20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਡੇਰਾ ਬਾਬਾ ਭੂੰਮਣ ਸ਼ਾਹ ਪਿੰਡੀ ਵਿਖੇ 6 ਅਖੰਡ ਪਾਠਾਂ ਦੀ ਹੋਈ ਆਰੰਭਤਾ

ਗੋਲੂ ਕਾ ਮੋੜ, 19 ਅਗਸਤ (ਸੁਰਿੰਦਰ ਸਿੰਘ ਪੁਪਨੇਜਾ)-ਡੇਰਾ ਬਾਬਾ ਭੂੰਮਣ ਸ਼ਾਹ ਪਿੰਡੀ ਵਿਖ਼ੇ ਸਲਾਨਾ ਜੋੜ ਮੇਲਾ 5 ਭਾਦਰੋਂ, 21 ਅਗਸਤ ਦਿਨ ਸ਼ੁੱਕਰਵਾਰ ਨੂੰ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਮੇਲੇ ਦੇ ਸਬੰਧ ਵਿਚ 6 ਅਖੰਡ ਪਾਠਾਂ ਦੀ ਆਰੰਭਤਾ ਕੀਤੀ ਗਈ ਅਤੇ ਇਨ੍ਹਾਂ ਦੇ ਭੋਗ 21 ਅਗਸਤ ਨੂੰ ਸਵੇਰੇ 10 ਵਜੇ ਪਾਏ ਜਾਣਗੇ।

ਮੇਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਾਬਾ ਅਮਰਜੀਤ ਦਾਸ ਗੱਦੀ ਨਸ਼ੀਨ ਡੇਰਾ ਬਾਬਾ ਭੁੰਮਣ ਸ਼ਾਹ ਪਿੰਡੀ। ਤਸਵੀਰ-ਸੁਰਿੰਦਰ ਸਿੰਘ ਪੁਪਨੇਜਾ 20-08-2026
ਗੋਲੂ ਕਾ ਮੋੜ, 19 ਅਗਸਤ (ਸੁਰਿੰਦਰ ਸਿੰਘ ਪੁਪਨੇਜਾ)-ਡੇਰਾ ਬਾਬਾ ਭੂੰਮਣ ਸ਼ਾਹ ਪਿੰਡੀ ਵਿਖ਼ੇ ਸਲਾਨਾ ਜੋੜ ਮੇਲਾ 5 ਭਾਦਰੋਂ, 21 ਅਗਸਤ ਦਿਨ ਸ਼ੁੱਕਰਵਾਰ ਨੂੰ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਮੇਲੇ ਦੇ ਸਬੰਧ ਵਿਚ 6 ਅਖੰਡ ਪਾਠਾਂ ਦੀ ਆਰੰਭਤਾ ਕੀਤੀ ਗਈ ਅਤੇ ਇਨ੍ਹਾਂ ਦੇ ਭੋਗ 21 ਅਗਸਤ ਨੂੰ ਸਵੇਰੇ 10 ਵਜੇ ਪਾਏ ਜਾਣਗੇ। ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਬਾਬਾ ਭੂੰਮਣ ਸ਼ਾਹ ਦੇ ਗੱਦੀ ਨਸ਼ੀਨ ਬਾਬਾ ਅਮਰਜੀਤ ਦਾਸ ਨੇ ਦੱਸਿਆ ਕਿ ਮੇਲੇ ਦੀਆਂ ਧਾਰਮਿਕ ਰਸਮਾਂ ਤਹਿਤ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਕਰਵਾਈ ਗਈ ਅਤੇ 21 ਅਗਸਤ ਨੂੰ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਭੋਗ ਉਪਰੰਤ ਬਾਬਾ ਹਰਿਨਾਮ ਦਾਸ ਗੱਦੀ ਨਸ਼ੀਨ ਡੇਰਾ ਬਾਬਾ ਭੂੰਮਣ ਸ਼ਾਹ ਮੱਲੇਵਾਲਾ, ਗੁਮਾਨੀਵਾਲਾ ਆਪਣੇ ਅਨਮੋਲ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਬਾਬਾ ਹਰਮੇਸ਼ ਦਾਸ ਡੇਰਾ ਬਾਬਾ ਰਾਮ ਥੰਮ੍ਹਣ ਵਾਲੇ, ਬਾਬਾ ਰਜਿੰਦਰ ਸਿੰਘ ਡੇਰਾ ਸ਼੍ਰੀ ਭਜਨਗੜ੍ਹ ਸਾਹਿਬ ਵਾਲੇ ਵੀ ਵਿਸ਼ੇਸ਼ ਤੌਰ ’ਤੇ ਪਹੁੰਚਣਗੇ। ਮੇਲੇ ਦੌਰਾਨ ਸ਼ਾਮ ਸਮੇਂ ਕਬੱਡੀ ਦੇ ਟੂਰਨਾਮੈਂਟ ਕਰਵਾਏ ਜਾਣਗੇ। ਸਾਰਾ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਡੇਰਾ ਕਮੇਟੀ ਵਲੋਂ ਮੇਲੇ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਹਨ। ਬਾਬਾ ਅਮਰਜੀਤ ਦਾਸ ਵਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਪਰਿਵਾਰਾਂ ਸਮੇਤ ਮੇਲੇ ਵਿਚ ਪਹੁੰਚ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ ਗਈ ਹੈ।
ਪਿਛਲੀ ਖ਼ਬਰ ਦੇਵ ਸਮਾਜ ਕਾਲਜ ਆਫ ਐਜੂਕੇਸ਼ਨ ’ਚ ਮਾਤ ਭਾਸ਼ਾ ਦਾ ਅਧਿਆਪਨ : ਸਮਕਾਲੀ ਵੰਗਾਰਾਂ ਦੇ ਸਨਮੁੱਖ ਵਿਸ਼ੇ ’ਤੇ ਸੈਮੀਨਾਰ ਅਗਲੀ ਖ਼ਬਰ ਏ.ਐਸ.ਆਈ. ਬਲਵਿੰਦਰ ਸਿੰਘ ਘਾਂਗਾ ਬਣੇ ਸਬ-ਇੰਸਪੈਕਟਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।