08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਵਿਸ਼ਾਲ ਗੋਇਲ ਨੇ ਫ਼ਿਰੋਜ਼ਪੁਰ ਦੇ ਨਵੇਂ ਸਹਾਇਕ ਟਰਾਂਸਪੋਰਟ ਅਫ਼ਸਰ (ਏ.ਟੀ.ਓ) ਵਜੋਂ ਸੰਭਾਲਿਆ ਅਹੁਦਾ

ਫ਼ਿਰੋਜ਼ਪੁਰ, 7 ਅਗਸਤ (ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਟਰਾਂਸਪੋਰਟ ਵਿਭਾਗ ਵਿਚ ਤਾਇਨਾਤ ਸਹਾਇਕ ਟਰਾਂਸਪੋਰਟ ਅਫ਼ਸਰ (ਏਟੀਓ) ਰਾਕੇਸ਼ ਬਾਂਸਲ ਦੇ ਤਬਾਦਲੇ ਤੋਂ ਬਾਅਦ ਵਿਸ਼ਾਲ ਗੋਇਲ ਨੇ ਅੱਜ ਫ਼ਿਰੋਜ਼ਪੁਰ ਵਿਖੇ ਨਵੇਂ ਸਹਾਇਕ ਟਰਾਂਸਪੋਰਟ ਅਫ਼ਸਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਵਿਭਾਗ ਦੇ ਕਰਮਚਾਰੀਆਂ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਅਜੀਤ ਡੈਸਕ 08-08-2026
ਫ਼ਿਰੋਜ਼ਪੁਰ, 7 ਅਗਸਤ (ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਟਰਾਂਸਪੋਰਟ ਵਿਭਾਗ ਵਿਚ ਤਾਇਨਾਤ ਸਹਾਇਕ ਟਰਾਂਸਪੋਰਟ ਅਫ਼ਸਰ (ਏਟੀਓ) ਰਾਕੇਸ਼ ਬਾਂਸਲ ਦੇ ਤਬਾਦਲੇ ਤੋਂ ਬਾਅਦ ਵਿਸ਼ਾਲ ਗੋਇਲ ਨੇ ਅੱਜ ਫ਼ਿਰੋਜ਼ਪੁਰ ਵਿਖੇ ਨਵੇਂ ਸਹਾਇਕ ਟਰਾਂਸਪੋਰਟ ਅਫ਼ਸਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਵਿਭਾਗ ਦੇ ਕਰਮਚਾਰੀਆਂ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਜ਼ਿਕਰਯੋਗ ਹੈ ਕਿ ਟਰਾਂਸਪੋਰਟ ਵਿਭਾਗ ’ਚ ਬੀਤੇ ਦਿਨੀਂ ਹੋਏ ਤਬਾਦਲਿਆਂ ਦੌਰਾਨ ਫ਼ਿਰੋਜ਼ਪੁਰ ’ਚ ਸੇਵਾਵਾਂ ਨਿਭਾ ਰਹੇ ਏ.ਟੀ.ਓ ਨੂੰ ਸ਼੍ਰੀ ਮੁਕਤਸਰ ਸਾਹਿਬ ਬਦਲ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਥਾਂ ਵਿਸ਼ਾਲ ਗੋਇਲ ਨੂੰ ਫ਼ਿਰੋਜ਼ਪੁਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਵਿਸ਼ਾਲ ਗੋਇਲ ਇਸ ਤੋਂ ਪਹਿਲਾਂ ਜਲੰਧਰ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਆਰਟੀਓ ਦਫ਼ਤਰਾਂ ਵਿਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਚੰਗਾ ਪ੍ਰਸ਼ਾਸਨਿਕ ਤਜਰਬਾ ਵੀ ਰੱਖਦੇ ਹਨ।ਅਹੁਦਾ ਸੰਭਾਲਣ ਉਪਰੰਤ ਗੱਲਬਾਤ ਕਰਦਿਆਂ ਏ.ਟੀ.ਓ ਵਿਸ਼ਾਲ ਗੋਇਲ ਨੇ ਕਿਹਾ ਕਿ ਉਹ ਸਭ ਤੋਂ ਪਹਿਲਾਂ ਦਫ਼ਤਰ ਦੀ ਮੌਜੂਦਾ ਕਾਰਜ-ਪ੍ਰਣਾਲੀ ਅਤੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਗੰਭੀਰਤਾ ਨਾਲ ਜਾਇਜ਼ਾ ਲੈਣਗੇ। ਉਨ੍ਹਾਂ ਕਿਹਾ ਕਿ ਦਫ਼ਤਰ ਵਿਚ ਪੈਂਡਿੰਗ ਮਾਮਲਿਆਂ ਅਤੇ ਪ੍ਰਬੰਧਕੀ ਚੁਣੌਤੀਆਂ ਨੂੰ ਸਮਝਦਿਆਂ ਉਨ੍ਹਾਂ ਦੇ ਜਲਦ ਤੋਂ ਜਲਦ ਨਿਪਟਾਰੇ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣਗੇ। ਇਸ ਮੌਕੇ ਨੀਰਜ ਕੁਮਾਰ ਪਾਸੀ ਕਲਰਕ, ਦਵਿੰਦਰ ਸਿੰਘ ਕਲਸੀ, ਸ਼ਿਵ ਕੁਮਾਰ, ਅੰਸ਼ੂ ਪੁਪਨੇਜਾ, ਹਿੰਮਤ ਪਾਸੀ ਆਦਿ ਦਫ਼ਤਰੀ ਸਟਾਫ਼ ਵੀ ਮੌਜੂਦ ਸੀ। 07 ਐਫ.ਜੈਡ.ਆਰ.18. ਫਿਰੋਜ਼ਪੁਰ ਵਿਖੇ ਬਤੌਰ ਸਹਾਇਕ ਟਰਾਂਸਪੋਰਟ ਅਫ਼ਸਰ ਅਹੁਦਾ ਸੰਭਾਲਦੇ ਵਿਸ਼ਾਲ ਗੋਇਲ। ਤਸਵੀਰ—ਗੁਰਿੰਦਰ ਸਿੰਘ
ਪਿਛਲੀ ਖ਼ਬਰ ਸਰਕਾਰੀ ਹਾਈ ਸਮਾਰਟ ਸਕੂਲ ਸਤੀਏਵਾਲਾ ਦੇ ਵਿਦਿਆਰਥੀਆਂ ਦਾ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਖੇ ਵਿਦਿਅਕ ਟੂਰ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਬੂਲ ਸ਼ਾਹ ਖੁੱਬਣ ਵਿਚ ‘ਤੀਆਂ ਦਾ ਮੇਲਾ’ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।