17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

70ਵੀਆਂ ਪੰਜਾਬ ਰਾਜ ਜ਼ਿਲ੍ਹਾ ਪੱਧਰੀ ਸਕੂਲੀ ਖੇਡਾਂ ’ਚ ਸ਼ਹੀਦ ਗੰਜ ਪਬਲਿਕ ਸਕੂਲ ਮੁੱਦਕੀ ਦਾ ਸ਼ਾਨਦਾਰ ਪ੍ਰਦਰਸ਼ਨ

ਮੁੱਦਕੀ, 16 ਅਕਤੂਬਰ (ਭਾਰਤ ਭੂਸ਼ਨ ਅਗਰਵਾਲ)- ਸੱਚਖੰਡ ਵਾਸੀ ਸੰਤ ਬਾਬਾ ਅਮਰਜੀਤ ਸਿੰਘ ਵਲ਼ੋਂ ਸਥਾਪਿਤ ਮਾਲਵੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਹੀਦ ਗੰਜ ਪਬਲਿਕ ਸਕੂਲ ਮੁੱਦਕੀ ਦੇ ਵਿਦਿਆਰਥੀਆਂ ਨੇ 70ਵੀਆਂ ਪੰਜਾਬ ਰਾਜ ਜ਼ਿਲ੍ਹਾ ਪੱਧਰੀ ਸਕੂਲੀ ਖੇਡਾਂ ਦੇ ਵੱਖ-ਵੱਖ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਪ੍ਰਿੰਸੀਪਲ ਸੰਜੀਵ ਜੈਨ ਨੇ ਦੱਸਿਆ ਕਿ ਐਥਲੈਟਿਕਸ ਦੇ ਅੰਡਰ-14, ਅੰਡਰ-17 ਤੇ ਅੰਡਰ-19 ਉਮਰ ਵਰਗ ਦੇ ਲੜਕੇ ਤੇ ਲੜਕੀਆਂ ਨੇ ਜ਼ਿਲ੍ਹਾ ਪੱਧਰ ’ਤੇ 11 ਸੋਨੇ, 9 ਚਾਂਦੀ ਤੇ 6 ਕਾਂਸੀ ਦੇ ਤਗਮੇ ਜਿੱਤ ਕੇ ਸ਼ਾਨਦਾਰ ਪ੍ਰਾਪਤੀ ਕੀਤੀ।

