07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਬਾਬਾ ਵਿੱਕੀ ਸ਼ਾਹ ਦੇ ਮੇਲੇ ’ਤੇ ਜ਼ੀਰਾ ਵਿਕਾਸ ਪ੍ਰੀਸ਼ਦ ਨੇ ਭਰੀ ਹਾਜ਼ਰੀ

ਜ਼ੀਰਾ,6 ਅਗਸਤ (ਰਜਨੀਸ਼ ਕਥੂਰੀਆ)- ਨਗਰ ਕੌਂਸਲ ਜ਼ੀਰਾ ਦੇ ਪ੍ਰਧਾਨ ਧਰਮ ਪਾਲ ਚੁੱਘ ਦੇ ਨਵੀਂ ਤਲਵੰਡੀ ਰੋਡ ਜ਼ੀਰਾ ’ਤੇ ਸਥਿਤ ਸ਼ੈਲਰ ਵਿਚ ਬਣੀ ਬਾਬਾ ਵਿੱਕੀ ਸ਼ਾਹ ਦੀ ਦਰਗਾਹ ’ਤੇ ਧਰਮ ਪਾਲ ਚੁੱਘ ਦੀ ਅਗਵਾਈ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੇਲਾ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ਼ਹਿਰ ਦੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ,ਸਮਾਜ ਸੇਵੀ ਅਤੇ ਧਾਰਮਿਕ ਜਥੇਬੰਦੀਆਂ ਦੇਣ ਨੁਮਾਇੰਦਿਆਂ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਸਮੇਤ ਸੰਗਤ ਵੱਡੀ ਗਿਣਤੀ ਵਿਚ ਹਾਜ਼ਰ ਸੀ।

ਅਜੀਤ ਡੈਸਕ 07-08-2026
ਜ਼ੀਰਾ,6 ਅਗਸਤ (ਰਜਨੀਸ਼ ਕਥੂਰੀਆ)- ਨਗਰ ਕੌਂਸਲ ਜ਼ੀਰਾ ਦੇ ਪ੍ਰਧਾਨ ਧਰਮ ਪਾਲ ਚੁੱਘ ਦੇ ਨਵੀਂ ਤਲਵੰਡੀ ਰੋਡ ਜ਼ੀਰਾ ’ਤੇ ਸਥਿਤ ਸ਼ੈਲਰ ਵਿਚ ਬਣੀ ਬਾਬਾ ਵਿੱਕੀ ਸ਼ਾਹ ਦੀ ਦਰਗਾਹ ’ਤੇ ਧਰਮ ਪਾਲ ਚੁੱਘ ਦੀ ਅਗਵਾਈ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੇਲਾ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ਼ਹਿਰ ਦੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ,ਸਮਾਜ ਸੇਵੀ ਅਤੇ ਧਾਰਮਿਕ ਜਥੇਬੰਦੀਆਂ ਦੇਣ ਨੁਮਾਇੰਦਿਆਂ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਸਮੇਤ ਸੰਗਤ ਵੱਡੀ ਗਿਣਤੀ ਵਿਚ ਹਾਜ਼ਰ ਸੀ। ਇਸ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਫਿਰੋਜ਼ਪੁਰ ਦੇ ਮੈਂਬਰ ਸ਼ੰਕਰ ਕਟਾਰੀਆ ਨੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਅਤੇ ਮੇਲੇ ਦੀ ਸਾਰੀਆਂ ਸੰਗਤਾਂ ਨੂੰ ਵਧਾਈ ਦਿੱਤੀ। ਇਸ ਦੌਰਾਨ ਜ਼ੀਰਾ ਵਿਕਾਸ ਪ੍ਰੀਸ਼ਦ ਦੇ ਅਹੁਦੇਦਾਰਾਂ ਨੇ ਵੀ ਬਾਬਾ ਵਿੱਕੀ ਸ਼ਾਹ ਦੀ ਦਰਗਾਹ ’ਤੇ ਚਾਦਰ ਚੜ੍ਹਾ ਕੇ ਆਪਣੀ ਹਾਜ਼ਰੀ ਦਰਜ ਕਰਵਾਈ। ਚਾਦਰ ਚੜਾਉਣ ਵਾਲਿਆਂ ਵਿਚ ਨਗਰ ਕੌਂਸਲ ਜ਼ੀਰਾ ਦੇ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਜ਼ੀਰਾ ਅਤੇ ਸਰਪ੍ਰਸਤ ਜ਼ੀਰਾ ਵਿਕਾਸ ਪ੍ਰੀਸ਼ਦ ਸੁਖਦੇਵ ਬਿੱਟੂ ਵਿੱਜ, ਪ੍ਰਧਾਨ ਚਰਨਪ੍ਰੀਤ ਸਿੰਘ ਸੋਨੂੰ, ਖਜਾਨਚੀ ਗੁਰਬਖਸ਼ ਸਿੰਘ ਵਿੱਜ,ਵਲੈਤੀ ਰਾਮ,ਮਹਿੰਦਰ ਪਾਲ ਸਚਦੇਵਾ ਬੈਂਕ ਵਾਲੇ,ਸੁਰਿੰਦਰ ਸ਼ਰਮਾ,ਪਵਨ ਕੁਮਾਰ ਸੇਠੀ ਆਦਿ ਹਾਜ਼ਰ ਸਨ। ਇਸ ਦੌਰਾਨ ਕਵਾਲ ਟੋਲੀ ਦੀ ਟੀਮ ਨੇ ਕਵਾਲੀਆਂ ਅਤੇ ਸੂਫੀ ਗੀਤ ਸੁਣਾ ਕੇ ਹਾਜ਼ਰ ਸੰਗਤ ਦਾ ਮਨੋਰੰਜਨ ਕੀਤਾ।
ਪਿਛਲੀ ਖ਼ਬਰ ਸਮਾਜ ਸੇਵੀ ਬਲਕਾਰ ਸਿੰਘ ਢਿੱਲੋਂ ਅਤੇ ਗੁਰਬਚਨ ਸਿੰਘ ਛਾਬੜਾ ਵਲੋਂ ਲੰਗਰ ਅਤੇ ਚਾਹ ਦੀ ਸੇਵਾ ਸਾਹਿਤਕਾਰ ਦਲਜੀਤ ਰਾਏ ਕਾਲੀ... ਅਗਲੀ ਖ਼ਬਰ ਅਣਅਧਿਕਾਰਤ ਤੌਰ ’ਤੇ ਲਾਈਨ ਪਾਰ ਨਾ ਕਰਨ ਦੀ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।