ਭਾਕਿਯੂ ਪੰਜਾਬ ਵਲੋਂ ਪਿੰਡ ਹਬੀਬ ਵਾਲਾ ਵਿਖੇ ਇਕਾਈਆਂ ਦਾ ਗਠਨ
ਫ਼ਿਰੋਜ਼ਪੁਰ, 19 ਸਤੰਬਰ (ਕੁਲਬੀਰ ਸਿੰਘ ਸੋਢੀ)- ਭਾਕਿਯੂ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਅਤੇ ਭੁਪਿੰਦਰ ਸਿੰਘ ਔਲਖ ਸੂਬਾ ਜਨਰਲ ਸਕੱਤਰ ਦੇ ਦਿਸ਼ਾ ਨਿਰਦੇਸ਼ ਹੇਠ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ (ਫ਼ਿਰੋਜ਼ਪੁਰ ਉਤਰੀ) ਵਲੋਂ ਜਥੇਬੰਦੀ ਦੇ ਵਿਕਾਸ ਲਈ ਲਗਾਤਾਰ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਦੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ (ਫ਼ਿਰੋਜ਼ਪੁਰ ਉੱਤਰੀ) ਦੀ ਅਗਵਾਈ ਵਿਚ ਪਿੰਡ ਹਬੀਬ ਵਾਲਾ ਵਿਖੇ ਸਾਥੀਆਂ ਦੀ ਲਾਮਬੰਦੀ ਕਰਦੇ ਹੋਏ ਮਰਦਾਂ ਅਤੇ ਮਹਿਲਾਵਾਂ ਦੀਆਂ ਵੱਖ-ਵੱਖ ਇਕਾਈਆਂ ਦਾ ਗਠਨ ਕੀਤਾ।
ਅਜੀਤ ਡੈਸਕ
20-09-2026