14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਆਜ਼ਾਦੀ ਦਿਹਾੜੇ ਦੇ ਮੌਕੇ ’ਤੇ ਤਿਰੰਗੇ ਦੀ ਰੌਸ਼ਨੀ ਨਾਲ ਜਗਮਗਾਏ ਫ਼ਿਰੋਜ਼ਪੁਰ ਮੰਡਲ ਦੇ ਰੇਲਵੇ ਸਟੇਸ਼ਨ

ਜ਼ੀਰਾ, 13 ਅਗਸਤ (ਰਾਕੇਸ਼ ਚਾਵਲਾ)-80ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ’ਤੇ ਫ਼ਿਰੋਜ਼ਪੁਰ ਮੰਡਲ ਦੇ ਮੁੱਖ ਰੇਲਵੇ ਸਟੇਸ਼ਨਾਂ ਨੂੰ ਤਿਰੰਗੇ ਦੇ ਰੰਗ ਵਾਲੀਆਂ ਲਾਈਟਾਂ ਨਾਲ ਸਜਾਇਆ ਗਿਆ ਹੈ। ਇਹ ਵਿਸ਼ੇਸ਼ ਸਜਾਵਟ 12 ਤੋਂ 17 ਅਗਸਤ ਤੱਕ ਕੀਤੀ ਗਈ ਹੈ।

ਅਜੀਤ ਡੈਸਕ 14-08-2026
ਜ਼ੀਰਾ, 13 ਅਗਸਤ (ਰਾਕੇਸ਼ ਚਾਵਲਾ)-80ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ’ਤੇ ਫ਼ਿਰੋਜ਼ਪੁਰ ਮੰਡਲ ਦੇ ਮੁੱਖ ਰੇਲਵੇ ਸਟੇਸ਼ਨਾਂ ਨੂੰ ਤਿਰੰਗੇ ਦੇ ਰੰਗ ਵਾਲੀਆਂ ਲਾਈਟਾਂ ਨਾਲ ਸਜਾਇਆ ਗਿਆ ਹੈ। ਇਹ ਵਿਸ਼ੇਸ਼ ਸਜਾਵਟ 12 ਤੋਂ 17 ਅਗਸਤ ਤੱਕ ਕੀਤੀ ਗਈ ਹੈ। ਫ਼ਿਰੋਜ਼ਪੁਰ ਮੰਡਲ ਦੇ ਅਧੀਨ ਆਉਣ ਵਾਲੇ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਸਿਟੀ, ਜਲੰਧਰ ਕੈਂਟ, ਫ਼ਿਰੋਜ਼ਪੁਰ ਕੈਂਟ, ਫ਼ਾਜ਼ਿਲਕਾ, ਫਗਵਾੜਾ, ਮੋਗਾ, ਬਿਆਸ, ਮੁਕਤਸਰ ਸਮੇਤ 16 ਰੇਲਵੇ ਸਟੇਸ਼ਨਾਂ ਨੂੰ ਤਿਰੰਗੇ ਦੇ ਰੰਗ ਵਾਲੀਆਂ ਲਾਈਟਾਂ ਨਾਲ ਸਜਾਇਆ ਗਿਆ ਹੈ। ਰਾਤ ਦੇ ਸਮੇਂ ਤਿਰੰਗੇ ਦੇ ਰੰਗਾਂ ਵਿਚ ਸਜੇ ਰੇਲਵੇ ਸਟੇਸ਼ਨਾਂ ਦੀ ਖ਼ੂਬਸੂਰਤੀ ਦੇਖਣਯੋਗ ਹੈ। ਸਟੇਸ਼ਨ ’ਤੇ ਕੀਤੀ ਗਈ ਆਕਰਸ਼ਕ ਰੌਸ਼ਨੀ ਯਾਤਰੀਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਸਟੇਸ਼ਨ ਦੀ ਸਜਾਵਟ ਬਾਹਰੋਂ ਆਉਣ ਵਾਲੇ ਯਾਤਰੀਆਂ ਦੇ ਨਾਲ-ਨਾਲ ਸਥਾਨਕ ਲੋਕਾਂ ਨੂੰ ਵੀ ਆਕਰਸ਼ਿਤ ਕਰ ਰਹੀ ਹੈ। ਫ਼ਿਰੋਜ਼ਪੁਰ ਮੰਡਲ ਵਲੋਂ ਆਜ਼ਾਦੀ ਦਿਹਾੜੇ ਦੇ ਮੌਕੇ ’ਤੇ ਕੀਤੀ ਗਈ ਇਹ ਵਿਸ਼ੇਸ਼ ਸਜਾਵਟ ਯਾਤਰੀਆਂ ਅਤੇ ਆਮ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ,‘ਹਰ ਘਰ ਤਿਰੰਗਾ’ ਅਤੇ ਰਾਸ਼ਟਰ ਪ੍ਰੇਮ ਦੀ ਭਾਵਨਾ ਨੂੰ ਵੀ ਉਤਸ਼ਾਹਿਤ ਕਰ ਰਹੀ ਹੈ।
ਪਿਛਲੀ ਖ਼ਬਰ ਪੁਰਾਣੇ ਐੱਫ.ਸੀ.ਆਈ. ਦਫ਼ਤਰ ਨੇੜਿਓਂ ਨਾਜਾਇਜ਼ ਸ਼ਰਾਬ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਵਾਤਾਵਰਨ ਦੀ ਸੰਭਾਲ ਲਈ ਸਰਬੱਤ ਦਾ ਭਲਾ ਅਤੇ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀਆਂ ਵਲੋਂ ਪੌਦੇ ਲਗਾਉਣ ਦੀ ਮੁਹਿੰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।