ਬਿਆਨੇ ’ਤੇ ਲਈ ਜ਼ਮੀਨ ਵਾਹੁਣ ’ਤੇ ਮਾਰੀਆਂ ਸੱਟਾਂ, ਪਤੀ-ਪਤਨੀ ਅਤੇ ਪੁੱਤਰ ਨਾਮਜਦ
ਜ਼ੀਰਾ,9 ਅਗਸਤ (ਰਜਨੀਸ਼ ਕਥੂਰੀਆ)- ਬਿਆਨੇ ’ਤੇ ਲਈ ਜਮੀਨ ਵਾਹੁਣ ਤੇ ਪਿੰਡ ਕਸੋਆਣਾ ਦੇ ਇਕ ਵਿਅਕਤੀ ਦੇ ਇਕ ਪਰਿਵਾਰ ਵਲੋਂ ਸੱਟਾਂ ਮਾਰਨ ਦੇ ਦੋਸ਼ ਵਿਚ ਥਾਣਾ ਸਦਰ ਜ਼ੀਰਾ ਦੀ ਪੁਲਿਸ ਨੇ ਪਤੀ-ਪਤਨੀ ਅਤੇ ਪੁੱਤਰ ਸਮੇਤ 3 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਥਾਣਾ ਸਦਰ ਜ਼ੀਰਾ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿਚ ਲਖਵਿੰਦਰ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਪਿੰਡ ਕੱਸੋਆਣਾ ਨੇ ਦੱਸਿਆ ਕਿ ਉਸ ਨੇ ਬੇਅੰਤ ਸਿੰਘ ਪੁੱਤਰ ਤੇਜ ਸਿੰਘ ਵਾਸੀ ਪਿੰਡ ਜੋਈਆਂਵਾਲਾ ਹਾਲ ਵਾਸੀ ਛੀਨਾ ਕਾਲੋਨੀ ਤਲਵੰਡੀ ਭਾਈ ਦੀ ਮਾਤਾ ਨਾਲ 7 ਏਕੜ ਜਮੀਨ ਦਾ ਬਿਆਨਾ ਕੀਤਾ ਸੀ।
ਅਜੀਤ ਡੈਸਕ
10-08-2026