01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਸਮਾਜਿਕ ਸਿੱਖਿਆ ਕੁਇਜ਼ ਮੁਕਾਬਲੇ ਕਰਵਾਏ

ਮੱਲਾਂਵਾਲਾ, 30 ਸਤੰਬਰ (ਗੁਰਦੇਵ ਸਿੰਘ)- ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ’ਤੇ ਕੰਮ ਕਰ ਰਹੀ ਸੰਸਥਾ ਸ਼ਹੀਦ ਸ਼ਾਮ ਸਿੰਘ ਅਟਾਰੀ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਫ਼ਤਿਹਗੜ੍ਹ ਸਭਰਾ ਵਿਖੇ ਸਮਾਜਿਕ ਸਿੱਖਿਆ ਵਿਸ਼ੇ ’ਤੇ ਕੁਇਜ਼ ਮੁਕਾਬਲੇ ਕਰਵਾਏ ਗਏ ਜਿਸ ਵਿਚ ਸਕੂਲ ਦੇ ਚਾਰ ਸਦਨਾਂ ਮਹਾਰਾਜਾ ਰਣਜੀਤ ਸਿੰਘ, ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲੂਆ ਤੇ ਮਹਾਰਾਣੀ ਜਿੰਦ ਕੌਰ ਸਦਨ ਦੀਆਂ ਟੀਮਾਂ ਨੇ ਭਾਗ ਲਿਆ। ਹਰੇਕ ਟੀਮ ਵਿਚ ਚਾਰ ਵਿਦਿਆਰਥੀ ਸਨ।

ਅਜੀਤ ਡੈਸਕ 01-10-2026
ਮੱਲਾਂਵਾਲਾ, 30 ਸਤੰਬਰ (ਗੁਰਦੇਵ ਸਿੰਘ)- ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ’ਤੇ ਕੰਮ ਕਰ ਰਹੀ ਸੰਸਥਾ ਸ਼ਹੀਦ ਸ਼ਾਮ ਸਿੰਘ ਅਟਾਰੀ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਫ਼ਤਿਹਗੜ੍ਹ ਸਭਰਾ ਵਿਖੇ ਸਮਾਜਿਕ ਸਿੱਖਿਆ ਵਿਸ਼ੇ ’ਤੇ ਕੁਇਜ਼ ਮੁਕਾਬਲੇ ਕਰਵਾਏ ਗਏ ਜਿਸ ਵਿਚ ਸਕੂਲ ਦੇ ਚਾਰ ਸਦਨਾਂ ਮਹਾਰਾਜਾ ਰਣਜੀਤ ਸਿੰਘ, ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲੂਆ ਤੇ ਮਹਾਰਾਣੀ ਜਿੰਦ ਕੌਰ ਸਦਨ ਦੀਆਂ ਟੀਮਾਂ ਨੇ ਭਾਗ ਲਿਆ। ਹਰੇਕ ਟੀਮ ਵਿਚ ਚਾਰ ਵਿਦਿਆਰਥੀ ਸਨ। ਕੁਇਜ਼ ਦੀ ਆਰੰਭਤਾ ਮੂਲ ਮੰਤਰ ਦੇ ਜਾਪ ਨਾਲ ਕੀਤੀ ਗਈ। ਉਪਰੰਤ ਪ੍ਰਨੀਤ ਕੌਰ ਗਿਆਰ੍ਹਵੀਂ ਸਾਇੰਸ ਵਲੋਂ ਸਮਾਜਿਕ ਸਿੱਖਿਆ ਦੇ ਵਿਸ਼ੇ ’ਤੇ ਇਕ ਭਾਸ਼ਣ ਤੇ ਅਮਰੀਨ ਕੌਰ ਵਲੋਂ ਇਕ ਕਵਿਤਾ ਤੇ ਜੁਝਾਰ ਸਿੰਘ ਵਲੋਂ ਇਕ ਗੀਤ ਪੇਸ਼ ਕੀਤਾ ਗਿਆ। ਇਸ ਵਿਚ ਹਰੀ ਸਿੰਘ ਨਲੂਆ ਸਦਨ ਦੇ ਵਿਦਿਆਰਥੀ ਸੁਖਬੀਰ ਸਿੰਘ ਨੌਵੀਂ-ਬੀ, ਕਰਨਦੀਪ ਸਿੰਘ ਨੌਵੀਂ-ਸੀ, ਬਲਰਾਜ ਸਿੰਘ ਦਸਵੀਂ-ਸੀ, ਹਰਜਿੰਦਰ ਸਿੰਘ ਨੌਵੀਂ-ਸੀ ਨੇ ਪਹਿਲਾ ਸਥਾਨ, ਮਹਾਰਾਣੀ ਜਿੰਦ ਕੌਰ ਸਦਨ ਦੇ ਵਿਦਿਆਰਥੀ ਰਾਜਵੀਰ ਕੌਰ ਦਸਵੀਂ-ਏ, ਸਿਮਰਨਪ੍ਰੀਤ ਕੌਰ ਦਸਵੀਂ-ਏ, ਸਿਮਰਨਪ੍ਰੀਤ ਕੌਰ ਨੌਵੀਂ-ਏ, ਰਣਬੀਰ ਕੌਰ ਦਸਵੀਂ-ਏ ਨੇ ਦੂਜਾ ਸਥਾਨ, ਮਹਾਰਾਜਾ ਰਣਜੀਤ ਸਿੰਘ ਸਦਨ ਦੇ ਵਿਦਿਆਰਥੀ ਅਬੀਜੋਤ ਸਿੰਘ ਨੌਵੀਂ-ਬੀ, ਨਵਦੀਪ ਸਿੰਘ ਨੌਵੀਂ-ਬੀ, ਰੁਪਿੰਦਰ ਕੌਰ ਦਸਵੀਂ-ਏ, ਅਮਨਦੀਪ ਕੌਰ ਦਸਵੀਂ-ਏ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਅਕਾਲੀ ਫੂਲਾ ਸਿੰਘ ਸਦਨ ਦੇ ਵਿਦਿਆਰਥੀ ਹਰਪ੍ਰੀਤ ਕੌਰ ਦਸਵੀਂ-ਏ, ਰਵਿੰਦਰ ਕੌਰ ਦਸਵੀਂ-ਏ, ਮਨਮੀਤ ਕੌਰ ਨੌਵੀਂ-ਏ, ਅਸ਼ਮੀਤ ਕੌਰ ਦਸਵੀਂ-ਏ ਨੇ ਵੀ ਤੀਸਰਾ ਸਥਾਨ ਪ੍ਰਾਪਤ ਕੀਤਾ। ਪੁਜ਼ੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸੰਸਥਾ ਦੇ ਪ੍ਰਿੰਸੀਪਲ ਇਕਬਾਲ ਸਿੰਘ ਤੇ ਵਾਈਸ ਪ੍ਰਿੰਸੀਪਲ ਬਚਿੱਤਰ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਦੌਰਾਨ ਅਧਿਆਪਕ ਹਰਵਿੰਦਰ ਸਿੰਘ, ਕਰਮਜੀਤ ਸਿੰਘ ਤੇ ਸੁਨੀਲ ਕੁਮਾਰ ਦਾ ਵਿਸ਼ੇਸ਼ ਯੋਗਦਾਨ ਰਿਹਾ।
ਪਿਛਲੀ ਖ਼ਬਰ ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਦੇਵ ਸਮਾਜ ਕਾਲਜ ਫ਼ਾਰ ਵਿਮਨ ’ਚ ਵਿਸ਼ੇਸ਼ ਲੈਕਚਰ ਅਗਲੀ ਖ਼ਬਰ ਵਿਸ਼ਵ ਰੇਬੀਜ਼ ਦਿਵਸ ਮੌਕੇ ਲਗਾਇਆ ਜਾਗਰੂਕਤਾ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।