ਅਜੀਤ ਡੈਸਕ 17-10-2026
ਮੁੱਦਕੀ, 16 ਅਕਤੂਬਰ (ਭਾਰਤ ਭੂਸ਼ਨ ਅਗਰਵਾਲ)- ਸੱਚਖੰਡ ਵਾਸੀ ਸੰਤ ਬਾਬਾ ਅਮਰਜੀਤ ਸਿੰਘ ਵਲ਼ੋਂ ਸਥਾਪਿਤ ਮਾਲਵੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਹੀਦ ਗੰਜ ਪਬਲਿਕ ਸਕੂਲ ਮੁੱਦਕੀ ਦੇ ਵਿਦਿਆਰਥੀਆਂ ਨੇ 70ਵੀਆਂ ਪੰਜਾਬ ਰਾਜ ਜ਼ਿਲ੍ਹਾ ਪੱਧਰੀ ਸਕੂਲੀ ਖੇਡਾਂ ਦੇ ਵੱਖ-ਵੱਖ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਪ੍ਰਿੰਸੀਪਲ ਸੰਜੀਵ ਜੈਨ ਨੇ ਦੱਸਿਆ ਕਿ ਐਥਲੈਟਿਕਸ ਦੇ ਅੰਡਰ-14, ਅੰਡਰ-17 ਤੇ ਅੰਡਰ-19 ਉਮਰ ਵਰਗ ਦੇ ਲੜਕੇ ਤੇ ਲੜਕੀਆਂ ਨੇ ਜ਼ਿਲ੍ਹਾ ਪੱਧਰ ’ਤੇ 11 ਸੋਨੇ, 9 ਚਾਂਦੀ ਤੇ 6 ਕਾਂਸੀ ਦੇ ਤਗਮੇ ਜਿੱਤ ਕੇ ਸ਼ਾਨਦਾਰ ਪ੍ਰਾਪਤੀ ਕੀਤੀ। ਇਸੇ ਤਰ੍ਹਾਂ ਫ਼੍ਰੀ ਸਟਾਈਲ ਕੁਸ਼ਤੀ ਦੇ ਵੱਖ-ਵੱਖ ਉਮਰ ਵਰਗਾਂ ਵਿਚ ਲੜਕਿਆਂ ਤੇ ਲੜਕੀਆਂ ਨੇ 18 ਸੋਨੇ ਤੇ 4 ਚਾਂਦੀ ਦੇ ਤਗਮੇ ਜਿੱਤ ਕੇ ਸਕੂਲ ਦੀਆਂ ਪ੍ਰਾਪਤੀਆਂ ’ਚ ਵਾਧਾ ਕੀਤਾ। ਇਸ ਤਰ੍ਹਾਂ ਐਥਲੈਟਿਕਸ ਤੇ ਫ਼੍ਰੀ ਸਟਾਈਲ ਕੁਸ਼ਤੀ ਵਿਚ ਸਕੂਲ ਦੇ ਖਿਡਾਰੀਆਂ ਨੇ ਕੁਲ 48 ਤਗਮੇ ਹਾਸਲ ਕੀਤੇ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਿਖੇ ਹੋਏ ਅੰਤਰ-ਜ਼ਿਲ੍ਹਾ ਕੁਸ਼ਤੀ ਮੁਕਾਬਲਿਆਂ ਵਿਚ ਸਕੂਲ ਦੀ ਖਿਡਾਰਨ ਅਰਸ਼ਦੀਪ ਕੌਰ ਨੇ 62 ਕਿੱਲੋਗਰਾਮ ਭਾਰ ਵਰਗ ਵਿਚ ਪੰਜਾਬ ਪੱਧਰ ’ਤੇ ਤੀਜਾ ਸਥਾਨ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ। ਫੁੱਟਬਾਲ ਦੇ ਅੰਡਰ-14 ਉਮਰ ਵਰਗ ਦੇ ਲੜਕਿਆਂ ਨੇ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਲੜਕੀਆਂ ਦੀਆਂ ਅੰਡਰ-14 ਤੇ ਅੰਡਰ-19 ਟੀਮਾਂ ਵੀ ਜ਼ਿਲ੍ਹੇ ਵਿਚੋਂ ਪਹਿਲੇ ਸਥਾਨ ’ਤੇ ਰਹੀਆਂ। ਫੁੱਟਬਾਲ ਵਿਚੋਂ 6 ਲੜਕਿਆਂ ਤੇ 22 ਲੜਕੀਆਂ ਦੀ ਚੋਣ ਰਾਜ ਪੱਧਰੀ ਮੁਕਾਬਲਿਆਂ ਲਈ ਹੋਈ, ਜੋ ਸਕੂਲ ਲਈ ਮਾਣ ਵਾਲੀ ਪ੍ਰਾਪਤੀ ਹੈ। ਹਾਕੀ ਦੇ ਮੁਕਾਬਲਿਆਂ ਵਿਚ ਅੰਡਰ-14 ਤੇ ਅੰਡਰ-17 ਉਮਰ ਵਰਗ ਦੀਆਂ ਲੜਕੀਆਂ ਨੇ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਲੜਕਿਆਂ ਦੀਆਂ ਇਨ੍ਹਾਂ ਦੋਵੇਂ ਉਮਰ ਵਰਗਾਂ ਦੀਆਂ ਟੀਮਾਂ ਨੇ ਦੂਜਾ ਸਥਾਨ ਹਾਸਲ ਕੀਤਾ। ਹੈਂਡਬਾਲ ਦੇ ਅੰਡਰ-14 ਲੜਕਿਆਂ ਦੇ ਵਰਗ ਵਿਚੋਂ ਵੀ ਦੋ ਖਿਡਾਰੀਆਂ ਦੀ ਚੋਣ ਰਾਜ ਪੱਧਰੀ ਮੁਕਾਬਲਿਆਂ ਲਈ ਹੋਈ। ਪ੍ਰਿੰਸੀਪਲ ਸੰਜੀਵ ਜੈਨ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਦੇ ਨਾਲ-ਨਾਲ ਉਨ੍ਹਾਂ ਵਿਚ ਅਨੁਸ਼ਾਸਨ, ਟੀਮ ਭਾਵਨਾ, ਮਿਹਨਤ ਤੇ ਆਤਮ-ਵਿਸ਼ਵਾਸ ਵਰਗੇ ਗੁਣ ਪੈਦਾ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੇ ਸਕੂਲ ਦੀ ਪ੍ਰਬੰਧਕੀ ਕਮੇਟੀ ਵਲ਼ੋਂ ਖੇਡ ਵਿਭਾਗ ਦੇ ਮੁਖੀ ਪਵਨਪ੍ਰੀਤ ਕੌਰ (ਐਥਲੈਟਿਕਸ ਕੋਚ), ਰਾਜਿੰਦਰ ਕੌਰ (ਹਾਕੀ ਕੋਚ), ਹਰਦੇਵ ਸਿੰਘ (ਵਾਲੀਬਾਲ ਕੋਚ), ਗੁਰਪ੍ਰੀਤ ਸਿੰਘ (ਕੁਸ਼ਤੀ ਕੋਚ), ਹਰਜੀਤ ਸਿੰਘ (ਫੁੱਟਬਾਲ ਕੋਚ), ਕਮਲਜੀਤ ਕੌਰ (ਬਾਸਕਟਬਾਲ ਕੋਚ) ਅਤੇ ਸੁਰਿੰਦਰ ਸਿੰਘ (ਹੈਂਡਬਾਲ ਕੋਚ) ਦੇ ਯਤਨਾਂ ਦੀ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਜੇ.ਕੇ.ਐੱਸ. ਪਬਲਿਕ ਸਕੂਲ ਵਿਖੇ ਕਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਸੈਸ਼ਨ ਕਰਵਾਇਆ ਅਗਲੀ ਖ਼ਬਰ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਨੇ ਨਗਰ ਕੌਂਸਲ ਨੂੰ ਵਿਕਾਸ ਕਾਰਜਾਂ ਲਈ ਦਿੱਤਾ ਇਕ ਕਰੋੜ ਰੁਪਏ ਦਾ ਚੈੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।