21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਭਾਕਿਯੂ ਕਾਦੀਆਂ ਦੀ ਹਲਵਾਈਆਂ ਦੇ ਸੈਂਪਲ ਭਰਵਾਉਣ ਦੀ ਮੁਹਿੰਮ ਦੋਧੀਆਂ ਵੱਲ ਸੇਧਿਤ ਹੋਈ

ਜ਼ੀਰਾ, 20 ਅਗਸਤ (ਰਜਨੀਸ਼ ਕਥੂਰੀਆ)-ਮਿਲਾਵਟਖੋਰੀ ਦੇ ਖਿਲਾਫ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਹਲਵਾਈਆਂ ਦੀਆਂ ਦੁਕਾਨਾਂ ਤੋਂ ਮਠਿਆਈ ਦੇ ਸੈਂਪਲ ਭਰਵਾਉਣ ਲਈ ਸਿਹਤ ਵਿਭਾਗ ਫਿਰੋਜ਼ਪੁਰ ਦੇ ਸਹਿਯੋਗ ਨਾਲ ਚਲਾਈ ਗਈ ਮੁਹਿੰਮ ਇਕ ਹਲਵਾਈ ਵਲੋਂ ਦੋਧੀਆਂ ਰਾਹੀਂ ਕਿਸਾਨ ਯੂਨੀਅਨ ਦੀ ਵਿਰੋਧਤਾ ਕਰਵਾਉਣ ਤੋਂ ਬਾਅਦ ਹੁਣ ਦੋਧੀਆਂ ਵੱਲ ਸੇਧਿਤ ਹੁੰਦੀ ਨਜ਼ਰ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਸਥਾਨਕ ਸ਼ਹਿਰ ਦੇ ਇਕ ਹਲਵਾਈ ’ਤੇ ਮਿਲਾਵਟੀ ਮਠਿਆਈ ਬਣਾਉਣ ਦੇ ਦੋਸ਼ ਲਗਾਉਂਦਿਆਂ ਉਹਨਾ ਦੇ ਸਟੋਰ ਵਿਚੋਂ ਮਠਿਆਈ ਦੇ ਸੈਂਪਲ ਲੈਣ ਲਈ ਫੂਡ ਸਪਲਾਈ ਅਫਸਰ ਜਿਲ੍ਹਾ ਫਿਰੋਜਪੁਰ ਟੀਮ ਸਮੇਤ ਪਹੁੰਚੇ ਤਾਂ ਹਲਵਾਈ ਨੇ ਫੂਡ ਸਪਲਾਈ ਵਿਭਾਗ ਦੀ ਟੀਮ ਨੂੰ ਛੱਡ ਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਸਟੋਰ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ।

ਅਜੀਤ ਡੈਸਕ 21-08-2026
ਜ਼ੀਰਾ, 20 ਅਗਸਤ (ਰਜਨੀਸ਼ ਕਥੂਰੀਆ)-ਮਿਲਾਵਟਖੋਰੀ ਦੇ ਖਿਲਾਫ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਹਲਵਾਈਆਂ ਦੀਆਂ ਦੁਕਾਨਾਂ ਤੋਂ ਮਠਿਆਈ ਦੇ ਸੈਂਪਲ ਭਰਵਾਉਣ ਲਈ ਸਿਹਤ ਵਿਭਾਗ ਫਿਰੋਜ਼ਪੁਰ ਦੇ ਸਹਿਯੋਗ ਨਾਲ ਚਲਾਈ ਗਈ ਮੁਹਿੰਮ ਇਕ ਹਲਵਾਈ ਵਲੋਂ ਦੋਧੀਆਂ ਰਾਹੀਂ ਕਿਸਾਨ ਯੂਨੀਅਨ ਦੀ ਵਿਰੋਧਤਾ ਕਰਵਾਉਣ ਤੋਂ ਬਾਅਦ ਹੁਣ ਦੋਧੀਆਂ ਵੱਲ ਸੇਧਿਤ ਹੁੰਦੀ ਨਜ਼ਰ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਸਥਾਨਕ ਸ਼ਹਿਰ ਦੇ ਇਕ ਹਲਵਾਈ ’ਤੇ ਮਿਲਾਵਟੀ ਮਠਿਆਈ ਬਣਾਉਣ ਦੇ ਦੋਸ਼ ਲਗਾਉਂਦਿਆਂ ਉਹਨਾ ਦੇ ਸਟੋਰ ਵਿਚੋਂ ਮਠਿਆਈ ਦੇ ਸੈਂਪਲ ਲੈਣ ਲਈ ਫੂਡ ਸਪਲਾਈ ਅਫਸਰ ਜਿਲ੍ਹਾ ਫਿਰੋਜਪੁਰ ਟੀਮ ਸਮੇਤ ਪਹੁੰਚੇ ਤਾਂ ਹਲਵਾਈ ਨੇ ਫੂਡ ਸਪਲਾਈ ਵਿਭਾਗ ਦੀ ਟੀਮ ਨੂੰ ਛੱਡ ਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਸਟੋਰ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ। ਜਿਸ ਤੇ ਯੂਨੀਅਨ ਦੇ ਆਗੂ ਸਟੋਰ ਦੇ ਬਾਹਰ ਰੁਕ ਗਏ। ਫੂਡ ਸਪਲਾਈ ਅਫਸਰ ਨੇ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਸਟੋਰ ਵਿਚੋਂ ਸੈਂਪਲ ਲਿਆ ਕੇ ਉਹਨਾਂ ਦੇ ਸਾਹਮਣੇ ਸੀਲ ਕਰਨ ਦਾ ਭਰੋਸਾ ਦਿੱਤਾ। ਇਸੇ ਦੌਰਾਨ ਕਿਸੇ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਦੀ ਆਪਸ ਵਿਚ ਬਹਿਸ ਹੋ ਗਈ। ਜਿਸ ਤੋਂ ਬਾਅਦ ਹਲਵਾਈ ਨੇ ਫੋਨ ਕਰਕੇ ਆਪਣੀ ਦੁਕਾਨ ’ਤੇ ਦੁੱਧ ਪਾਉਂਦੇ ਦੋਧੀਆਂ ਦਾ ਹਜੂਮ ਇਕੱਠਾ ਕਰ ਲਿਆ। ਜਿਨਾਂ ਨੇ ਕਿਸਾਨ ਯੂਨੀਅਨ ਦੀ ਵਿਰੋਧਤਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਯੂਨੀਅਨ ਦੇ ਆਗੂਆਂ ਨੂੰ ਕਾਫੀ ਬੁਰਾ ਭਲਾ ਕਿਹਾ ਜਿਸ ਕਾਰਨ ਦੋਵਾਂ ਧਿਰਾਂ ਦਾ ਤਕਰਾਰ ਲੜਾਈ ਤੱਕ ਪਹੁੰਚਣ ਤੋਂ ਮਸਾਂ ਬਚਿਆ। ਇਸ ਦੌਰਾਨ ਫੂਡ ਸਪਲਾਈ ਵਿਭਾਗ ਦੀ ਟੀਮ ਨੇ ਸਬੰਧਿਤ ਹਲਵਾਈ ਦੇ ਸਟੋਰ ਵਿਚੋਂ ਮਠਿਆਈ ਦੇ ਤਿੰਨ ਸੈਂਪਲ ਭਰ ਲਏ। ਇਸ ਤੋਂ ਬਾਅਦ ਫੂਡ ਸਪਲਾਈ ਵਿਭਾਗ ਦੀ ਟੀਮ ਨੇ ਇਕ ਹੋਰ ਹਲਵਾਈ ਦੇ ਸਟੋਰ ਵਿਚ ਜਾ ਕੇ 17 ਕੁਇੰਟਲ ਦੇਸੀ ਘਿਓ ਸੀਲ ਕਰ ਦਿੱਤਾ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂਆਂ ਨੇ ਫੂਡ ਸਪਲਾਈ ਵਿਭਾਗ ਦੀ ਟੀਮ ਨੂੰ ਚੇਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਲਏ ਗਏ ਸੈਂਪਲਾਂ ਦੀ ਜਾਂਚ ਬਿਲਕੁਲ ਸਹੀ ਤਰੀਕੇ ਨਾਲ ਕਰਵਾਈ ਜਾਵੇ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਕਾਰਜਕਾਰੀ ਮੈਂਬਰ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਅਤੇ ਬਲਾਕ ਜ਼ੀਰਾ ਦੇ ਪ੍ਰਧਾਨ ਸੁਖਦੇਵ ਸਿੰਘ ਸਨੇਰ ਨੇ ਕਿਹਾ ਕਿ ਹੁਣ ਉਨ੍ਹਾਂ ਦੀ ਯੂਨੀਅਨ ਪਿੰਡਾਂ ਵਿਚੋਂ ਦੁੱਧ ਇਕੱਠਾ ਕਰਕੇ ਉਕਤ ਹਲਵਾਈ ਦੀ ਦੁਕਾਨ ’ਤੇ ਦੁੱਧ ਪਾਉਣ ਵਾਲੇ ਦੋਧੀਆਂ ਦੇ ਦੁੱਧ ਦੇ ਸੈਂਪਲ ਭਰਵਾ ਕੇ ਟੈਸਟ ਕਰਵਾਏਗੀ ਤਾਂ ਜੋ ਸੱਚਾਈ ਸਾਹਮਣੇ ਆ ਸਕੇ।
ਪਿਛਲੀ ਖ਼ਬਰ ਸਿਲਾਈ ਕੋਰਸ ਪੂਰਾ ਕਰਨ ਵਾਲੀਆਂ ਲੜਕੀਆਂ ਨੂੰ ਵੰਡੀਆਂ ਸਿਲਾਈ ਮਸ਼ੀਨਾਂ ਅਤੇ ਕਿੱਟਾਂ ਅੱਜ ਦੇ ਸਮੇਂ ’ਚ ਲੜਕੀਆਂ ਨੂੰ ਹੱਥੀ... ਅਗਲੀ ਖ਼ਬਰ ਭਾਕਿਯੂ ਕਾਦੀਆਂ ਦੇ ਬਲਾਕ ਪੱਧਰੀ ਆਗੂਆਂ ਦੀ ਅਹਿਮ ਬੈਠਕ ਐੱਸ.ਕੇ.ਐੱਮ ਦੇ 1 ਸਤੰਬਰ ਵਾਲੇ ਚੰਡੀਗੜ੍ਹ ਧਰਨੇ ’ਚ ਵੱਡੀ ਗਿਣ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।