12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਮੁਫ਼ਤ ਕਣਕ ਨੇ ਲੋਕਾਂ ਨੂੰ ਪਾਇਆ ‘ਸੁੱਕਣੇ’, ਘੰਟਿਆਂਬੱਧੀ ਡੀਪੂਆਂ ’ਤੇ ਖੜ੍ਹਨ ਲਈ ਹੋਏ ਮਜਬੂਰ

ਫ਼ਿਰੋਜ਼ਪੁਰ, 11 ਸਤੰਬਰ (ਸੁਖਵਿੰਦਰ ਸਿੰਘ)- ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਮੁਫ਼ਤ ਰਾਸ਼ਨ ਦੀ ਵੰਡ ਦੌਰਾਨ ਸਰਵਰ ਦੀ ਸਮੱਸਿਆ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣ ਰਹੀ ਹੈ। ਰਾਸ਼ਨ ਲੈਣ ਲਈ ਡੀਪੂਆਂ ’ਤੇ ਪਹੁੰਚ ਰਹੇ ਲੋਕਾਂ ਨੂੰ ਕਈ-ਕਈ ਘੰਟੇ, ਇੱਥੋਂ ਤੱਕ ਕਿ ਕਈ ਵਾਰ ਦੋ - ਦੋ ਦਿਨ ਉਡੀਕ ਕਰਨੀ ਪੈ ਰਹੀ ਹੈ।

ਡੀਪੂਆਂ ’ਤੇ ਕਣਕ ਲੈਣ ਆਏ ਹੋਏ ਲੋਕ ਆਪਣੀ ਕਣਕ ਤੋਲਣ ਦੀ ਉਡੀਕ ਕਰਦੇ ਹੋਏ। ਤਸਵੀਰਾਂ-ਸੁਖਵਿੰਦਰ ਸਿੰਘ 12-09-2026
ਫ਼ਿਰੋਜ਼ਪੁਰ, 11 ਸਤੰਬਰ (ਸੁਖਵਿੰਦਰ ਸਿੰਘ)- ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਮੁਫ਼ਤ ਰਾਸ਼ਨ ਦੀ ਵੰਡ ਦੌਰਾਨ ਸਰਵਰ ਦੀ ਸਮੱਸਿਆ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣ ਰਹੀ ਹੈ। ਰਾਸ਼ਨ ਲੈਣ ਲਈ ਡੀਪੂਆਂ ’ਤੇ ਪਹੁੰਚ ਰਹੇ ਲੋਕਾਂ ਨੂੰ ਕਈ-ਕਈ ਘੰਟੇ, ਇੱਥੋਂ ਤੱਕ ਕਿ ਕਈ ਵਾਰ ਦੋ - ਦੋ ਦਿਨ ਉਡੀਕ ਕਰਨੀ ਪੈ ਰਹੀ ਹੈ। ਸਰਵਰ ਡਾਊਨ ਹੋਣ ਕਾਰਨ ਪਰਚੀਆਂ ਨਾ ਨਿਕਲਣ ਕਰਕੇ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ ਜਿਸ ਕਾਰਨ ਲੋਕਾਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਨੇ ਕਿਹਾ ਕਿ ਜੇਕਰ ਸਰਕਾਰ ਵਲੋਂ ਮੁਫ਼ਤ ਰਾਸ਼ਨ ਦੇ ਕੇ ਲੋਕਾਂ ਨੂੰ ਸਹੂਲਤ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਤਾਂ ਪਹਿਲਾਂ ਉਸ ਸਹੂਲਤ ਨੂੰ ਲੋਕਾਂ ਲਈ ਸੁਖਾਲਾ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਇੱਕ ਪਰਿਵਾਰ ਲਈ ਪੰਜ-ਪੰਜ ਪਰਚੀਆਂ ਕੱਢਣ ਦੀ ਬਜਾਏ ਇਕੋ ਪਰਚੀ ’ਤੇ ਪੂਰਾ ਰਾਸ਼ਨ ਜਾਰੀ ਕਰਨ ਦੀ ਵਿਵਸਥਾ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਵਾਰ-ਵਾਰ ਮਸ਼ੀਨ ਤੇ ਸਰਵਰ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਲੋਕਾਂ ਨੇ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ‘ਵੋਟਾਂ ਪਾਉਣ ਵੇਲੇ ਵੀ ਲਾਈਨਾਂ ’ਚ ਖੜ੍ਹਨਾ ਪੈਂਦਾ ਹੈ ਤੇ ਹੁਣ ਮੁਫ਼ਤ ਰਾਸ਼ਨ ਲੈਣ ਲਈ ਵੀ ਘੰਟਿਆਂ ਬੱਧੀ ਲਾਈਨਾਂ ’ਚ ਖੜ੍ਹਨਾ ਪੈ ਰਿਹਾ ਹੈ।’ ਉਨ੍ਹਾਂ ਸਵਾਲ ਕੀਤਾ ਕਿ ਜੇਕਰ ਰਾਸ਼ਨ ਲੈਣ ਲਈ ਇੰਨੀ ਖੱਜਲ-ਖੁਆਰੀ ਸਹਿਣੀ ਪਵੇ ਤਾਂ ਅਜਿਹੀ ਸਹੂਲਤ ਦਾ ਕੀ ਲਾਭ..? ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਵਰ ਦੀ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ ਤਾਂ ਜੋ ਲੋੜਵੰਦ ਲੋਕਾਂ ਨੂੰ ਰਾਸ਼ਨ ਲੈਣ ਲਈ ਆਪਣਾ ਕੀਮਤੀ ਸਮਾਂ ਬਰਬਾਦ ਨਾ ਕਰਨਾ ਪਵੇ। ਇਸ ਮੌਕੇ ਜਦੋਂ ਇਕ ਬਜ਼ੁਰਗ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਬਜ਼ੁਰਗਾਂ ਲਈ ਫਿੰਗਰ ਪ੍ਰਿੰਟ ਵੱਡੀ ਮੁਸੀਬਤ ਬਣ ਗਿਆ ਹੈ। ਇਸੇ ਦੌਰਾਨ ਕਈ ਬਜ਼ੁਰਗਾਂ ਨੇ ਆਪਣੀ ਸਮੱਸਿਆ ਦੱਸਦਿਆਂ ਕਿਹਾ ਕਿ ਉਮਰ ਵਧਣ ਨਾਲ ਉਨ੍ਹਾਂ ਦੇ ਫਿੰਗਰ ਪ੍ਰਿੰਟ ਮਸ਼ੀਨ ’ਤੇ ਦਰਜ ਨਹੀਂ ਹੁੰਦੇ। ਡੀਪੂ ਹੋਲਡਰ ਵਲੋਂ ਕਈ ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਮਸ਼ੀਨ ਫਿੰਗਰ ਪ੍ਰਿੰਟ ਨਹੀਂ ਫੜ੍ਹਦੀ ਜਿਸ ਕਾਰਨ ਉਨ੍ਹਾਂ ਨੂੰ ਖਾਲੀ ਹੱਥ ਵਾਪਸ ਮੁੜਨਾ ਪੈਂਦਾ ਹੈ। ਇੱਕ ਬਜ਼ੁਰਗ ਮਾਤਾ ਨੇ ਭਾਵੁਕ ਹੁੰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਜਿਨ੍ਹਾਂ ਬਜ਼ੁਰਗਾਂ ਦੇ ਫਿੰਗਰ ਪ੍ਰਿੰਟ ਨਹੀਂ ਲੱਗਦੇ, ਉਨ੍ਹਾਂ ਨੂੰ ਸਿਰਫ਼ ਆਧਾਰ ਕਾਰਡ ਦੀ ਤਸਦੀਕ ਕਰਕੇ ਰਾਸ਼ਨ ਦੇਣ ਦੀ ਵਿਵਸਥਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਉਮਰ ਵਧਣ ਨਾਲ ਸਰੀਰ ਵਿੱਚ ਹੋਣ ਵਾਲੀਆਂ ਤਬਦੀਲੀਆਂ ਕਾਰਨ ਫਿੰਗਰ ਪ੍ਰਿੰਟ ਮਸ਼ੀਨ ’ਤੇ ਉਂਗਲਾਂ ਦੀ ਪਛਾਣ ਨਹੀਂ ਹੋ ਪਾਉਂਦੀ, ਇਸ ਲਈ ਬਜ਼ੁਰਗਾਂ ਨੂੰ ਵਾਰ-ਵਾਰ ਡੀਪੂਆਂ ਦੇ ਚੱਕਰ ਕੱਟਣੇ ਪੈਂਦੇ ਹਨ। ਡੀਪੂ ਹੋਲਡਰ ਨਾਲ ਗੱਲਬਾਤ ਕਰਨ ’ਤੇ ਉਸ ਨੇ ਵੀ ਦੱਸਿਆ ਕਿ ਲੋਕਾਂ ਦੀ ਪ੍ਰੇਸ਼ਾਨੀ ਜਾਇਜ਼ ਹੈ। ਉਸ ਨੇ ਕਿਹਾ ਕਿ ਕਈ ਵਾਰ ਸਰਵਰ ਡਾਊਨ ਹੋਣ ਕਾਰਨ ਪਰਚੀ ਨਹੀਂ ਨਿਕਲਦੀ ਤੇ ਲੋਕ ਇਸ ਨੂੰ ਡੀਪੂ ਹੋਲਡਰ ਦੀ ਜਾਣ-ਬੁੱਝ ਕੇ ਕੀਤੀ ਜਾ ਰਹੀ ਦੇਰੀ ਸਮਝ ਕੇ ਉਨ੍ਹਾਂ ਨਾਲ ਬਹਿਸ ਕਰਨ ਲੱਗ ਪੈਂਦੇ ਹਨ। ਡੀਪੂ ਹੋਲਡਰ ਨੇ ਕਿਹਾ ਕਿ ਕਈ ਬਜ਼ੁਰਗਾਂ ਨੂੰ ਸਰਵਰ ਦੀ ਤਕਨੀਕੀ ਸਮੱਸਿਆ ਬਾਰੇ ਜਾਣਕਾਰੀ ਨਹੀਂ ਹੁੰਦੀ, ਜਦਕਿ ਪੜ੍ਹੇ-ਲਿਖੇ ਲੋਕ ਇਸ ਸਮੱਸਿਆ ਨੂੰ ਸਮਝਦੇ ਹਨ। ਉਸ ਨੇ ਕਿਹਾ ਕਿ ਪਰਚੀ ਮਸ਼ੀਨ ਰਾਹੀਂ ਜਾਰੀ ਹੁੰਦੀ ਹੈ ਅਤੇ ਇਸ ਲਈ ਸਰਵਰ ਦਾ ਚਾਲੂ ਹੋਣਾ ਜ਼ਰੂਰੀ ਹੈ। ਜਦੋਂ ਸਰਵਰ ਡਾਊਨ ਹੁੰਦਾ ਹੈ ਤਾਂ ਉਨ੍ਹਾਂ ਦੇ ਹੱਥ ਵੀ ਬੱਝ ਜਾਂਦੇ ਹਨ ਤੇ ਉਹ ਚਾਹ ਕੇ ਵੀ ਲੋਕਾਂ ਦੀ ਪਰਚੀ ਨਹੀਂ ਕੱਢ ਸਕਦੇ। ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੁਫ਼ਤ ਰਾਸ਼ਨ ਦੀ ਵੰਡ ਪ੍ਰਣਾਲੀ ਨੂੰ ਸਰਲ ਬਣਾਇਆ ਜਾਵੇ। ਪੰਜ ਪਰਚੀਆਂ ਦੀ ਥਾਂ ਇਕੋ ਪਰਚੀ ’ਤੇ ਰਾਸ਼ਨ ਦੇਣ, ਸਰਵਰ ਦੀ ਸਮੱਸਿਆ ਦਾ ਪੱਕਾ ਹੱਲ ਕਰਨ ਤੇ ਫਿੰਗਰ ਪ੍ਰਿੰਟ ਨਾ ਲੱਗਣ ਵਾਲੇ ਬਜ਼ੁਰਗਾਂ ਲਈ ਆਧਾਰ ਕਾਰਡ ਰਾਹੀਂ ਰਾਸ਼ਨ ਦੇਣ ਦੀ ਵਿਵਸਥਾ ਕੀਤੀ ਜਾਵੇ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ 18 ਸਤੰਬਰ ਦੀ ਪੰਜਾਬ ਬਚਾਓ ਰੈਲੀ ਲਈ ਤਿਆਰੀਆਂ ਜ਼ੋਰਾਂ ’ਤੇ ਅਗਲੀ ਖ਼ਬਰ ਸੂਬਾ ਪੱਧਰੀ ਮੀਟਿੰਗ ’ਚ ਦਿਵਿਆਂਗਾਂ ਵਲੋਂ ਸਰਕਾਰ ਨੂੰ ਚਿਤਾਵਨੀ, ਮੰਗਾਂ ਦਾ ਹੱਲ ਨਾ ਹੋਣ ’ਤੇ ਲਾਉਣਗੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।