ਮੰਡੀਆਂ ਵਿਚ ਕਿਸਾਨਾਂ ਦੀ ਆਰਥਿਕ ਲੁੱਟ ਨਹੀਂ ਹੋਣ ਦਿੱਤੀ ਜਾਵੇਗੀ-ਸੰਧੂ, ਕਰਮੂੰਵਾਲਾ
ਜੀਰਾ, 9 ਅਕਤੂਬਰ (ਹਰਜੀਤ ਸਿੰਘ ਗਿੱਲ)-ਮੌਜੂਦਾ ਭਖਦੇ ਕਿਸਾਨੀ ਮੁੱਦਿਆਂ ’ਤੇ ਗੰਭੀਰ ਸਮਾਜਿਕ ਮੁੱਦਿਆਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਫੁਰਮਾਨ ਸਿੰਘ ਸੰਧੂ ਅਤੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿੱਲ ਕਰਮੂੰਵਾਲਾ ਨੇ ਕਿਹਾ ਕਿ ਇਕ ਪਾਸੇ ਸਰਕਾਰ ਮੰਡੀਆਂ ਵਿਚ ਅੰਨਦਾਤੇ ਦੀ ਸ਼ਰੇਆਮ ਲੁੱਟ ਕਰਵਾ ਰਹੀ ਹੈ ਅਤੇ ਦੂਜੇ ਪਾਸੇ ਨਸ਼ਿਆਂ ਅਤੇ ਮਿਲਾਵਟਖੋਰੀ ਖ਼ਿਲਾਫ਼ ਕਾਰਵਾਈ ਕਰਨ ਵਾਲੇ ਇਮਾਨਦਾਰ ਅਫ਼ਸਰਾਂ ਨੂੰ ਸਿਆਸੀ ਸ਼ਹਿ ’ਤੇ ਦਬਾਇਆ ਜਾ ਰਹਾ ਹੈ, ਜਿਸ ਨੂੰ ਜਥੇਬੰਦੀ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ। ਮੰਡੀਆਂ ਦੇ ਮੌਜੂਦਾ ਹਾਲਾਤ ’ਤੇ ਚਿੰਤਾ ਪ੍ਰਗਟ ਕਰਦਿਆਂ ਆਗੂਆਂ ਨੇ ਦੱਸਿਆ ਕਿ ਮੰਡੀਆਂ ਵਿਚ ਝੋਨੇ ਦੀ ਆਮਦ ਤੇਜ਼ੀ ਨਾਲ ਹੋ ਰਹੀ ਹੈ, ਪਰ ਸ਼ੈਲਰ ਮਾਲਕਾਂ ਤੇ ਆੜ੍ਹਤੀਆਂ ਦੀਆਂ ਹੜਤਾਲਾਂ ਕਾਰਨ ਲਿਫ਼ਟਿੰਗ ਦੀ ਰਫ਼ਤਾਰ ਬਹੁਤ ਢਿੱਲੀ ਹੈ।
ਗ
ਗੱਲਬਾਤ ਕਰਦੇ ਹੋਏ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿੱਲ ਕਰਮੂੰਵਾਲਾ ਅਤੇ ਹੋਰ। ਤਸਵੀਰ : ਹਰਜੀਤ ਸਿੰਘ ਗਿੱਲ
10-10-2026
ਜੀਰਾ, 9 ਅਕਤੂਬਰ (ਹਰਜੀਤ ਸਿੰਘ ਗਿੱਲ)-ਮੌਜੂਦਾ ਭਖਦੇ ਕਿਸਾਨੀ ਮੁੱਦਿਆਂ ’ਤੇ ਗੰਭੀਰ ਸਮਾਜਿਕ ਮੁੱਦਿਆਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਫੁਰਮਾਨ ਸਿੰਘ ਸੰਧੂ ਅਤੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿੱਲ ਕਰਮੂੰਵਾਲਾ ਨੇ ਕਿਹਾ ਕਿ ਇਕ ਪਾਸੇ ਸਰਕਾਰ ਮੰਡੀਆਂ ਵਿਚ ਅੰਨਦਾਤੇ ਦੀ ਸ਼ਰੇਆਮ ਲੁੱਟ ਕਰਵਾ ਰਹੀ ਹੈ ਅਤੇ ਦੂਜੇ ਪਾਸੇ ਨਸ਼ਿਆਂ ਅਤੇ ਮਿਲਾਵਟਖੋਰੀ ਖ਼ਿਲਾਫ਼ ਕਾਰਵਾਈ ਕਰਨ ਵਾਲੇ ਇਮਾਨਦਾਰ ਅਫ਼ਸਰਾਂ ਨੂੰ ਸਿਆਸੀ ਸ਼ਹਿ ’ਤੇ ਦਬਾਇਆ ਜਾ ਰਹਾ ਹੈ, ਜਿਸ ਨੂੰ ਜਥੇਬੰਦੀ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ। ਮੰਡੀਆਂ ਦੇ ਮੌਜੂਦਾ ਹਾਲਾਤ ’ਤੇ ਚਿੰਤਾ ਪ੍ਰਗਟ ਕਰਦਿਆਂ ਆਗੂਆਂ ਨੇ ਦੱਸਿਆ ਕਿ ਮੰਡੀਆਂ ਵਿਚ ਝੋਨੇ ਦੀ ਆਮਦ ਤੇਜ਼ੀ ਨਾਲ ਹੋ ਰਹੀ ਹੈ, ਪਰ ਸ਼ੈਲਰ ਮਾਲਕਾਂ ਤੇ ਆੜ੍ਹਤੀਆਂ ਦੀਆਂ ਹੜਤਾਲਾਂ ਕਾਰਨ ਲਿਫ਼ਟਿੰਗ ਦੀ ਰਫ਼ਤਾਰ ਬਹੁਤ ਢਿੱਲੀ ਹੈ। ਕਿਸਾਨ ਆਪਣੀ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਰੁਲਦੀ ਦੇਖ ਕੇ ਰਾਤਾਂ ਮੰਡੀਆਂ ਦੀਆਂ ਸੜਕਾਂ ’ਤੇ ਕੱਟਣ ਲਈ ਮਜਬੂਰ ਹਨ। ਕਿਸਾਨੀ ਮੁੱਦਿਆਂ ਦੇ ਨਾਲ-ਨਾਲ ਆਗੂਆਂ ਨੇ ਸਮਾਜਿਕ ਸਿਹਤ ਨਾਲ ਜੁੜਿਆ ਗੰਭੀਰ ਮੁੱਦਾ ਚੁੱਕਦਿਆਂ ਦੱਸਿਆ ਕਿ ਜੀਰਾ ਇਲਾਕੇ ਵਿਚ ਫੂਡ ਸੇਫ਼ਟੀ ਅਫ਼ਸਰ ਅਭਿਨਵ ਕੁਮਾਰ ਖੋਸਲਾ ਵਲੋਂ ਮੱਲਵਾਲ ਦੇ ਇਕ ਚਿਲਿੰਗ ਸੈਂਟਰ ’ਤੇ ਕਾਰਵਾਈ ਕਰਕੇ 21,000 ਲੀਟਰ ਸ਼ੱਕੀ/ਮਿਲਾਵਟ ਦੁੱਧ ਜ਼ਬਤ ਕੀਤਾ ਗਿਆ ਸੀ ਪਰ ਸ਼ਾਬਾਸ਼ ਦੇਣ ਦੀ ਬਜਾਏ ਸਰਕਾਰ ਨੇ ਸਿਆਸੀ ਦਬਾਅ ਹੇਠ ਉਸ ਇਮਾਨਦਾਰ ਅਫ਼ਸਰ ਨੂੰ ਮੁਅੱਤਲ ਕਰ ਦਿੱਤਾ। ਆਗੂਆਂ ਨੇ ਕਿਹਾ ਕਿ ਇਹ ਕਾਰਵਾਈ ਸਾਬਤ ਕਰਦੀ ਹੈ ਕਿ ਸਰਕਾਰ ਦੀ ਮਿਲਾਵਟਖੋਰ ਮਾਫ਼ੀਆ ਨਾਲ ਸਿੱਧੀ ਮਿਲੀਭੁਗਤ ਹੈ। ਇਸ ਮੌਕੇ ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਲਖਬੀਰ ਸਿੰਘ ਨਿੱਜਰ, ਬਲਾਕ ਪ੍ਰਧਾਨ ਹਰਮਿੰਦਰ ਸਿੰਘ ਸੰਧੂ ਨੌਸ਼ਹਿਰਾ ਪੰਨੂਆਂ, ਬਲਾਕ ਪ੍ਰਧਾਨ ਜੀਰਾ ਸੁਖਚੈਨ ਸਿੰਘ ਬੰਡਾਲਾ, ਗੁਰਦੇਵ ਸਿੰਘ ਵਾਰਸਵਾਲਾ, ਲਖਵਿੰਦਰ ਸਿੰਘ ਸੰਧੂ ਮੀਤ ਪ੍ਰਧਾਨ ਪੰਜਾਬ, ਗੁਰਵਿੰਦਰ ਸਿੰਘ ਬਾਹਰ ਵਾਲੀ ਕੋਰ ਕਮੇਟੀ ਮੈਂਬਰ, ਭੁਪਿੰਦਰ ਸਿੰਘ ਔਲਖ ਜਨਰਲ ਸਕੱਤਰ ਪੰਜਾਬ, ਪਰਗਟ ਸਿੰਘ ਲਹਿਰਾ ਕੋਰ ਕਮੇਟੀ ਮੈਂਬਰ ਪੰਜਾਬ, ਗੁਰਵਿੰਦਰ ਸਿੰਘ ਮੋਹਕਮਵਾਲਾ ਜ਼ਿਲ੍ਹਾ ਕਮੇਟੀ ਮੈਂਬਰ , ਨਿਸ਼ਾਨ ਸਿੰਘ ਫ਼ੌਜੀ ਬਲਾਕ ਪ੍ਰਧਾਨ ਮਖੂ, ਸੁਖਵਿੰਦਰ ਸਿੰਘ ਭੜਾਣਾ, ਰਣਜੀਤ ਸਿੰਘ ਬੰਡਾਲਾ ਜ਼ਿਲ੍ਹਾ ਕਮੇਟੀ ਜ਼ਿਲ੍ਹਾ ਕਮੇਟੀ ਮੈਂਬਰ ਤੇ ਸੁਭਾਸ਼ ਕੁਮਾਰ ਸ਼ਹਿਰੀ ਪ੍ਰਧਾਨ ਜੀਰਾ ਆਦਿ ਹਾਜ਼ਰ ਸਨ।