ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਸਰਕਾਰ ਵਲੋਂ ਕੀਤਾ ਉਪਰਾਲਾ ਸ਼ਲਾਘਾਯੋਗ- ਬਲਾਕ ਪ੍ਰਧਾਨ ਭਾਵੜਾ
ਫ਼ਿਰੋਜ਼ਪੁਰ, 29 ਸਤੰਬਰ (ਕੁਲਬੀਰ ਸਿੰਘ ਸੋਢੀ)- ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੂਬਾ ਸਰਕਾਰ ਵਲੋਂ ਬੀਤੇ ਦਿਨ ਕਰਵਾਏ ਗਏ ਲੁਧਿਆਣਾ ਵਿਖੇ ਜਸ਼ਨ-ਏ-ਇਨਕਲਾਬ ਸਮਾਗਮ ਵਿਚ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਨੌਜਵਾਨਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਕੇ ਆਪਣੀ ਭਰਵੀਂ ਹਾਜ਼ਰੀ ਦਰਜ ਕਰਵਾਈ। ਹਲਕਾ ਦਿਹਾਤੀ ਦੇ ਬਲਾਕ ਪ੍ਰਧਾਨ ਸ਼ੇਰਾ ਭਾਵੜਾ ਦੀ ਅਗਵਾਈ ਹੇਠ ਜਿੱਥੇ ਵੱਡੀ ਸੰਖਿਆ ਵਿਚ ਨੌਜਵਾਨ ਸ਼ਾਮਿਲ ਹੋਏ, ਉੱਥੇ ਵਿਧਾਇਕ ਰਜਨੀਸ਼ ਦਹੀਯਾ ਦੀ ਅਗਵਾਈ ਵਿਚ ਹਲਕੇ ਦੇ ਕਰੀਬ 1500 ਨੌਜਵਾਨਾਂ ਦਾ ਵਿਸ਼ਾਲ ਕਾਫ਼ਲਾ ਸਮਾਗਮ ਵਿਚ ਸ਼ਾਮਿਲ ਹੋਇਆ।
ਜ
ਜਸ਼ਨ-ਏ-ਇਨਕਲਾਬ ਸਮਾਗਮ ਵਿਚ ਸ਼ਾਮਿਲ ਹੋਣ ਲਈ ਬਲਾਕ ਪ੍ਰਧਾਨ ਸ਼ੇਰਾ ਭਾਵੜਾ ਦੀ ਅਗਵਾਈ ਵਿਚ ਰਵਾਨਾ ਹੋਣ ਸਮੇਂ ਨੌਜਵਾਨਾਂ ਦਾ ਕਾਫ਼ਲਾ। ਅਜੀਤ ਤਸਵੀਰ
30-09-2026
ਫ਼ਿਰੋਜ਼ਪੁਰ, 29 ਸਤੰਬਰ (ਕੁਲਬੀਰ ਸਿੰਘ ਸੋਢੀ)- ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੂਬਾ ਸਰਕਾਰ ਵਲੋਂ ਬੀਤੇ ਦਿਨ ਕਰਵਾਏ ਗਏ ਲੁਧਿਆਣਾ ਵਿਖੇ ਜਸ਼ਨ-ਏ-ਇਨਕਲਾਬ ਸਮਾਗਮ ਵਿਚ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਨੌਜਵਾਨਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਕੇ ਆਪਣੀ ਭਰਵੀਂ ਹਾਜ਼ਰੀ ਦਰਜ ਕਰਵਾਈ। ਹਲਕਾ ਦਿਹਾਤੀ ਦੇ ਬਲਾਕ ਪ੍ਰਧਾਨ ਸ਼ੇਰਾ ਭਾਵੜਾ ਦੀ ਅਗਵਾਈ ਹੇਠ ਜਿੱਥੇ ਵੱਡੀ ਸੰਖਿਆ ਵਿਚ ਨੌਜਵਾਨ ਸ਼ਾਮਿਲ ਹੋਏ, ਉੱਥੇ ਵਿਧਾਇਕ ਰਜਨੀਸ਼ ਦਹੀਯਾ ਦੀ ਅਗਵਾਈ ਵਿਚ ਹਲਕੇ ਦੇ ਕਰੀਬ 1500 ਨੌਜਵਾਨਾਂ ਦਾ ਵਿਸ਼ਾਲ ਕਾਫ਼ਲਾ ਸਮਾਗਮ ਵਿਚ ਸ਼ਾਮਿਲ ਹੋਇਆ। ਬਲਾਕ ਪ੍ਰਧਾਨ ਸ਼ੇਰਾ ਭਾਵੜਾ ਨੇ ਕਿਹਾ ਕਿ ਵਿਧਾਇਕ ਐਡਵੋਕੇਟ ਰਜਨੀਸ਼ ਦਹੀਯਾ ਦੀ ਪ੍ਰੇਰਨਾ ਸਦਕਾ ਨੌਜਵਾਨਾਂ ਵਿਚ ਸਮਾਗਮ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਨੌਜਵਾਨਾਂ ਦੇ ਇਸ ਵੱਡੇ ਕਾਫ਼ਲੇ ਦੀ ਸ਼ਮੂਲੀਅਤ ਨੇ ਸਮਾਗਮ ਪ੍ਰਤੀ ਉਨ੍ਹਾਂ ਦੀ ਦਿਲਚਸਪੀ ਅਤੇ ਉਤਸ਼ਾਹ ਨੂੰ ਦਰਸਾਇਆ। ਇਸ ਮੌਕੇ ਬਲਾਕ ਪ੍ਰਧਾਨ ਸ਼ੇਰਾ ਭਾਵੜਾ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਸਿਰਫ਼ ਇਕ ਇਤਿਹਾਸਕ ਦਿਨ ਹੀ ਨਹੀਂ, ਸਗੋਂ ਇਹ ਨੌਜਵਾਨ ਪੀੜ੍ਹੀ ਲਈ ਉਨ੍ਹਾਂ ਦੀ ਸੋਚ, ਸੰਘਰਸ਼ ਅਤੇ ਕੁਰਬਾਨੀ ਤੋਂ ਪ੍ਰੇਰਨਾ ਲੈਣ ਦਾ ਵੀ ਅਹਿਮ ਮੌਕਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਜਸ਼ਨ-ਏ-ਇਨਕਲਾਬ ਸਮਾਗਮ ਕਰਵਾਉਣਾ ਸ਼ਲਾਘਾਯੋਗ ਉਪਰਾਲਾ ਹੈ। ਬਲਾਕ ਪ੍ਰਧਾਨ ਸ਼ੇਰਾ ਭਾਵੜਾ ਨੇ ਅੱਗੇ ਕਿਹਾ ਕਿ ਵਿਧਾਇਕ ਐਡਵੋਕੇਟ ਰਜਨੀਸ਼ ਦਹੀਯਾ ਦੀ ਪ੍ਰੇਰਨਾ ਸਦਕਾ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਨੌਜਵਾਨਾਂ ਨੇ ਇਸ ਸਮਾਗਮ ਵਿਚ ਵਧ-ਚੜ੍ਹ ਕੇ ਹਿੱਸਾ ਲਿਆ। ਭਾਵੜਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਇਕ ਅਜਿਹੇ ਸਮਾਜ ਦੀ ਕਲਪਨਾ ਕੀਤੀ ਸੀ, ਜਿੱਥੇ ਬਰਾਬਰੀ, ਨਿਆਂ ਅਤੇ ਲੋਕਾਂ ਦੇ ਅਧਿਕਾਰਾਂ ਨੂੰ ਮਹੱਤਵ ਦਿੱਤਾ ਜਾਵੇ ਅਤੇ ਉਨ੍ਹਾਂ ਦੀ ਸੋਚ ਨੂੰ ਸਮਝਣਾ ਅਤੇ ਆਪਣੇ ਜੀਵਨ ਵਿਚ ਅਪਣਾਉਣਾ ਅੱਜ ਦੇ ਨੌਜਵਾਨਾਂ ਲਈ ਬੇਹੱਦ ਮਹੱਤਵਪੂਰਨ ਹੈ। ਅੰਤ ਵਿਚ ਬਲਾਕ ਪ੍ਰਧਾਨ ਭਾਵੜਾ ਨੇ ਜਸ਼ਨ-ਏ-ਇਨਕਲਾਬ ਸਮਾਗਮ ਕਰਵਾਉਣ ਲਈ ਸੂਬਾ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਨੌਜਵਾਨਾਂ ਨੂੰ ਆਪਣੇ ਮਹਾਨ ਸ਼ਹੀਦਾਂ ਦੇ ਇਤਿਹਾਸ ਨਾਲ ਜੋੜਨ ਲਈ ਅਹਿਮ ਹਨ। ਇਸ ਮੌਕੇ ਸਰਪੰਚ ਅਨਾਰ ਸਿੰਘ ਬਸਤੀ ਮੁਹੰਮਦ ਅਲੀ ਸ਼ਾਹ, ਨਸ਼ਾ ਮੁਕਤੀ ਮੋਰਚਾ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਮੱਲੂ ਵਾਲਾ, ਯੂਥ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਨਾਨਕਪੁਰਾ, ਗੁਰਜੰਟ ਮੱਲ੍ਹੀ ਭਾਵੜਾ, ਯੂਥ ਆਗੂ ਅੰਬ ਸਿੰਘ, ਯੂਥ ਆਗੂ ਕੁਲਜੀਤ ਸਿੰਘ ਬਸਤੀ ਮੁਹੰਮਦ ਅਲੀ ਸ਼ਾਹ, ਸਰਪੰਚ ਮਨੀ ਨਿਊ ਗਾਮੇ ਵਾਲਾ, ਸਰਪੰਚ ਤੇਜਿੰਦਰ ਸਿੰਘ, ਸਰਪੰਚ ਰਸ਼ਪਾਲ ਸਿੰਘ ਬਸਤੀ ਨੱਥੇ ਸ਼ਾਹ, ਸਰਪੰਚ ਹਰਜਿੰਦਰ ਸਿੰਘ ਨਸੀਰਾ ਖਲਚੀਆਂ, ਸਰਪੰਚ ਸ਼ੇਰਾ ਗਾਮੇ ਵਾਲਾ, ਸਾਬਕਾ ਸਰਪੰਚ ਸੁਰਜੀਤ ਸਿੰਘ ਨਾਨਕਪੁਰਾ, ਅਮਰੀਕ ਸਿੰਘ ਭਾਵੜਾ, ਜਗਦੀਪ ਸਿੰਘ ਭਾਵੜਾ, ਗਗਨਦੀਪ ਸਿੰਘ ਨਾਨਕਪੁਰਾ, ਅਨਮੋਲਪ੍ਰੀਤ ਸਿੰਘ ਨਾਨਕਪੁਰਾ, ਕੁਲਵੰਤ ਸਿੰਘ ਨਿਊ ਗਾਮੇ ਵਾਲਾ, ਕੁਲਦੀਪ ਸਿੰਘ ਨਿਊ ਗਾਮੇ ਵਾਲਾ, ਗੁਰਪ੍ਰੀਤ ਸਿੰਘ ਗਾਮੇ ਵਾਲਾ, ਜਸਕਰਨ ਸਿੰਘ ਗਾਮੇ ਵਾਲਾ ਅਤੇ ਹੋਰ ਵੀ ਪਿੰਡਾਂ ਦੇ ਨੌਜਵਾਨ ਆਗੂ ਹਾਜ਼ਰ ਸਨ।