08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਫ਼ਿਰੋਜ਼ਪੁਰ ਲੋਕ ਲਹਿਰ ਵਲੋਂ ਚੁੰਗੀ ਨੰਬਰ 7 ’ਤੇ ਵਿਸ਼ਾਲ ਰੋਸ ਪ੍ਰਦਰਸ਼ਨ

ਫ਼ਿਰੋਜ਼ਪੁਰ, 7 ਅਕਤੂਬਰ (ਗੁਰਿੰਦਰ ਸਿੰਘ)-ਫੂਡ ਸੇਫ਼ਟੀ ਇੰਸਪੈਕਟਰ ਅਭਿਨਵ ਖੋਸਲਾ ਦੀ ਮੁਅੱਤਲੀ ਦੇ ਮਾਮਲੇ ਨੇ ਫ਼ਿਰੋਜ਼ਪੁਰ ਵਿਚ ਤੂਲ ਫੜ ਲਿਆ ਹੈ। ਖੋਸਲਾ ਦੀ ਬਹਾਲੀ ਤੇ ਮਿਲਾਵਟਖੋਰੀ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ‘ਫ਼ਿਰੋਜ਼ਪੁਰ ਲੋਕ ਲਹਿਰ’ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਵਲ਼ੋਂ ਫ਼ਿਰੋਜ਼ਪੁਰ ਛਾਉਣੀ ਦੀ ਚੁੰਗੀ ਨੰਬਰ 7 ’ਤੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਅਜੀਤ ਡੈਸਕ 08-10-2026
ਫ਼ਿਰੋਜ਼ਪੁਰ, 7 ਅਕਤੂਬਰ (ਗੁਰਿੰਦਰ ਸਿੰਘ)-ਫੂਡ ਸੇਫ਼ਟੀ ਇੰਸਪੈਕਟਰ ਅਭਿਨਵ ਖੋਸਲਾ ਦੀ ਮੁਅੱਤਲੀ ਦੇ ਮਾਮਲੇ ਨੇ ਫ਼ਿਰੋਜ਼ਪੁਰ ਵਿਚ ਤੂਲ ਫੜ ਲਿਆ ਹੈ। ਖੋਸਲਾ ਦੀ ਬਹਾਲੀ ਤੇ ਮਿਲਾਵਟਖੋਰੀ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ‘ਫ਼ਿਰੋਜ਼ਪੁਰ ਲੋਕ ਲਹਿਰ’ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਵਲ਼ੋਂ ਫ਼ਿਰੋਜ਼ਪੁਰ ਛਾਉਣੀ ਦੀ ਚੁੰਗੀ ਨੰਬਰ 7 ’ਤੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਜਥੇਬੰਦੀਆਂ ਨੇ ਧਰਨੇ ਦੌਰਾਨ ਸੜਕ ਜਾਮ ਕਰਕੇ ਆਪਣੀਆਂ ਮੰਗਾਂ ਸਰਕਾਰ ਅਤੇ ਸਬੰਧਿਤ ਵਿਭਾਗ ਤੱਕ ਪਹੁੰਚਾਉਣ ਦਾ ਐਲਾਨ ਕੀਤਾ ਹੈ। ਰੋਸ ਪ੍ਰਦਰਸ਼ਨ ਵਿਚ ਵੱਖ ਵੱਖ ਯੂਨੀਅਨਾਂ, ਮੁਲਾਜ਼ਮ ਤੇ ਅਧਿਆਪਕ ਜਥੇਬੰਦੀਆਂ, ਸਿੱਖਿਆ ਅਤੇ ਵਿਭਾਗੀ ਯੂਨੀਅਨਾਂ, ਵਪਾਰ ਮੰਡਲ, ਆਟੋ ਯੂਨੀਅਨ, ਪ੍ਰੈੱਸ ਅਤੇ ਹੋਰ ਸਮਾਜਿਕ ਜਥੇਬੰਦੀਆਂ ਦੇ ਆਗੂ ਤੇ ਮੈਂਬਰ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੇ। ਜਥੇਬੰਦੀਆਂ ਵਲ਼ੋਂ ਪ੍ਰਦਰਸ਼ਨ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਵਿਆਪਕ ਲਾਮਬੰਦੀ ਕੀਤੀ ਗਈ ਹੈ।‘ਫ਼ਿਰੋਜ਼ਪੁਰ ਲੋਕ ਲਹਿਰ’ ਦੇ ਸੰਘਰਸ਼ ਕਨਵੀਨਰ ਗੁਰਨਾਮ ਸਿੱਧੂ ਗਾਮਾ ਅਤੇ ਐਡਵੋਕੇਟ ਰੋਹਿਤ ਅਰੋੜਾ ਨੇ ਕਿਹਾ ਕਿ ਅਭਿਨਵ ਖੋਸਲਾ ਦੀ ਮੁਅੱਤਲੀ ਵਿਰੁੱਧ ਆਵਾਜ਼ ਨੂੰ ਹੋਰ ਬੁਲੰਦ ਕੀਤਾ ਜਾਵੇਗਾ।
ਪਿਛਲੀ ਖ਼ਬਰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਪਹੁੰਚੇ ਫ਼ਿਰੋਜ਼ਪੁਰ ਸ਼ਹਿਰ ਦੀ ਦਾਣਾ ਮੰਡੀ, ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਇਗਨੂੰ ਨੇ ਦਾਖਲੇ ਦੀ ਆਖਰੀ ਮਿਤੀ ਵਧਾਈ, ਵਿਦਿਆਰਥੀ 13 ਅਕਤੂਬਰ ਤੱਕ ਲੈ ਸਕਦੇ ਹਨ ਦਾਖਲਾ : ਡਾ. ਸੁਖਦੇਵ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।