12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਫ਼ਿਰੋਜ਼ਪੁਰ ਮੰਡਲ ਦੇ ਨਵਾਂਸ਼ਹਿਰ ਦੋਆਬਾ ਤੋਂ ਅਨੰਤਨਾਗ ਲਈ ਕੈਟਲ ਫੀਡ ਦਾ ਪਹਿਲਾ ਪੀਸਮੀਲ ਵੈਗਨ ਰਵਾਨਾ

ਫ਼ਿਰੋਜ਼ਪੁਰ, 11 ਅਗਸਤ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਨੇ ਮਾਲ ਢੋਆ-ਢੁਆਈ ਦੇ ਖੇਤਰ ਵਿਚ ਇਕ ਅਹਿਮ ਪ੍ਰਾਪਤੀ ਹਾਸਿਲ ਕਰਦਿਆਂ 11 ਅਗਸਤ ਨੂੰ ਨਵਾਂ ਸ਼ਹਿਰ ਦੋਆਬਾ ਪੰਜਾਬ ਤੋਂ ਅਨੰਤਨਾਗ ਜੰਮੂ ਅਤੇ ਕਸ਼ਮੀਰ ਲਈ ਪਹਿਲੀ ਵਾਰ ਕੈਟਲ ਫੀਡ ਦੀ ਪੀਸਮੀਲ ਵੈਗਨ ਲੋਡਿੰਗ ਕਰਕੇ ਸਫਲਤਾਪੂਰਵਕ ਰਵਾਨਾ ਕੀਤੀ। ਇਹ ਪ੍ਰਾਪਤੀ ਕੈਟਲ ਫੀਡ ਦੇ ਖੇਤਰ ਵਿਚ ਨਾ ਕੇਵਲ ਮੰਡਲ ਦੀ ਵਪਾਰਕ ਸਫਲਤਾ ਦਾ ਪ੍ਰਤੀਕ ਹੈ, ਸਗੋਂ ਗਾਹਕਾਂ ਦੇ ਭਾਰਤੀ ਰੇਲਵੇ ਪ੍ਰਤੀ ਵਿਸ਼ਵਾਸ ਨੂੰ ਵੀ ਦਰਸਾਉਂਦੀ ਹੈ।

ਅਜੀਤ ਡੈਸਕ 12-08-2026
ਫ਼ਿਰੋਜ਼ਪੁਰ, 11 ਅਗਸਤ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਨੇ ਮਾਲ ਢੋਆ-ਢੁਆਈ ਦੇ ਖੇਤਰ ਵਿਚ ਇਕ ਅਹਿਮ ਪ੍ਰਾਪਤੀ ਹਾਸਿਲ ਕਰਦਿਆਂ 11 ਅਗਸਤ ਨੂੰ ਨਵਾਂ ਸ਼ਹਿਰ ਦੋਆਬਾ ਪੰਜਾਬ ਤੋਂ ਅਨੰਤਨਾਗ ਜੰਮੂ ਅਤੇ ਕਸ਼ਮੀਰ ਲਈ ਪਹਿਲੀ ਵਾਰ ਕੈਟਲ ਫੀਡ ਦੀ ਪੀਸਮੀਲ ਵੈਗਨ ਲੋਡਿੰਗ ਕਰਕੇ ਸਫਲਤਾਪੂਰਵਕ ਰਵਾਨਾ ਕੀਤੀ। ਇਹ ਪ੍ਰਾਪਤੀ ਕੈਟਲ ਫੀਡ ਦੇ ਖੇਤਰ ਵਿਚ ਨਾ ਕੇਵਲ ਮੰਡਲ ਦੀ ਵਪਾਰਕ ਸਫਲਤਾ ਦਾ ਪ੍ਰਤੀਕ ਹੈ, ਸਗੋਂ ਗਾਹਕਾਂ ਦੇ ਭਾਰਤੀ ਰੇਲਵੇ ਪ੍ਰਤੀ ਵਿਸ਼ਵਾਸ ਨੂੰ ਵੀ ਦਰਸਾਉਂਦੀ ਹੈ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਰਹਿਨੁਮਾਈ ਹੇਠ ਫ਼ਿਰੋਜ਼ਪੁਰ ਮੰਡਲ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ ਨੇ ਵਪਾਰ ਅਤੇ ਉਦਯੋਗ ਜਗਤ ਨਾਲ ਲਗਾਤਾਰ ਸੰਪਰਕ ਬਣਾਏ ਰੱਖਦਿਆਂ ਸੜਕੀ ਮਾਰਗ ਰਾਹੀਂ ਹੋਣ ਵਾਲੀ ਮਾਲ ਢੋਆ-ਢੁਆਈ ਨੂੰ ਰੇਲਵੇ ਵੱਲ ਆਕਰਸ਼ਿਤ ਕੀਤਾ ਹੈ। ਭਾਰਤੀ ਰੇਲਵੇ ਵਲੋਂ ਮਾਲ ਭਾੜੇ ਵਿਚ ਦਿੱਤੀਆਂ ਜਾ ਰਹੀਆਂ ਛੋਟਾਂ ਅਤੇ ਇਕ ਡੱਬੇ ਤੱਕ ਦੀ ਬੁਕਿੰਗ ਸਹੂਲਤ ਵੀ ਵਪਾਰੀਆਂ ਲਈ ਲਾਹੇਵੰਦ ਸਾਬਤ ਹੋ ਰਹੀ ਹੈ। ਉੱਥੇ ਹੀ, ਪੀਸਮੀਲ ਟਰੈਫ਼ਿਕ ਦੀ ਵਿਵਸਥਾ ਨਾਲ ਛੋਟੇ ਅਤੇ ਦਰਮਿਆਨੇ ਵਪਾਰੀ ਵੀ ਸਮੂਹ ਬਣਾ ਕੇ ਆਪਣੇ ਮਾਲ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਭੇਜ ਕੇ ਲਾਭ ਉਠਾ ਰਹੇ ਹਨ। ਸੀਨੀਅਰ ਮੰਡਲ ਵਪਾਰਕ ਪ੍ਰਬੰਧਕ/ਫਰੇਟ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਇਸ ਪਹਿਲਕਦਮੀ ਨਾਲ ਨਾ ਕੇਵਲ ਮੰਡਲ ਦੀ ਆਮਦਨ ਵਿਚ ਵਾਧਾ ਹੋਵੇਗਾ, ਸਗੋਂ ਵਪਾਰ ਨੂੰ ਵੀ ਹੁਲਾਰਾ ਮਿਲੇਗਾ।
ਪਿਛਲੀ ਖ਼ਬਰ ਥਾਣੇ ’ਚੋਂ ਹੀ ਮੋਟਰਸਾਈਕਲ ਚੋਰੀ ਕਰਕੇ ਵੇਚਣ ਦੇ ਮਾਮਲੇ ’ਚ ਪੁਲਿਸ ਮੁਲਾਜ਼ਮ ਸਮੇਤ 3 ਗ੍ਰਿਫ਼ਤਾਰ ਅਗਲੀ ਖ਼ਬਰ ਪਿਸਟਲ 32 ਬੋਰ, ਮੈਗਜ਼ੀਨ 1 ਰੋਂਦ ਜ਼ਿੰਦਾ ਸਮੇਤ ਇਕ ਮੁਲਜ਼ਮ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।