12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

5.17 ਗ੍ਰਾਮ ਹੈਰੋਇਨ ਸਮੇਤ ਮੁਲਜ਼ਮ ਕਾਬੂ

ਮੱਲਾਂਵਾਲਾ, 11 ਅਗਸਤ (ਗੁਰਦੇਵ ਸਿੰਘ)-ਥਾਣਾ ਆਰਿਫ਼ ਕੇ ਦੀ ਪੁਲਿਸ ਵਲੋਂ ਹੈਰੋਇਨ ਸਮੇਤ ਮੁਲਜ਼ਮ ਨੂੰ ਕਾਬੂ ਕਰਕੇ ਉਸ ਖ਼ਿਲਾਫ਼ ਐਨ. ਡੀ.

ਅਜੀਤ ਡੈਸਕ 12-08-2026
ਮੱਲਾਂਵਾਲਾ, 11 ਅਗਸਤ (ਗੁਰਦੇਵ ਸਿੰਘ)-ਥਾਣਾ ਆਰਿਫ਼ ਕੇ ਦੀ ਪੁਲਿਸ ਵਲੋਂ ਹੈਰੋਇਨ ਸਮੇਤ ਮੁਲਜ਼ਮ ਨੂੰ ਕਾਬੂ ਕਰਕੇ ਉਸ ਖ਼ਿਲਾਫ਼ ਐਨ.ਡੀ.ਪੀ.ਐੱਸ. ਐਕਟ ਅਧੀਨ ਮੁਕੱਦਮਾ ਦਰਜ ਕੀਤਾ ਹੈ। ਹੌਲਦਾਰ ਜਗਤਾਰ ਸਿੰਘ ਨੇ ਦੱਸਿਆ ਕਿ ਜਦ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਅਟਾਰੀ ਨਜ਼ਦੀਕ ਪੁੱਜੀ ਤਾਂ ਰਸਤੇ ਵਿਚ ਮੁਖ਼ਬਰ ਖ਼ਾਸ ਨੇ ਗੱਡੀ ਰੁਕਵਾ ਕੇ ਇਤਲਾਹ ਦਿੱਤੀ ਕਿ ਅਕਾਸ਼ਦੀਪ ਉਰਫ਼ ਅਮਨ ਕੁੰਡੀ ਪੁੱਤਰ ਸੁਰਜੀਤ ਵਾਸੀ ਜਨਤਾ ਪ੍ਰੀਤ ਨਗਰ ਨੇੜੇ ਦਾਣਾ ਮੰਡੀ ਫ਼ਿਰੋਜ਼ਪੁਰ ਸ਼ਹਿਰ ਪਿਛਲੇ ਕਾਫ਼ੀ ਸਮੇਂ ਤੋਂ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ ਅਤੇ ਉਹ ਹੈਰੋਇਨ ਲੈ ਕੇ ਵੇਚਣ ਲਈ ਇੱਧਰ ਆਇਆ ਹੋਇਆ ਹੈ ਅਤੇ ਇਸ ਵਕਤ ਪਿੰਡ ਅੱਕੂਵਾਲਾ ਸ਼ਮਸ਼ਾਨਘਾਟ ਨੇੜੇ ਰੁਕ ਕੇ ਗਾਹਕਾਂ ਦਾ ਇੰਤਜ਼ਾਰ ਕਰ ਰਿਹਾ ਹੈ ǀ ਜੇਕਰ ਹੁਣੇ ਰੇਡ ਕਰਕੇ ਉਸ ਨੂੰ ਕਾਬੂ ਕਰ ਲਿਆ ਜਾਵੇ ਤਾਂ ਉਕਤ ਮੁਲਜ਼ਮ ਦੇ ਕਬਜ਼ੇ ਵਿਚੋਂ ਹੈਰੋਇਨ ਬਰਾਮਦ ਹੋ ਸਕਦੀ ਹੈ। ਹੌਲਦਾਰ ਜਗਤਾਰ ਸਿੰਘ ਨੇ ਦੱਸਿਆ ਕਿ ਇਤਲਾਹ ਮੋਹਤਬਰ ਅਤੇ ਭਰੋਸੇਯੋਗ ਹੋਣ ’ਤੇ ਕਾਰਵਾਈ ਕਰਦਿਆਂ ਮੁਲਜ਼ਮ ਅਕਾਸ਼ਦੀਪ ਉਰਫ਼ ਅਮਨ ਕੁੰਡੀ ਪੁੱਤਰ ਸੁਰਜੀਤ ਵਾਸੀ ਜਨਤਾ ਪ੍ਰੀਤ ਨਗਰ ਨੇੜੇ ਦਾਣਾ ਮੰਡੀ ਫ਼ਿਰੋਜ਼ਪੁਰ ਸ਼ਹਿਰ ਥਾਣਾ ਸਿਟੀ ਫ਼ਿਰੋਜ਼ਪੁਰ ਨੂੰ ਕਾਬੂ ਕੀਤਾ ਗਿਆ, ਜਿਸ ਕੋਲੋਂ 5.17 ਗ੍ਰਾਮ ਹੈਰੋਇਨ ਬਰਾਮਦ ਹੋਈ।
ਪਿਛਲੀ ਖ਼ਬਰ ਐਮੀਨੈਸ ਸਕੂਲ ਮਮਦੋਟ ਦੇ ਵਿਦਿਆਰਥੀਆਂ ਨੇ ਵੇਖਿਆ ਵਿਧਾਨ ਸਭਾ ਸੈਸ਼ਨ ਅਗਲੀ ਖ਼ਬਰ ਫ਼ਿਰੋਜ਼ਪੁਰ ਪੁਲਿਸ ਦੀ ਵੱਡੀ ਕਾਰਵਾਈ, 1 ਕਿੱਲੋ 253 ਗ੍ਰਾਮ ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।