ਫ਼ਿਰੋਜ਼ਸ਼ਾਹ/ ਤਲਵੰਡੀ ਭਾਈ, 11 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਕੁਲਜਿੰਦਰ ਸਿੰਘ ਗਿੱਲ)-ਕਿਸਾਨਾਂ ਦੀਆਂ ਮੋਟਰਾਂ ਚੋਰੀ ਦੇ ਮਾਮਲੇ ਵਿਚ ਪੁਲਿਸ ਵਲੋਂ ਕੀਤੀ ਗਈ ਢਿੱਲੀ ਕਾਰਵਾਈ ਦੇ ਵਿਰੋਧ ਮਾਮਲਿਆਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਵਲੋਂ ਫਿਰੋਜ਼ਪੁਰ-ਲੁਧਿਆਣਾ ਮਾਰਗ (ਰਾਸ਼ਟਰੀ ਰਾਜ ਮਾਰਗ-95) ’ਤੇ ਫ਼ਿਰੋਜ਼ਸ਼ਾਹ ਵਿਖੇ ਸਥਿਤ ਟੋਲ ਪਲਾਜ਼ਾ ’ਤੇ ਧਰਨਾ ਮਾਰ ਕੇ ਪੁਲਿਸ ਖ਼ਿਲਾਫ਼ ਰੋਹ ਭਰਪੂਰ ਰੋਸ ਮੁਜ਼ਾਹਰਾ ਕਰਦੇ ਹੋਏ ਆਵਾਜਾਈ ਠੱਪ ਕੀਤੀ ਗਈ। ਇਸ ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਨੇ ਕਿਹਾ ਕਿ ਮੋਟਰਾਂ ਚੋਰੀ ਕਰਨ ਵਾਲੇ ਸੱਤਾਧਾਰੀ ਧਿਰ ਦੇ ਆਗੂ ਅਤੇ ਉਸ ਦੇ ਗਿਰੋਹ ’ਤੇ ਢਿੱਲੀ ਕਾਰਵਾਈ ਕਰਨ ਨਾਲ ਚੋਰਾਂ, ਸਿਆਸੀ ਆਗੂਆਂ ਅਤੇ ਪੁਲਿਸ ਨਾਲ ਨਾਪਾਕ ਗੱਠਜੋੜ ਬੇਨਕਾਬ ਹੋ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਲਗਾਤਾਰ ਕਤਲ, ਡਕੈਤੀਆਂ, ਚੋਰੀਆਂ ਆਦਿ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਪ੍ਰੰਤੂ ਪੰਜਾਬ ਸਰਕਾਰ ਅਤੇ ਪੁਲਿਸ ਨੂੰ ਵਿਗੜੀ ਕਾਨੂੰਨ ਵਿਵਸਥਾ ਦੀ ਕੋਈ ਪ੍ਰਵਾਹ ਨਹੀਂ। ਇਸ ਸਮੇਂ ਉਨ੍ਹਾਂ ਚਿਤਾਵਨੀ ਦਿੱਤੀ ਕਿ ਪੁਲਿਸ ਨੇ ਮੋਟਰ ਚੋਰ ਗਿਰੋਹ ਤੇ ਸ਼ਿਕੰਜਾ ਨਾ ਕੱਸਿਆ ਤਾਂ ਜਥੇਬੰਦੀ ਵਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਸਮੇਂ ਵੱਖ ਵੱਖ ਆਗੂਆਂ ਨੇ ਸੰਬੋਧਨ ਦੌਰਾਨ ਮੋਟਰਾਂ ਚੋਰੀ ਮਾਮਲੇ ਤੇ ਪੁਲਿਸ ਵਲੋਂ ਨਿਭਾਈ ਗਈ ਭੂਮਿਕਾ ਦੀ ਨਿੰਦਾ ਕੀਤੀ। ਇਸ ਦੌਰਾਨ ਟੋਲ ਪਲਾਜਾ ’ਤੇ ਮਾਰੇ ਗਏ ਧਰਨੇ ਕਾਰਨ ਫ਼ਿਰੋਜਪੁਰ ਅਤੇ ਮੋਗਾ ਵੱਲ ਨੂੰ ਜਾਣ ਵਾਲੀ ਆਵਾਜਾਈ ਠੱਪ ਹੋ ਗਈ ਅਤੇ ਕਈ ਵਾਹਨ ਲੰਬਾ ਸਮਾਂ ਫਸੇ ਰਹੇ। ਇਸ ਦੌਰਾਨ ਫ਼ਿਰੋਜ਼ਪੁਰ ਪੁਲਿਸ ਦੇ ਐਸ.ਪੀ. ਧਰਮਵੀਰ ਸਿੰਘ ਨੇ ਧਰਨਾਕਾਰੀਆਂ ਦੇ ਵਿਚ ਪਹੁੰਚ ਕੇ ਭਰੋਸਾ ਦਿੱਤਾ ਕਿ ਮੋਟਰਾਂ ਚੋਰੀ ਦੇ ਮਾਮਲੇ ਵਿਚ ਬਾਕੀ ਮੁਲਜ਼ਮਾਂ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ, ਜਦਕਿ ਮੁੱਖ ਮੁਲਜ਼ਮ ਦੀ ਜ਼ਮਾਨਤ ਰੱਦ ਕਰਵਾਉਣ ਲਈ ਵੀ ਅਦਾਲਤੀ ਚਾਰਾਜੋਈ ਕੀਤੀ ਜਾਵੇਗਾ। ਉਨ੍ਹਾਂ ਕਿਸਾਨ ਆਗੂਆਂ ਵਲੋਂ ਉਠਾਏ ਸਮੁੱਚੇ ਮਸਲਿਆਂ ’ਤੇ ਕਾਰਵਾਈ ਅਮਲ ਵਿਚ ਲਿਆਉਣ ਦਾ ਵੀ ਭਰੋਸਾ ਦਿੱਤਾ। ਜਿਸ ’ਤੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਨੇ ਪੁਲਿਸ ਅਧਿਕਾਰੀਆਂ ਨੂੰ 10 ਦਿਨਾ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਸਮਾਂਬੱਧ ਕਰਵਾਈ ਜਾਂ ਕਿਸਾਨਾਂ ਦਾ ਭਰੋਸਾ ਤੋੜਿਆ ਗਿਆ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਸਮੇਂ ਗੁਰਭਾਗ ਸਿੰਘ ਮਰੂੜ ਸੁਖਦੇਵ ਸਿੰਘ ਤਲਵੰਡੀ ਰਤਨ ਸਿੰਘ ਬਲਾਕ ਪ੍ਰਧਾਨ , ਦਵਿੰਦਰ ਸਿੰਘ ਸੇਖੋਂ ਸੀਨੀਅਰ ਆਗੂ ਮਿਸਲ ਸਤਲੁਜ, ਰਾਜਪਾਲ ਸਿੰਘ ਬਲਾਕ ਸਕੱਤਰ , ਕੁਲਵਿੰਦਰ ਸਿੰਘ ਪ੍ਰਧਾਨ, ਡਾਕਟਰ ਸ਼ਿੰਦਰ ਸਿੰਘ, ਅਨੋਖ ਸਿੰਘ, ਅਮਨਦੀਪ ਸਿੰਘ ਭੰਬਾ ਲੰਡਾ ਬਚਿੱਤਰ ਸਿੰਘ ਢਿੱਲੋਂ, ਸੁਖਬੀਰ ਸਿੰਘ ਬੱਲ, ਚਰਨਜੀਤ ਸਿੰਘ ਬੱਲ, ਗੁਲਜਾਰ ਸਿੰਘ ਗੋਗੋਆਣੀ ਸੁਖਵਿੰਦਰ ਸਿੰਘ ਅਲੀਪੁਰ ਬਲਜੀਤ ਸਿੰਘ ਸ਼ਹਿਜ਼ਾਦੀ, ਬੋਹੜ ਸਿੰਘ, ਲਖਬੀਰ ਸਿੰਘ ਫ਼ੌਜੀ, ਗੁਰਵਿੰਦਰ ਸਿੰਘ, ਰਾਮਪਾਲ ਸਿੰਘ, ਕੁਲਵੀਰ ਸਿੰਘ, ਕੰਵਲਜੀਤ ਸਿੰਘ, ਜੁਗਰਾਜ ਸਿੰਘ, ਯਾਦਵੀਰ ਸਿੰਘ, ਰੁਪਿੰਦਰਜੀਤ ਸਿੰਘ ਲੱਲੇ ਕੁਲਵਿੰਦਰ ਸਿੰਘ , ਗੁਰਮੇਜ ਸਿੰਘ ਕੋਟਲਾ ਬਗੀਚਾ ਸਿੰਘ ਤਲਵੰਡੀ ਰਾਜਦੀਪ ਸਿੰਘ ਬਾਠ ਤੋਂ ਇਲਾਵਾ ਹੋਰ ਆਗੂ ਅਤੇ ਵੱਡੀ ਗਿਣਤੀ ਕਿਸਾਨ ਸ਼ਾਮਿਲ ਸਨ।
ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਵਲੋਂ ਫ਼ਿਰੋਜ਼ਸ਼ਾਹ ਟੋਲ ਪਲਾਜ਼ਾ ’ਤੇ ਧਰਨਾ, ਆਵਾਜਾਈ ਕੀਤੀ ਠੱਪ
ਫ਼ਿਰੋਜ਼ਸ਼ਾਹ/ ਤਲਵੰਡੀ ਭਾਈ, 11 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਕੁਲਜਿੰਦਰ ਸਿੰਘ ਗਿੱਲ)-ਕਿਸਾਨਾਂ ਦੀਆਂ ਮੋਟਰਾਂ ਚੋਰੀ ਦੇ ਮਾਮਲੇ ਵਿਚ ਪੁਲਿਸ ਵਲੋਂ ਕੀਤੀ ਗਈ ਢਿੱਲੀ ਕਾਰਵਾਈ ਦੇ ਵਿਰੋਧ ਮਾਮਲਿਆਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਵਲੋਂ ਫਿਰੋਜ਼ਪੁਰ-ਲੁਧਿਆਣਾ ਮਾਰਗ (ਰਾਸ਼ਟਰੀ ਰਾਜ ਮਾਰਗ-95) ’ਤੇ ਫ਼ਿਰੋਜ਼ਸ਼ਾਹ ਵਿਖੇ ਸਥਿਤ ਟੋਲ ਪਲਾਜ਼ਾ ’ਤੇ ਧਰਨਾ ਮਾਰ ਕੇ ਪੁਲਿਸ ਖ਼ਿਲਾਫ਼ ਰੋਹ ਭਰਪੂਰ ਰੋਸ ਮੁਜ਼ਾਹਰਾ ਕਰਦੇ ਹੋਏ ਆਵਾਜਾਈ ਠੱਪ ਕੀਤੀ ਗਈ। ਇਸ ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਨੇ ਕਿਹਾ ਕਿ ਮੋਟਰਾਂ ਚੋਰੀ ਕਰਨ ਵਾਲੇ ਸੱਤਾਧਾਰੀ ਧਿਰ ਦੇ ਆਗੂ ਅਤੇ ਉਸ ਦੇ ਗਿਰੋਹ ’ਤੇ ਢਿੱਲੀ ਕਾਰਵਾਈ ਕਰਨ ਨਾਲ ਚੋਰਾਂ, ਸਿਆਸੀ ਆਗੂਆਂ ਅਤੇ ਪੁਲਿਸ ਨਾਲ ਨਾਪਾਕ ਗੱਠਜੋੜ ਬੇਨਕਾਬ ਹੋ ਗਿਆ।
ਅਜੀਤ ਡੈਸਕ
12-08-2026