14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਐਨ.ਜੀ.ਓ., ਕੋਆਰਡੀਨੇਸ਼ਨ ਨੇ ਸਕੂਲ ’ਚ ਬੂਟੇ ਲਗਾਏ

ਜ਼ੀਰਾ, 13 ਅਗਸਤ (ਹਰਜੀਤ ਸਿੰਘ ਗਿੱਲ, ਪ੍ਰਤਾਪ ਸਿੰਘ ਹੀਰਾ)-ਜ਼ਿਲ੍ਹਾ ਫ਼ਿਰੋਜ਼ਪੁਰ ਐਨ. ਜੀ.

ਅਜੀਤ ਡੈਸਕ 14-08-2026
ਜ਼ੀਰਾ, 13 ਅਗਸਤ (ਹਰਜੀਤ ਸਿੰਘ ਗਿੱਲ, ਪ੍ਰਤਾਪ ਸਿੰਘ ਹੀਰਾ)-ਜ਼ਿਲ੍ਹਾ ਫ਼ਿਰੋਜ਼ਪੁਰ ਐਨ.ਜੀ.ਓ. ਕੋਆਰਡੀਨੇਸ਼ਨ ਕਮੇਟੀ ਜ਼ੀਰਾ ਨੇ ਲਿਟਲ ਫਲਾਵਰ ਕਾਨਵੈਂਟ ਸਕੂਲ ਜ਼ੀਰਾ ਵਿਖੇ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ। ਇਸ ਸਮੇਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੇਵਾ ਮੁਕਤ ਲੈਕਚਰਾਰ ਨਰਿੰਦਰ ਸਿੰਘ ਪ੍ਰਧਾਨ ਐਨ.ਜੀ.ਓ. ਕਮੇਟੀ ਜ਼ੀਰਾ ਨੇ ਦੱਸਿਆ ਕਿ ਰੁੱਖ ਮਨੁੱਖਤਾ ਲਈ ਕੁਦਰਤ ਦਾ ਸਭ ਤੋਂ ਕੀਮਤੀ ਤੋਹਫ਼ਾ ਹਨ। ਰੁੱਖ ਸਾਨੂੰ ਆਕਸੀਜਨ, ਠੰਢੀ ਹਵਾ, ਫਲ, ਛਾਂ, ਲੱਕੜੀ, ਦਵਾਈਆਂ ਬਾਲਣ ਅਤੇ ਹੋਰ ਕਈ ਉਪਯੋਗੀ ਪਦਾਰਥ ਦੇ ਕੇ ਸਾਡੇ ਜੀਵਨ ਨੂੰ ਸੁਖਾਲਾ ਬਣਾਉਂਦੇ ਹਨ, ਰੁੱਖ ਧਰਤੀ ਦੇ ਗਹਿਣੇ ਹਨ ਅਤੇ ਜੀਵਨ ਦੇ ਸਹਾਰੇ ਹਨ। ਰੁੱਖਾਂ ਨਾਲ ਹੀ ਧਰਤੀ ਸੋਹਣੀ ਲੱਗਦੀ ਹੈ, ਰੁੱਖਾਂ ਨਾਲ ਹੀ ਜੀਵਨ ਮਹਿਕਦਾ ਹੈ ਅਤੇ ਰੁੱਖਾਂ ਨਾਲ ਹੀ ਸਾਡਾ ਭਵਿੱਖ ਸੁਰੱਖਿਅਤ ਬਣ ਸਕਦਾ ਹੈ। ਆਪਣਾ ਅਤੇ ਆਪਣੀਆਂ ਆਉਣ ਵਾਲੀਆਂ ਪੀੜੀਆਂ ਦੇ ਸੁਨਹਿਰੀ ਭਵਿੱਖ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਇਸ ਸਮੇਂ ਫਾਦਰ ਬਿਬਨ, ਫਾਦਰ ਅਖਿਲ ਜੋਸ਼, ਸਿਸਟਰ ਸਿਨਟਾ ਜੌਰਜ, ਲੈਕਚਰਾਰ ਨਰਿੰਦਰ ਸਿੰਘ ਪ੍ਰਧਾਨ ਐਨ.ਜੀ.ਓ. ਕਮੇਟੀ, ਟੋਨੀ ਮਸੀਹ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬਸਤੀ ਮਾਛੀਆਂ ਜ਼ੀਰਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਮਨੁੱਖੀ ਅਧਿਕਾਰਾਂ ਤਹਿਤ ਭਾਈ ਹਵਾਰਾ ਨੂੰ ਆਪਣੀ ਮਾਂ ਨੂੰ ਮਿਲਣ ਦੀ... ਅਗਲੀ ਖ਼ਬਰ ਗੁਰੂ ਨਾਨਕ ਖਾਲਸਾ ਕਾਲਜ ਦੀਆਂ ਐਨ . ਐਸ . ਐਸ . ਅਤੇ ਐਨ . ਸੀ . ਸੀ . ਇਕਾਈਆਂ ਨੇ ਤਿਰੰਗਾ ਰੈਲੀ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।