ਗਣਪਤੀ ਉਤਸਵ ’ਚ ਲਾਇਨਜ਼ ਕਲੱਬ ਗੁਰੂਹਰਸਹਾਏ ਵਲੋਂ 5,100 ਦੀ ਰਾਸ਼ੀ ਭੇਟ
ਗੁਰੂਹਰਸਹਾਏ, 19 ਸਤੰਬਰ (ਕਪਿਲ ਕੰਧਾਰੀ): ਮੇਨ ਬਾਜ਼ਾਰ ਗੁਰੂਹਰਸਹਾਏ ਵਿਖੇ ਚੱਲ ਰਹੇ ਗਣਪਤੀ ਉਤਸਵ ਦੌਰਾਨ ਧਾਰਮਿਕ ਸ਼ਰਧਾ ਤੇ ਉਤਸ਼ਾਹ ਦਾ ਮਾਹੌਲ ਬਣਿਆ ਹੋਇਆ ਹੈ। ਇਸੇ ਤਹਿਤ ਲਾਇਨਜ਼ ਕਲੱਬ ਗੁਰੂਹਰਸਹਾਏ ਦੇ ਮੈਂਬਰਾਂ ਵਲੋਂ ਗਣਪਤੀ ਉਤਸਵ ਵਿਚ ਸ਼ਿਰਕਤ ਕਰਦਿਆਂ ਸ੍ਰੀ ਗਣਪਤੀ ਦੇ ਚਰਨਾਂ ਵਿਚ ਮੇਨ ਬਾਜ਼ਾਰ ਗਣਪਤੀ ਕਮੇਟੀ ਦੇ ਮੈਂਬਰ ਅਜੇ ਬਜਾਜ, ਅਜੀਤ ਪੁੱਗਲ, ਰੂਬੀ ਸੁਨੀਅਰਾ, ਸੁਮਿਤ ਮਦਾਨ, ਮਨੂ ਮਾਨਕਟਾਲਾ ਤੇ ਗੁਲਸ਼ਨ ਚੁੱਘ ਨੂੰ 5,100 ਦੀ ਰਾਸ਼ੀ ਭੇਟ ਕੀਤੀ ਗਈ।
ਗੁਰੂਹਰਸਹਾਏ, 19 ਸਤੰਬਰ (ਕਪਿਲ ਕੰਧਾਰੀ): ਮੇਨ ਬਾਜ਼ਾਰ ਗੁਰੂਹਰਸਹਾਏ ਵਿਖੇ ਚੱਲ ਰਹੇ ਗਣਪਤੀ ਉਤਸਵ ਦੌਰਾਨ ਧਾਰਮਿਕ ਸ਼ਰਧਾ ਤੇ ਉਤਸ਼ਾਹ ਦਾ ਮਾਹੌਲ ਬਣਿਆ ਹੋਇਆ ਹੈ। ਇਸੇ ਤਹਿਤ ਲਾਇਨਜ਼ ਕਲੱਬ ਗੁਰੂਹਰਸਹਾਏ ਦੇ ਮੈਂਬਰਾਂ ਵਲੋਂ ਗਣਪਤੀ ਉਤਸਵ ਵਿਚ ਸ਼ਿਰਕਤ ਕਰਦਿਆਂ ਸ੍ਰੀ ਗਣਪਤੀ ਦੇ ਚਰਨਾਂ ਵਿਚ ਮੇਨ ਬਾਜ਼ਾਰ ਗਣਪਤੀ ਕਮੇਟੀ ਦੇ ਮੈਂਬਰ ਅਜੇ ਬਜਾਜ, ਅਜੀਤ ਪੁੱਗਲ, ਰੂਬੀ ਸੁਨੀਅਰਾ, ਸੁਮਿਤ ਮਦਾਨ, ਮਨੂ ਮਾਨਕਟਾਲਾ ਤੇ ਗੁਲਸ਼ਨ ਚੁੱਘ ਨੂੰ 5,100 ਦੀ ਰਾਸ਼ੀ ਭੇਟ ਕੀਤੀ ਗਈ। ਇਸ ਮੌਕੇ ਲਾਇਨਜ਼ ਕਲੱਬ ਦੇ ਮੈਂਬਰਾਂ ਨੇ ਪੂਜਾ-ਅਰਚਨਾ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਇਲਾਕੇ ਦੀ ਖੁਸ਼ਹਾਲੀ, ਸੁੱਖ-ਸ਼ਾਂਤੀ, ਆਪਸੀ ਭਾਈਚਾਰਕ ਸਾਂਝ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਕਲੱਬ ਮੈਂਬਰਾਂ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਲੋਕਾਂ ਨੂੰ ਆਪਸੀ ਪਿਆਰ, ਸਦਭਾਵਨਾ ਤੇ ਭਾਈਚਾਰੇ ਨਾਲ ਜੋੜਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਲਾਇਨਜ਼ ਕਲੱਬ ਗੁਰੂਹਰਸਹਾਏ ਦੇ ਪ੍ਰਧਾਨ ਗੌਰਵ ਸਚਦੇਵਾ, ਰਾਜਨ ਮੋਂਗਾ, ਲੱਕੀ ਤਨੇਜਾ, ਪ੍ਰਸ਼ਾਂਤ ਖੇੜਾ, ਸੰਦੀਪ ਧਵਨ, ਸਾਜਨ ਸਚਦੇਵਾ, ਲਾਡੀ ਭੰਡਾਰੀ, ਵਰੁਣ ਗਾਵੜੀ, ਰਣਬੀਰ ਧਵਨ, ਅਮਿਤ ਅਰੋੜਾ, ਰੁਸਤਮ, ਰਾਹੁਲ ਬਜਾਜ, ਮਨੂ ਮੋਂਗਾ, ਗੁਰਪ੍ਰੀਤ ਸਿੰਘ, ਰਾਕੇਸ਼ ਮੋਂਗਾ ਅਤੇ ਰੋਹਨ ਚਲਾਨਾ ਸਮੇਤ ਹੋਰ ਮੈਂਬਰ ਹਾਜ਼ਰ ਸਨ।