01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਗੁਰੂਹਰਸਹਾਏ ਦੁਸਹਿਰਾ ਕਮੇਟੀ ਨੂੰ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਨੇ ਭੇਟ ਕੀਤਾ 4 ਲੱਖ ਰੁਪਏ ਦਾ ਚੈੱਕ

ਗੁਰੂਹਰਸਹਾਏ, 30 ਸਤੰਬਰ (ਕਪਿਲ ਕੰਧਾਰੀ)- 20 ਅਕਤੂਬਰ ਨੂੰ ਮਨਾਏ ਜਾਣ ਵਾਲੇ ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਗੁਰੂਹਰਸਹਾਏ ਡਰਾਮੇਟਿਕ ਕਲੱਬ ਦੁਸਹਿਰਾ ਕਮੇਟੀ ਵਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸੇ ਤਹਿਤ ਦੁਸਹਿਰੇ ਦੇ ਤਿਉਹਾਰ ਨੂੰ ਧੂਮਧਾਮ, ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਲਈ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਵਲੋਂ ਦੁਸਹਿਰਾ ਕਮੇਟੀ ਨੂੰ 4 ਲੱਖ ਰੁਪਏ ਦੀ ਸਹਿਯੋਗ ਰਾਸ਼ੀ ਦਾ ਚੈੱਕ ਭੇਟ ਕੀਤਾ ਗਿਆ।

ਅਜੀਤ ਡੈਸਕ 01-10-2026
ਗੁਰੂਹਰਸਹਾਏ, 30 ਸਤੰਬਰ (ਕਪਿਲ ਕੰਧਾਰੀ)- 20 ਅਕਤੂਬਰ ਨੂੰ ਮਨਾਏ ਜਾਣ ਵਾਲੇ ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਗੁਰੂਹਰਸਹਾਏ ਡਰਾਮੇਟਿਕ ਕਲੱਬ ਦੁਸਹਿਰਾ ਕਮੇਟੀ ਵਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸੇ ਤਹਿਤ ਦੁਸਹਿਰੇ ਦੇ ਤਿਉਹਾਰ ਨੂੰ ਧੂਮਧਾਮ, ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਲਈ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਵਲੋਂ ਦੁਸਹਿਰਾ ਕਮੇਟੀ ਨੂੰ 4 ਲੱਖ ਰੁਪਏ ਦੀ ਸਹਿਯੋਗ ਰਾਸ਼ੀ ਦਾ ਚੈੱਕ ਭੇਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗੁਰੂਹਰਸਹਾਏ ਵਿਚ ਦੁਸਹਿਰਾ ਸਮਾਗਮ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਉਹ ਆਪਣਾ ਬਣਦਾ ਸਹਿਯੋਗ ਜਾਰੀ ਰੱਖਣਗੇ। ਦੁਸਹਿਰਾ ਕਮੇਟੀ ਦੇ ਮੈਂਬਰਾਂ ਵਲੋਂ 4 ਲੱਖ ਰੁਪਏ ਦੀ ਸਹਿਯੋਗ ਰਾਸ਼ੀ ਦੇਣ ਲਈ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੁਰਿੰਦਰ ਕੁਮਾਰ ਵੋਹਰਾ, ਸੁਰਿੰਦਰ ਕੁਮਾਰ ਵੋਹਰਾ, ਮਾੜੂ ਮੋਂਗਾ, ਜੋਨੀ ਆਂਵਲਾ, ਸੋਨੂੰ ਗੱਖੜ, ਨਗਰ ਕੌਂਸਲ ਦੀ ਪ੍ਰਧਾਨ ਸੁਸ਼ਮਾ ਰਾਣੀ ਦੇ ਬੇਟੇ ਤੇ ਸੀਨੀਅਰ ਕਾਂਗਰਸੀ ਆਗੂ ਬੰਟੀ ਭਠੇਜਾ, ਸਤਪਾਲ ਵੋਹਰਾ, ਪੱਪਾ ਗਿਰਦਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੰਤ ਕਬੀਰ ਕਾਲਜ ਜ਼ੀਰਾ ਬੀ.ਏ. ਭਾਗ ਦੂਜਾ ਸਮੈਸਟਰ ਚੌਥੇ ਦੇ ਨਤੀਜੇ ’ਚ, ਵਿਦਿਆਰਥੀਆਂ ਨੇ ਮਾਰੀਆਂ ਮੱਲਾਂ ਅਗਲੀ ਖ਼ਬਰ ‘ ਜਸ਼ਨ-ਏ-ਚੈਂਪੀਅਨ’ ਦੌਰਾਨ ਰੋਟਰੀ ਕਲੱਬ ਫ਼ਿਰੋਜ਼ਪੁਰ ਦਾ ਪੰਜ ਪੁਰਸਕਾਰਾਂ ਨਾਲ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।