ. ਮੋਰਚਾ ਪੰਜਾਬ ਦੇ ਸੂਬਾ ਸਕੱਤਰ ਨਿਯੁਕਤ

ਫ਼ਿਰੋਜ਼ਸ਼ਾਹ, 20 ਅਕਤੂਬਰ(ਸਰਬਜੀਤ ਸਿੰਘ ਧਾਲੀਵਾਲ)-ਭਾਰਤੀ ਜਨਤਾ ਪਾਰਟੀ ਦੇ ਹਲਕਾ ਫ਼ਿਰੋਜ਼ਪੁਰ ਦਿਹਾਤੀ ਨਾਲ ਸਬੰਧਤ ਮਿਹਨਤੀ ਅਤੇ ਸੀਨੀਅਰ ਆਗੂ ਐਡਵੋਕੇਟ ਸੁਰਿੰਦਰਪਾਲ ਸਿੰਘ ਸਿੱਧੂ ਨੂੰ ਪਾਰਟੀ ਪ੍ਰਤੀ ਕੀਤੀ ਜਾ ਰਹੀ ਸਖਤ ਮਿਹਨਤ ਨੂੰ ਦੇਖਦਿਆਂ ਪਾਰਟੀ ਹਾਈਕਮਾਂਡ ਵਲੋਂ ਇਕ ਵੱਡੀ ਜ਼ਿੰਮੇਵਾਰੀ ਸੌਂਪਦਿਆਂ ਭਾਜਪਾ ਐਸ. ਸੀ ਮੋਰਚਾ ਪੰਜਾਬ ਦਾ ਸੂਬਾ ਸਕੱਤਰ ) ਨਿਯੁਕਤ ਕੀਤਾ ਗਿਆ ਹੈ।

ਅਜੀਤ ਡੈਸਕ 21-10-2026
ਫ਼ਿਰੋਜ਼ਸ਼ਾਹ, 20 ਅਕਤੂਬਰ(ਸਰਬਜੀਤ ਸਿੰਘ ਧਾਲੀਵਾਲ)-ਭਾਰਤੀ ਜਨਤਾ ਪਾਰਟੀ ਦੇ ਹਲਕਾ ਫ਼ਿਰੋਜ਼ਪੁਰ ਦਿਹਾਤੀ ਨਾਲ ਸਬੰਧਤ ਮਿਹਨਤੀ ਅਤੇ ਸੀਨੀਅਰ ਆਗੂ ਐਡਵੋਕੇਟ ਸੁਰਿੰਦਰਪਾਲ ਸਿੰਘ ਸਿੱਧੂ ਨੂੰ ਪਾਰਟੀ ਪ੍ਰਤੀ ਕੀਤੀ ਜਾ ਰਹੀ ਸਖਤ ਮਿਹਨਤ ਨੂੰ ਦੇਖਦਿਆਂ ਪਾਰਟੀ ਹਾਈਕਮਾਂਡ ਵਲੋਂ ਇਕ ਵੱਡੀ ਜ਼ਿੰਮੇਵਾਰੀ ਸੌਂਪਦਿਆਂ ਭਾਜਪਾ ਐਸ.ਸੀ ਮੋਰਚਾ ਪੰਜਾਬ ਦਾ ਸੂਬਾ ਸਕੱਤਰ ) ਨਿਯੁਕਤ ਕੀਤਾ ਗਿਆ ਹੈ। ਇਸ ਵੱਕਾਰੀ ਅਹੁਦੇ ’ਤੇ ਹੋਈ ਨਿਯੁਕਤੀ ਨਾਲ ਜਿੱਥੇ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਉੱਥੇ ਹੀ ਨਵ-ਨਿਯੁਕਤ ਸੂਬਾ ਸਕੱਤਰ ਵਲੋਂ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ। ਨਵ-ਨਿਯੁਕਤ ਸੂਬਾ ਸਕੱਤਰ ਨੇ ਕਿਹਾ ਮੈਂ ਭਾਜਪਾ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ, ਸੰਗਠਨ ਮੰਤਰੀ ਸਿਰੀ ਨਿਵਾਸੁਲੂ , ਭਾਜਪਾ ਐਸ .ਸੀ ਮੋਰਚਾ ਪੰਜਾਬ ਦੇ ਪ੍ਰਧਾਨ ਸ਼ੀਤਲ ਅੰਗੁਰਾਲ , ਸਾਬਕਾ ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਬਾਠ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਮੇਰੀ ਪਾਰਟੀ ਪ੍ਰਤੀ ਵਫ਼ਾਦਾਰੀ ਅਤੇ ਮਿਹਨਤ ਨੂੰ ਦੇਖਦੇ ਹੋਏ ਮੈਨੂੰ ਇਸ ਜ਼ਿੰਮੇਵਾਰੀ ਦੇ ਯੋਗ ਸਮਝਿਆ। ਭਾਜਪਾ ਦੇ ਸਰਗਰਮ ਆਗੂ ਸਾਹਬ ਸਿੰਘ ਮੁਦਕਾ, ਲਖਬੀਰ ਸਿੰਘ ਸੰਧੂ , ਬੱਬੀ ਕਮਗਰ ਸਮੇਤ ਦੇ ਵੱਡੀ ਗਿਣਤੀ ਵਿਚ ਪੰਚਾਂ-ਸਰਪੰਚਾਂ ਅਤੇ ਭਾਜਪਾ ਵਰਕਰਾਂ ਨੇ ਨਵ-ਨਿਯੁਕਤ ਸੂਬਾ ਸਕੱਤਰ ਦਾ ਮੂੰਹ ਮਿੱਠਾ ਕਰਵਾਇਆ ਅਤੇ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ।
ਪਿਛਲੀ ਖ਼ਬਰ ਡੀ.ਏ.ਪੀ. ਖਾਦ ਦੀ ਕਿੱਲਤ ਅਤੇ ਕਥਿਤ ਬਲੈਕ ਮਾਰਕੀਟਿੰਗ ਵਿਰੁੱਧ ਬੀ.ਕੇ.ਯੂ. ਪੰਜਾਬ ਦਾ ਹੱਲਾਬੋਲ-ਚੱਕਾ ਜਾਮ ਦੀ ਚੇਤਾਵਨੀ ਅਗਲੀ ਖ਼ਬਰ ਗਜ਼ਨੀ ਵਾਲਾ ਤੋਂ ਪਸ਼ੂ ਚਰਾਉਣ ਗਿਆ ਵਿਅਕਤੀ ਨਹਿਰ ’ਚ ਡੁੱਬਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।