ਮਾਤਾ ਚਿੰਤਪੁਰਨੀ ਦੇ ਦਰਬਾਰ ’ਤੇ ਪੈਦਲ ਯਾਤਰਾ ਜਾ ਰਹੇ ਸ਼ਰਧਾਲੂਆਂ ਦਾ ਭਰਵਾਂ ਸਵਾਗਤ
ਮੁੱਦਕੀ, 13 ਅਗਸਤ (ਭਾਰਤ ਭੂਸ਼ਨ ਅਗਰਵਾਲ)-ਸਾਉਣ ਮਹੀਨੇ ਦੇ ਚੱਲਦਿਆਂ ਵੱਖ-ਵੱਖ ਖੇਤਰਾਂ ਤੋਂ ਮਾਤਾ ਚਿੰਤਪੁਰਨੀ ਦੇ ਦਰਬਾਰ ਲਈ ਸ਼ਰਧਾਲੂਆਂ ਦੇ ਜਥਾ ਰਵਾਨਾ ਹੋ ਰਹੇ ਹਨ, ਜਿਸ ਦੇ ਚੱਲਦਿਆਂ ਫ਼ਰੀਦਕੋਟ ਤੋਂ ਜੇ. ਜੇ.
ਮੁੱਦਕੀ, 13 ਅਗਸਤ (ਭਾਰਤ ਭੂਸ਼ਨ ਅਗਰਵਾਲ)-ਸਾਉਣ ਮਹੀਨੇ ਦੇ ਚੱਲਦਿਆਂ ਵੱਖ-ਵੱਖ ਖੇਤਰਾਂ ਤੋਂ ਮਾਤਾ ਚਿੰਤਪੁਰਨੀ ਦੇ ਦਰਬਾਰ ਲਈ ਸ਼ਰਧਾਲੂਆਂ ਦੇ ਜਥਾ ਰਵਾਨਾ ਹੋ ਰਹੇ ਹਨ, ਜਿਸ ਦੇ ਚੱਲਦਿਆਂ ਫ਼ਰੀਦਕੋਟ ਤੋਂ ਜੇ.ਜੇ.ਐਮ. ਪੈਦਲ ਯਾਤਰਾ ਮੰਡਲੀ ਦਾ ਕਸਬਾ ਮੁੱਦਕੀ ਵਿਖੇ ਪੁੱਜਣ ’ਤੇ ਸ਼੍ਰੀ ਦੁਰਗਾ ਭਜਨ ਮੰਡਨੀ ਦੇ ਅਹੁਦੇਦਾਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਜੇ.ਜੇ.ਐਮ. ਪੈਦਲ ਯਾਤਰਾ ਮੰਡਲੀ ਦੇ ਪ੍ਰਧਾਨ ਮੀਤ ਗਿੱਲ ਅਤੇ ਉਪ ਪ੍ਰਧਾਨ ਸੰਦੀਪ ਗਿੱਲ ਨੇ ਦੱਸਿਆ ਕਿ ਉਨ੍ਹਾਂ ਦੀ ਇਹ ਤੀਸਰੀ ਪੈਦਲ ਯਾਤਰਾ ਹੈ ਅਤੇ ਉਹ ਹਰ ਸਾਲ ਪੈਦਲ ਯਾਤਰਾ ਕਰਕੇ ਮਾਤਾ ਚਿੰਤਪੁਰਨੀ ਦੇ ਦਰਬਾਰ ’ਤੇ ਨਤਮਸਤਕ ਹੋਣ ਲਈ ਜਾਂਦੇ ਹਨ। ਇਸ ਮੌਕੇ ਸ਼੍ਰੀ ਦੁਰਗਾ ਭਜਨ ਮੰਡਲੀ ਦੇ ਸਾਬਕਾ ਪ੍ਰਧਾਨ ਲੱਕੀ ਸ਼ਰਮਾ ਵਲੋਂ ਮੰਡਲੀ ਦੇ ਅਹੁਦੇਦਾਰਾਂ ਨੂੰ ਮਾਤਾ ਰਾਣੀ ਦਾ ਸਵਰੂਪ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਯਾਤਰਾ ਮੰਗਲਮਈ ਦੀ ਕਾਮਨਾ ਕੀਤੀ। ਇਸ ਮੌਕੇ ਮੀਤ ਪ੍ਰਧਾਨ ਕੇਵਲ ਕਟਾਰੀਆ, ਸਮਾਜ ਸੇਵੀ ਬਲਵਿੰਦਰ ਸਿੰਘ ਖੁਰਮੀ, ਸਮਾਜ ਸੇਵੀ ਸਤੀਸ਼ ਕੁਮਾਰ ਅਗਰਵਾਲ, ਰਵਿੰਦਰ ਗਰਗ ਪ੍ਰਧਾਨ ਪ੍ਰਾਚੀਨ ਸ਼ਿਵ ਮੰਦਰ ਕਮੇਟੀ, ਸਾਬਕਾ ਪ੍ਰਧਾਨ ਜਸਪਾਲ ਜੱਸਾ, ਸੰਦੀਪ ਗਰਗ, ਸੰਜੀਵ ਬਾਂਸਲ, ਪ੍ਰੀਤ ਮਨਚੰਦਾ, ਰਮਨ ਸ਼ਰਮਾ, ਗਗਨਦੀਪ ਗਰਗ, ਦੀਪਾ ਗਰਗ, ਬਲਜੀਤ ਸਾਗਰ, ਨਿਤਿਸ਼ ਬਾਂਸਲ, ਰਾਮ ਕੁਮਾਰ ਆੜ੍ਹਤੀਆ, ਭਾਰਤ ਭੂਸ਼ਨ ਗੁਪਤਾ, ਨਰੇਸ਼ ਕੁਮਾਰ ਅਗਰਵਾਲ, ਤਰਸੇਮ ਲਾਲ ਗਰਗ ਮੁਨਿਆਰੀ ਵਾਲੇ ਆਦਿ ਹਾਜ਼ਰ ਸਨ।