ਸਰਹੱਦੀ ਖੇਤਰ ’ਚ ਬਣਾਏ ਬੰਨ੍ਹ ਅਤੇ ਡਰੇਨ ਲਈ ਜ਼ਮੀਨ ਅਕਵਾਇਰ ਕਰਨ ਦਾ ਕਿਸਾਨਾਂ ਵਲੋਂ ਵਿਰੋਧ
ਮਮਦੋਟ, 19 ਅਗਸਤ (ਰਾਜਿੰਦਰ ਸਿੰਘ ਹਾਂਡਾ/ਸੁਖਦੇਵ ਸਿੰਘ ਸੰਗਮ)-ਭਾਰਤ-ਪਾਕਿਸਤਾਨ ਸਰਹੱਦ ਦੇ ਨਜ਼ਦੀਕ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਭਾਰਤੀ ਫੌਜ ਵਲੋਂ ਕਸਬਾ ਮਮਦੋਟ ਦੇ ਬਿਲਕੁਲ ਨੇੜੇ ਸਰਹੱਦ ਵਾਲੇ ਪਾਸੇ ਬੰਨ੍ਹ ਅਤੇ ਡਰੇਨ ਬਨਾਉਣ ਲਈ ਜਮੀਨ ਅਕਵਾਇਰ ਕਰਨ ਦਾ ਅਮਲ ਸ਼ੁਰੂ ਕੀਤਾ ਗਿਆ ਹੈ। ਜਿਸਦਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਮੁਰਾਲੀ ਅਤੇ ਮਾਤਾ ਨਹਿਰਾਂ ਵਾਲੀ ਮੰਦਿਰ ਦੇ ਪ੍ਰਧਾਨ ਛਿੰਦਾ ਸੇਠੀ ਦੀ ਅਗਵਾਈ ਹੇਠ ਇਕੱਤਰ ਹੋਏ ਕਿਸਾਨਾਂ ਵਲੋਂ ਭਾਰੀ ਵਿਰੋਧ ਕੀਤਾ ਗਿਆ।
.
.ਸਰਹੱਦੀ ਖੇਤਰ ਵਿਚ ਬੰਨ੍ਹ ਲਈ ਜ਼ਮੀਨ ਅਕਵਾਇਰ ਕਰਨ ਆਏ ਅਧਿਕਾਰੀਆਂ ਕੋਲ ਵਿਰੋਧ ਦਰਜ਼ ਕਰਵਾਉਦੇ ਹੋਏ ਕਿਸਾਨ। ਤਸਵੀਰ- ਰਾਜਿੰਦਰ ਸਿੰਘ ਹਾਂਡਾ
20-08-2026
ਮਮਦੋਟ, 19 ਅਗਸਤ (ਰਾਜਿੰਦਰ ਸਿੰਘ ਹਾਂਡਾ/ਸੁਖਦੇਵ ਸਿੰਘ ਸੰਗਮ)-ਭਾਰਤ-ਪਾਕਿਸਤਾਨ ਸਰਹੱਦ ਦੇ ਨਜ਼ਦੀਕ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਭਾਰਤੀ ਫੌਜ ਵਲੋਂ ਕਸਬਾ ਮਮਦੋਟ ਦੇ ਬਿਲਕੁਲ ਨੇੜੇ ਸਰਹੱਦ ਵਾਲੇ ਪਾਸੇ ਬੰਨ੍ਹ ਅਤੇ ਡਰੇਨ ਬਨਾਉਣ ਲਈ ਜਮੀਨ ਅਕਵਾਇਰ ਕਰਨ ਦਾ ਅਮਲ ਸ਼ੁਰੂ ਕੀਤਾ ਗਿਆ ਹੈ। ਜਿਸਦਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਮੁਰਾਲੀ ਅਤੇ ਮਾਤਾ ਨਹਿਰਾਂ ਵਾਲੀ ਮੰਦਿਰ ਦੇ ਪ੍ਰਧਾਨ ਛਿੰਦਾ ਸੇਠੀ ਦੀ ਅਗਵਾਈ ਹੇਠ ਇਕੱਤਰ ਹੋਏ ਕਿਸਾਨਾਂ ਵਲੋਂ ਭਾਰੀ ਵਿਰੋਧ ਕੀਤਾ ਗਿਆ। ਜਿਸ ਤੋਂ ਬਾਅਦ ਜਮੀਨ ਦੀ ਨਿਸ਼ਾਨਦੇਹੀ ਕਰਨ ਆਏ ਮਾਲ ਵਿਭਾਗ ਦੇ ਖੇਤਰੀ ਕਰਮਚਾਰੀਆਂ ਅਤੇ ਫੌਜ ਦੇ ਅਧਿਕਾਰੀਆਂ ਨੂੰ ਬੇਰੰਗ ਵਾਪਸ ਪਰਤਣਾ ਪਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਮਨਪ੍ਰੀਤ ਸਿੰਘ ਮੁਰਾਲੀ ਅਤੇ ਛਿੰਦਾਂ ਸੇਠੀ ਨੇ ਦੱਸਿਆਂ ਕਿ ਕੇਂਦਰ ਸਰਕਾਰ ਵਲੋਂ ਸੁਰੱਖਿਆਂ ਦੇ ਨਾਮ ’ਤੇ ਕਿਸਾਨਾਂ ਦਾ ਉਜਾੜਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆਂ ਕਿ ਸਰਹੱਦ ਦੇ ਨਾਲ ਪਹਿਲਾਂ ਹੀ ਕੰਡਿਆਲੀ ਤਾਰ ਲਗਾਉਣ ਸਮੇਂ ਸਰਹੱਦੀ ਖੇਤਰ ਦੇ ਬਹੁਤ ਸਾਰੇ ਕਿਸਾਨਾਂ ਦੀ ਜਮੀਨ ਵੰਡੀ ਗਈ। ਜਿਸ ਕਾਰਨ ਕਿਸਾਨਾਂ ਨੂੰ ਜਿੱਥੇ ਆਰਥਿਕ ਨੁਕਸਾਨ ਸਹਿਣਾ ਪਿਆ, ਉਥੇ ਹੁਣ ਤਾਰ ਤੋਂ ਪਾਰ ਖੇਤੀ ਕਰਨ ਲਈ ਭਾਰੀ ਮੁਸ਼ਕਿਲਾਂ ਅਤੇ ਪਸ਼ੂਆਂ ਦੇ ਉਜਾੜੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤਰ੍ਹਾਂ ਹੀ ਕੇਂਦਰ ਸਰਕਾਰ ਵਲੋਂ ਹੁਣ ਫਿਰ ਸੁਰੱਖਿਆ ਦੇ ਨਾਮ ’ਤੇ ਬੰਨ ਬਨਾਉਣ ਅਤੇ ਉਸਦੇ ਨਾਲ ਸੜਕ ਅਤੇ ਡਰੇਨ ਬਨਾਉਣ ਲਈ ਕੋਈ 230 ਫੁੱਟ ਚੌੜੀ ਜਮੀਨ ਦੀ ਪੱਟੀ ਅਕਵਾਇਰ ਕਰਨ ਦਾ ਅਮਲ ਸ਼ੁਰੂ ਕੀਤਾ ਗਿਆ ਹੈ। ਕਿਸਾਨਾਂ ਨੇ ਦੱਸਿਆਂ ਕਿ ਅਕਵਾਇਰ ਕੀਤੀ ਜਾਣ ਵਾਲੀ ਜਮੀਨ ਦੀ ਚੌੜਾਈ ਇਕ ਏਕੜ ਤੋਂ ਜਿਆਦਾ ਬਣਦੀ ਹੈ। ਜਿਨ੍ਹਾਂ ਕਿਸਾਨਾਂ ਦੀ ਜਮੀਨ ਅਕਵਾਇਰ ਹੋ ਗਈ ਜਾਂ ਬੰਨ ਦੇ ਦੋਵੇ ਪਾਸੇ ਵੰਡੀ ਗਈ। ਉਹਨਾਂ ਦੇ ਪਰਿਵਾਰ ਆਰਥਿਕ ਪੱਖੋ ਕੰਗਾਲ ਹੋ ਜਾਣਗੇ। ਕਿਸਾਨਾਂ ਨੇ ਦੱਸਿਆਂ ਕਿ ਜਿਨ੍ਹਾਂ ਕਿਸਾਨਾਂ ਦੀ ਜਮੀਨ ਵਿਚੋ ਬੰਨ ਲੰਘ ਗਿਆ। ਉਨ੍ਹਾਂ ਨੂੰ ਆਰ-ਪਾਰ ਪਾਣੀ ਲੰਘਾਉਣਾਂ ਅਤੇ ਲੰਘਣਾ ਅਤਿ ਮੁਸ਼ਕਿਲ ਹੋ ਜਾਵੇਗਾ। ਇਸਦੇ ਨਾਲ ਹੀ ਜਮੀਨਾਂ ਦੇ ਬਜਾਰ ਭਾਅ ਅਸਮਾਨ ਨੂੰ ਛੂਹ ਰਹੇ ਹਨ। ਜਦਕਿ ਕੇਦਰ ਸਰਕਾਰ ਵਲੋਂ ਅਕਵਾਇਰ ਕੀਤੀ ਜਾਣ ਵਾਲੀ ਜਮੀਨ ਦੀ ਨਿਗੁਣੀ ਕੀਮਤ ਦਿੱਤੀ ਜਾਵੇਗੀ। ਜਿਸ ਨਾਲ ਕਿਸਾਨ ਅੱਗੇ ਜਮੀਨ ਨਾ ਖਰੀਦ ਸਕਣ ਕਾਰਨ ਪੂਰੀ ਤਰ੍ਹਾਂ ਤਬਾਹੀ ਕੰਢੇ ਪਹੁੰਚ ਜਾਣਗੇ। ਕਿਸਾਨਾਂ ਨੇ ਦੱਸਿਆਂ ਕਿ ਉਹਨ੍ਹਾਂ ਨੇ ਜਮੀਨ ਦੀ ਨਿਸ਼ਾਨਦੇਹੀ ਕਰਨ ਆਏ ਮਾਲ ਪਟਵਾਰੀ ਅਤੇ ਫੌਜ ਦੇ ਅਧਿਕਾਰੀਆਂ ਨੂੰ ਆਪਣੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਉਂਦਿਆਂ ਇਸ ਕਾਰਵਾਈ ਦਾ ਵਿਰੋਧ ਕੀਤਾ ਗਿਆ। ਜਿਸ ਤੋਂ ਬਾਅਦ ਇਕ ਵਾਰ ਤਾਂ ਉਹ ਵਾਪਸ ਪਰਤ ਗਏ। ਕਿਸਾਨਾਂ ਨੇ ਕੇਂਦਰ ਸਰਕਾਰ, ਫੌਜ ਦੇ ਅਫਸਰਾਂ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਨਵਾਂ ਬੰਨ, ਡਰੇਨ ਅਤੇ ਸੜਕਾਂ ਬਨਾਉਣ ਲਈ ਅਕਵਾਇਰ ਕੀਤੀ ਜਾਣ ਵਾਲੀ ਜਮੀਨ ਦਾ ਅਮਲ ਬੰਦ ਕਰਕੇ ਕਿਸਾਨਾਂ ਦੇ ਉਜਾੜੇ ਨੂੰ ਰੋਕਿਆ ਜਾਵੇ।