14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਬਸਤੀ ਮਾਛੀਆਂ ਜ਼ੀਰਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਜ਼ੀਰਾ,13 ਅਗਸਤ (ਰਜਨੀਸ਼ ਕਥੂਰੀਆ)-ਬਸਤੀ ਮਾਛੀਆਂ ਜ਼ੀਰਾ ਵਿਖੇ ਮੁਟਿਆਰਾਂ ਅਤੇ ਔਰਤਾਂ ਵਲੋਂ ਤੀਆਂ ਦਾ ਤਿਉਹਾਰ ਮਨਾਇਆ । ਵਾਰਡ ਨੰਬਰ-2 ਬਸਤੀ ਮਾਛੀਆਂ ਜ਼ੀਰਾ ਵਿਖੇ ਕਰਵਾਏ ਇਸ ਸੱਭਿਆਚਾਰਕ ਸਮਾਗਮ ਵਿਚ ਮੁਟਿਆਰਾਂ ਅਤੇ ਔਰਤਾਂ ਨੇ ਰੰਗ-ਬਰੰਗੇ ਪੰਜਾਬੀ ਪਹਿਰਾਵਿਆਂ ਵਿਚ ਸੱਜ-ਧੱਜ ਕੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ।

ਅਜੀਤ ਡੈਸਕ 14-08-2026
ਜ਼ੀਰਾ,13 ਅਗਸਤ (ਰਜਨੀਸ਼ ਕਥੂਰੀਆ)-ਬਸਤੀ ਮਾਛੀਆਂ ਜ਼ੀਰਾ ਵਿਖੇ ਮੁਟਿਆਰਾਂ ਅਤੇ ਔਰਤਾਂ ਵਲੋਂ ਤੀਆਂ ਦਾ ਤਿਉਹਾਰ ਮਨਾਇਆ । ਵਾਰਡ ਨੰਬਰ-2 ਬਸਤੀ ਮਾਛੀਆਂ ਜ਼ੀਰਾ ਵਿਖੇ ਕਰਵਾਏ ਇਸ ਸੱਭਿਆਚਾਰਕ ਸਮਾਗਮ ਵਿਚ ਮੁਟਿਆਰਾਂ ਅਤੇ ਔਰਤਾਂ ਨੇ ਰੰਗ-ਬਰੰਗੇ ਪੰਜਾਬੀ ਪਹਿਰਾਵਿਆਂ ਵਿਚ ਸੱਜ-ਧੱਜ ਕੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਸਮਾਗਮ ਦੌਰਾਨ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨੂੰ ਦਰਸਾਉਂਦੀਆਂ ਰੰਗਾਰੰਗ ਪੇਸ਼ਕਾਰੀਆਂ ਕੀਤੀਆਂ ਗਈਆਂ। ਮੁਟਿਆਰਾਂ ਨੇ ਪੰਜਾਬੀ ਬੋਲੀਆਂ ਦੀ ਛਹਿਬਰ ਲਾਈ ਅਤੇ ਢੋਲ ਦੀ ਥਾਪ ’ਤੇ ਗਿੱਧਾ ਅਤੇ ਭੰਗੜਾ ਪਾ ਕੇ ਖੂਬ ਮਨੋਰੰਜਨ ਕੀਤਾ। ਇਸ ਸਮਾਗਮ ਵਿਚ ਰਣਜੋਤ ਕੌਰ,ਪਰਮਜੀਤ ਕੌਰ,ਅਮਰਜੀਤ ਕੌਰ, ਪ੍ਰੀਤ ਕੌਰ,ਸੁਮਨਦੀਪ ਕੌਰ, ਰਾਣੀ ਕੌਰ,ਪ੍ਰਦੀਪ ਕੌਰ, ਰੋਮਾ, ਖੁਸ਼ੀ ਅਤੇ ਰੇਨੂੰ ਸ਼ਰਮਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਮੁਟਿਆਰਾਂ ਅਤੇ ਔਰਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਵਾਤਾਵਰਨ ਦੀ ਸੰਭਾਲ ਲਈ ਸਰਬੱਤ ਦਾ ਭਲਾ ਅਤੇ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀਆਂ ਵਲੋਂ ਪੌਦੇ ਲਗਾਉਣ ਦੀ ਮੁਹਿੰਮ ਅਗਲੀ ਖ਼ਬਰ ਬਸਤੀ ਮਾਛੀਆਂ ਜ਼ੀਰਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਮਨੁੱਖੀ ਅਧਿਕਾਰਾਂ ਤਹਿਤ ਭਾਈ ਹਵਾਰਾ ਨੂੰ ਆਪਣੀ ਮਾਂ ਨੂੰ ਮਿਲਣ ਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।