06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਮਾਲਵਾ ਮਾਝਾ ਪੁਲ ਬੰਡਾਲਾ ਨੇੜੇ ਖੇਤਾਂ ’ਚ ਪਲਟੀ ਬੀ.ਐਸ.ਐਫ ਦੀ ਬੱਸ, 6 ਜਵਾਨ ਜ਼ਖਮੀ

ਮੱਲਾਂਵਾਲਾ, 6 ਅਗਸਤ (ਬਲਬੀਰ ਸਿੰਘ ਜੋਸਨ)-ਫਿਰੋਜ਼ਪੁਰ-ਪੱਟੀ ਰੋਡ ’ਤੇ ਮਾਲਵਾ ਮਾਝਾ ਨੂੰ ਜੋੜਦੇ ਪੁਲ ਬੰਡਾਲਾ ਨੇੜੇ ਬੁੱਧਵਾਰ ਰਾਤ ਕਰੀਬ ਸਾਢੇ 9 ਵਜੇ ਇਕ ਵੱਡਾ ਹਾਦਸਾ ਵਾਪਰ ਗਿਆ। ਹੁਸੈਨੀਵਾਲਾ ਤੋਂ ਖੇਮਕਰਨ ਹੈੱਡਕੁਆਰਟਰ ਵੱਲ ਜਾ ਰਹੀ ਬੀ.

ਮਾਲਵਾ ਮਾਝਾ ਪੁਲ ਬੰਡਾਲਾ ਨਜ਼ਦੀਕ ਖੇਤਾਂ ’ਚ ਪਲਟੀ ਬੀ.ਐੱਸ.ਐਫ ਦੀ ਬੱਸ ਨੂੰ ਬਾਹਰ ਕੱਢਦੇ ਹੋਏ ਜਵਾਨ ਅਤੇ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਰਾਮ ਕੁਮਾਰ। ਤਸਵੀਰ—ਬਲਬੀਰ ਸਿੰਘ ਜੋਸਨ 07-08-2026
ਮੱਲਾਂਵਾਲਾ, 6 ਅਗਸਤ (ਬਲਬੀਰ ਸਿੰਘ ਜੋਸਨ)-ਫਿਰੋਜ਼ਪੁਰ-ਪੱਟੀ ਰੋਡ ’ਤੇ ਮਾਲਵਾ ਮਾਝਾ ਨੂੰ ਜੋੜਦੇ ਪੁਲ ਬੰਡਾਲਾ ਨੇੜੇ ਬੁੱਧਵਾਰ ਰਾਤ ਕਰੀਬ ਸਾਢੇ 9 ਵਜੇ ਇਕ ਵੱਡਾ ਹਾਦਸਾ ਵਾਪਰ ਗਿਆ। ਹੁਸੈਨੀਵਾਲਾ ਤੋਂ ਖੇਮਕਰਨ ਹੈੱਡਕੁਆਰਟਰ ਵੱਲ ਜਾ ਰਹੀ ਬੀ.ਐੱਸ.ਐਫ ਦੀ ਇਕ ਬੱਸ ਦੇ ਸਾਹਮਣੇ ਤੋਂ ਆ ਰਹੇ ਟਰਾਲੇ ਨੂੰ ਓਵਰਟੇਕ ਕਰਨ ਦੌਰਾਨ ਸੰਤੁਲਨ ਗੁਆ ਬੈਠੀ ਅਤੇ ਸੜਕ ਤੋਂ ਹੇਠਾਂ ਝੋਨੇ ਦੇ ਖੇਤਾਂ ਵਿਚ ਪਲਟ ਗਈ। ਹਾਦਸੇ ਵਿਚ ਬੱਸ ’ਚ ਸਵਾਰ ਬੀ.ਐੱਸ.ਐਫ ਦੇ 6 ਜਵਾਨ ਜ਼ਖਮੀ ਹੋ ਗਏ। ਮੌਕੇ ’ਤੇ ਮੌਜੂਦ ਸਾਥੀ ਜਵਾਨਾਂ ਅਤੇ ਸਥਾਨਿਕ ਲੋਕਾਂ ਨੇ ਤੁਰੰਤ ਬਚਾਅ ਕਾਰਵਾਈ ਸ਼ੁਰੂ ਕਰਦਿਆਂ ਜ਼ਖਮੀਆਂ ਨੂੰ ਬੀ.ਐੱਸ.ਐਫ ਦੇ ਹਸਪਤਾਲ ਪਹੁੰਚਾਇਆ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਖੁਸ਼ਕਿਸਮਤੀ ਇਹ ਰਹੀ ਕਿ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇੰਸਪੈਕਟਰ ਰਾਮ ਕੁਮਾਰ ਨੇ ਦੱਸਿਆ ਕਿ ਬੱਸ ਹੁਸੈਨੀਵਾਲਾ ਤੋਂ ਹੈਡ ਕੁਆਟਰ ਖੇਮਕਰਨ ਨੂੰ ਜਾ ਰਹੀ ਸੀ। ਜਿਸ ਵਿਚ ਕੁੱਲ 34 ਜਵਾਨ ਸਵਾਰ ਸਨ। ਜਦੋਂ ਬੱਸ ਮਾਲਵਾ ਮਾਝਾ ਪੁਲ ਬੰਡਾਲਾ ਨੇੜੇ ਪਹੁੰਚੀ ਤਾਂ ਅੱਗੋਂ ਆ ਰਹੇ ਟਰਾਲੇ ਨੂੰ ਓਵਰਟੇਕ ਕਰਨ ਸਮੇਂ ਚਾਲਕ ਦਾ ਬੱਸ ’ਤੇ ਕੰਟਰੋਲ ਵਿਗੜ ਗਿਆ। ਜਿਸ ਕਾਰਨ ਬੱਸ ਡੂੰਘੇ ਖੇਤਾਂ ਵਿਚ ਜਾ ਕੇ ਪਲਟ ਗਈ । ਬੀ.ਐਸ.ਐਫ ਦੇ ਜਵਾਨਾਂ ਨੇ ਕਰੇਨ ਦੀ ਮਦਦ ਨਾਲ ਕਾਫ਼ੀ ਮੁਸ਼ੱਕਤ ਤੋਂ ਬਾਅਦ ਹਾਦਸਾਗ੍ਰਸਤ ਬੱਸ ਨੂੰ ਖੇਤਾਂ ਵਿਚੋਂ ਬਾਹਰ ਕੱਢਿਆ।
ਪਿਛਲੀ ਖ਼ਬਰ 6 ਮਹੀਨਿਆਂ ਤੋਂ ਆਰ.ਟੀ.ਓ ਦਫ਼ਤਰ ਦੀ ਗਲਤੀ ਦਾ ਖ਼ਮਿਆਜ਼ਾ ਭੁਗਤ ਰਿਹਾ ਕਾਰ ਮਾਲਕ ਅਗਲੀ ਖ਼ਬਰ ਕਰਨਜੋਤ ਸਿੰਘ ਗਿੱਲ ਵਲੋਂ ਮੁੱਖ ਮੰਤਰੀ ਦੇ ਓ.ਐਸ.ਡੀ. ਘੁੰਮਣ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।