15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਦੁਸਹਿਰਾ ਕਮੇਟੀ ਨੇ ਗਰਾਊਂਡ ’ਚ ਕਰਵਾਇਆ ਧਰਤੀ ਪੂਜਨ

ਜ਼ੀਰਾ, 14 ਅਕਤੂਬਰ(ਪ੍ਰਤਾਪ ਸਿੰਘ ਹੀਰਾ)- ਦੁਸਹਿਰਾ ਕਮੇਟੀ ਜ਼ੀਰਾ ਵਲੋਂ ਸਥਾਨਕ ਜੀਵਨ ਮੱਲ ਸਕੂਲ ਵਿਖੇ ਮਨਾਏ ਜਾ ਰਹੇ ਦੁਸਹਿਰੇ ਦੇ ਪਵਿੱਤਰ ਤਿਉਹਾਰ ਦੀਆਂ ਤਿਆਰੀਆਂ ਦੇ ਸਬੰਧ ਵਿਚ ਗਰਾਊਂਡ ਵਿਖੇ ਧਰਤੀ ਪੂਜਨ ਕਰਵਾਇਆ ਗਿਆ। ਇਸ ਮੌਕੇ ਵੈਦਿਕ ਮੰਤਰਾਂ ਦੇ ਉਚਾਰਨ ਨਾਲ ਵਿਧੀ-ਵਿਧਾਨ ਅਨੁਸਾਰ ਪੂਜਾ ਅਰਚਨਾ ਕੀਤੀ ਗਈ ਤੇ ਆਉਣ ਵਾਲੇ ਤਿਉਹਾਰ ਦੇ ਸਫਲ ਅਤੇ ਸ਼ਾਂਤੀਪੂਰਵਕ ਹੋਣ ਲਈ ਪ੍ਰਭੂ ਅੱਗੇ ਅਰਦਾਸ ਕੀਤੀ ਗਈ।

ਅਜੀਤ ਡੈਸਕ 15-10-2026
ਜ਼ੀਰਾ, 14 ਅਕਤੂਬਰ(ਪ੍ਰਤਾਪ ਸਿੰਘ ਹੀਰਾ)- ਦੁਸਹਿਰਾ ਕਮੇਟੀ ਜ਼ੀਰਾ ਵਲੋਂ ਸਥਾਨਕ ਜੀਵਨ ਮੱਲ ਸਕੂਲ ਵਿਖੇ ਮਨਾਏ ਜਾ ਰਹੇ ਦੁਸਹਿਰੇ ਦੇ ਪਵਿੱਤਰ ਤਿਉਹਾਰ ਦੀਆਂ ਤਿਆਰੀਆਂ ਦੇ ਸਬੰਧ ਵਿਚ ਗਰਾਊਂਡ ਵਿਖੇ ਧਰਤੀ ਪੂਜਨ ਕਰਵਾਇਆ ਗਿਆ। ਇਸ ਮੌਕੇ ਵੈਦਿਕ ਮੰਤਰਾਂ ਦੇ ਉਚਾਰਨ ਨਾਲ ਵਿਧੀ-ਵਿਧਾਨ ਅਨੁਸਾਰ ਪੂਜਾ ਅਰਚਨਾ ਕੀਤੀ ਗਈ ਤੇ ਆਉਣ ਵਾਲੇ ਤਿਉਹਾਰ ਦੇ ਸਫਲ ਅਤੇ ਸ਼ਾਂਤੀਪੂਰਵਕ ਹੋਣ ਲਈ ਪ੍ਰਭੂ ਅੱਗੇ ਅਰਦਾਸ ਕੀਤੀ ਗਈ। ਦੁਸਹਿਰਾ ਕਮੇਟੀ ਦੇ ਪ੍ਰਧਾਨ ਰਾਜੇਸ਼ ਕੁਮਾਰ ਲੱਕੀ ਪਾਸੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੁਸਹਿਰੇ ਦਾ ਤਿਉਹਾਰ 20 ਅਕਤੂਬਰ ਦਿਨ ਮੰਗਲਵਾਰ ਨੂੰ ਜੀਵਨ ਮੱਲ ਸਕੂਲ, ਫ਼ਿਰੋਜ਼ਪੁਰ ਰੋਡ ਜ਼ੀਰਾ ਵਿਖੇ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਜਾਵੇਗਾ। ਇਸ ਦੌਰਾਨ ਮੁੱਖ ਮਹਿਮਾਨ ਹਲਕਾ ਵਿਧਾਇਕ ਨਰੇਸ਼ ਕਟਾਰੀਆ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ੰਕਰ ਕਟਾਰੀਆ ਹੋਣਗੇ। ਇਸ ਮੌਕੇ ਨਗਰ ਕੌਂਸਲ ਜ਼ੀਰਾ ਦੇ ਪ੍ਰਧਾਨ ਧਰਮਪਾਲ ਚੁੱਘ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਢੰਡ, ਪ੍ਰੈੱਸ ਸਕੱਤਰ ਦੀਪਕ ਭਾਰਗਵ, ਐੱਮ.ਸੀ. ਪਿਆਰਾ ਸਿੰਘ ਢਿੱਲੋਂ, ਸੋਨੂੰ ਸੇਠੀ, ਵਿਪਨ ਕੁਮਾਰ, ਪਵਨ ਕੁਮਾਰ ਲੱਲੀ, ਰਾਮ ਤੀਰਥ ਸ਼ਰਮਾ, ਸੁਨੀਲ ਬਾਰੀਆ, ਗੌਰਵ ਭਾਰਗਵ, ਬਲਜਿੰਦਰ ਭਾਰਗਵ, ਐੱਮ.ਸੀ. ਸੁਖਵਿੰਦਰ ਸੁੱਖ, ਵਿਕਾਸ ਗਰੋਵਰ, ਵਿਜੇ ਸ਼ਰਮਾ ਤੇ ਕੁਲਦੀਪ ਸ਼ਰਮਾ ਸਮੇਤ ਕਮੇਟੀ ਦੇ ਸਮੂਹ ਮੈਂਬਰ ਅਤੇ ਪਤਵੰਤੇ ਸੱਜਣ ਹਾਜ਼ਰ ਸਨ।
ਪਿਛਲੀ ਖ਼ਬਰ ਨਸ਼ਾ ਤਸਕਰਾਂ ਵਿਰੁੱਧ ਇਕਜੁੱਟ ਹੋ ਕੇ ਵੱਡੀ ਸਮਾਜਿਕ ਲੜਾਈ ਲੜਨ ਦੀ ਲੋੜ- ਬੱਬੀ ਫ਼ਿਰੋਜ਼ਸ਼ਾਹ ਅਗਲੀ ਖ਼ਬਰ ਮੱਖੂ ਪੁਲਿਸ ਵਲ਼ੋਂ ਵਿਸ਼ੇਸ਼ ਨਾਕਾਬੰਦੀ ਕਰਕੇ ਕੀਤੀ ਵਾਹਨਾਂ ਦੀ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।