05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਫ਼ਿਰੋਜ਼ਪੁਰ ਮੰਡਲ ਨੇ ਇਕ ਦਿਨ ਵਿਚ ਰਿਕਾਰਡ ਤਿੰਨ ਐੱਨ.ਐੱਮ.ਜੀ. ਰੇਕ ਲੋਡ ਕਰਕੇ ਬਣਾਇਆ ਨਵਾਂ ਕੀਰਤੀਮਾਨ

ਫ਼ਿਰੋਜ਼ਪੁਰ, 4 ਅਕਤੂਬਰ (ਰਾਕੇਸ਼ ਚਾਵਲਾ)-ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੇ ਮਾਰਗਦਰਸ਼ਨ ਵਿਚ ਫ਼ਿਰੋਜ਼ਪੁਰ ਮੰਡਲ ਦੁਆਰਾ ਮਾਲ ਆਵਾਜਾਈ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਇਸ ਦੀ ਤੇਜ਼ੀ ਨਾਲ ਲੋਡਿੰਗ ਅਤੇ ਸੁਚਾਰੂ ਸੰਚਾਲਨ ਯਕੀਨੀ ਬਣਾਇਆ ਜਾ ਰਿਹਾ ਹੈ। ਇਸੇ ਲੜੀ ਵਿਚ ਫ਼ਿਰੋਜ਼ਪੁਰ ਮੰਡਲ ਨੇ 2 ਅਕਤੂਬਰ 2026 ਨੂੰ ਇਕ ਹੀ ਦਿਨ ਵਿਚ ਰਿਕਾਰਡ ਤਿੰਨ ਐੱਨ.

ਅਜੀਤ ਡੈਸਕ 05-10-2026
ਫ਼ਿਰੋਜ਼ਪੁਰ, 4 ਅਕਤੂਬਰ (ਰਾਕੇਸ਼ ਚਾਵਲਾ)-ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੇ ਮਾਰਗਦਰਸ਼ਨ ਵਿਚ ਫ਼ਿਰੋਜ਼ਪੁਰ ਮੰਡਲ ਦੁਆਰਾ ਮਾਲ ਆਵਾਜਾਈ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਇਸ ਦੀ ਤੇਜ਼ੀ ਨਾਲ ਲੋਡਿੰਗ ਅਤੇ ਸੁਚਾਰੂ ਸੰਚਾਲਨ ਯਕੀਨੀ ਬਣਾਇਆ ਜਾ ਰਿਹਾ ਹੈ। ਇਸੇ ਲੜੀ ਵਿਚ ਫ਼ਿਰੋਜ਼ਪੁਰ ਮੰਡਲ ਨੇ 2 ਅਕਤੂਬਰ 2026 ਨੂੰ ਇਕ ਹੀ ਦਿਨ ਵਿਚ ਰਿਕਾਰਡ ਤਿੰਨ ਐੱਨ.ਐੱਮ.ਜੀ ਰੇਕ ਲੋਡ ਕਰਕੇ ਨਵਾਂ ਕੀਰਤੀਮਾਨ ਕਾਇਮ ਕੀਤਾ। ਇਨਾਂ ਤਿੰਨਾਂ ਰੇਕਾਂ ਵਿਚ ਟੀ.ਸੀ.ਆਈ. ਲੌਜਿਸਟਿਕਸ ਦੁਆਰਾ ਸੋਨਾਲੀਕਾ ਟਰੈਕਟਰਾਂ ਦੀ ਆਵਾਜਾਈ ਕੀਤੀ ਗਈ। ਤਿੰਨਾਂ ਐੱਨ.ਐੱਮ.ਜੀ ਰੇਕਾਂ ਰਾਹੀਂ ਕੁੱਲ 418 ਟਰੈਕਟਰ ਭੇਜੇ ਗਏ ਅਤੇ ਮੰਡਲ ਨੂੰ ਕੁੱਲ 37,36,821 ਦੀ ਮਾਲ-ਭਾੜਾ ਆਮਦਨ ਪ੍ਰਾਪਤ ਹੋਈ। ਇਹ ਉਪਲਬਧੀ ਫ਼ਿਰੋਜ਼ਪੁਰ ਮੰਡਲ ਦੀ ਕੁਸ਼ਲ ਕਾਰਜਪ੍ਰਣਾਲੀ, ਤਾਲਮੇਲ ਅਤੇ ਗ੍ਰਾਹਕਾਂ ਨੂੰ ਦਿੱਤੀਆਂ ਜਾ ਰਹੀਆਂ ਸੁਵਿਧਾਜਨਕ ਸੇਵਾਵਾਂ ਦਾ ਨਤੀਜਾ ਹੈ। ਮੰਡਲ ਦੁਆਰਾ ਮਾਲ ਢੋਆ-ਢੁਆਈ ਨੂੰ ਉਤਸ਼ਾਹਿਤ ਕਰਨ ਅਤੇ ਗ੍ਰਾਹਕਾਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ।
ਪਿਛਲੀ ਖ਼ਬਰ ਸਰਕਾਰ ਬਣੀ ਤਾਂ ਰਾਏ ਸਿੱਖ ਭਵਨ ਦੀ ਬਦਹਾਲੀ ਹੋਵੇਗੀ ਦੂਰ-ਅੰਗਰੇਜ਼ ਸਿੰਘ ਅਟਵਾਲ ਅਗਲੀ ਖ਼ਬਰ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ- ਜਸਪਾਲ ਸਿੰਘ ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।