ਅਣਅਧਿਕਾਰਤ ਤੌਰ ’ਤੇ ਲਾਈਨ ਪਾਰ ਨਾ ਕਰਨ ਦੀ ਅਪੀਲ
ਫ਼ਿਰੋਜ਼ਪੁਰ, 6 ਅਗਸਤ(ਰਾਕੇਸ਼ ਚਾਵਲਾ)-ਫਿਰੋਜ਼ਪੁਰ ਮੰਡਲ ਵਲੋਂ ਯਾਤਰੀਆਂ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਰੇਲਵੇ ਫਾਟਕਾਂ ਅਤੇ ਰੇਲ ਪਟੜੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਪਾਰ ਨਾ ਕਰਨ ਬਾਰੇ ਇਕ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦਾ ਮਕਸਦ ਲੋਕਾਂ ਨੂੰ ਰੇਲਵੇ ਦੇ ਨਿਯਮਾਂ ਪ੍ਰਤੀ ਜਾਗਰੂਕ ਕਰਨਾ ਅਤੇ ਹਾਦਸਿਆਂ ਤੋਂ ਬਚਾਉਣਾ ਹੈ।
ਰ
ਰੇਲਵੇ ਸਟੇਸ਼ਨ ’ਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਤਸਵੀਰ। ਅਜੀਤ ਤਸਵੀਰ
07-08-2026
ਫ਼ਿਰੋਜ਼ਪੁਰ, 6 ਅਗਸਤ(ਰਾਕੇਸ਼ ਚਾਵਲਾ)-ਫਿਰੋਜ਼ਪੁਰ ਮੰਡਲ ਵਲੋਂ ਯਾਤਰੀਆਂ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਰੇਲਵੇ ਫਾਟਕਾਂ ਅਤੇ ਰੇਲ ਪਟੜੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਪਾਰ ਨਾ ਕਰਨ ਬਾਰੇ ਇਕ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦਾ ਮਕਸਦ ਲੋਕਾਂ ਨੂੰ ਰੇਲਵੇ ਦੇ ਨਿਯਮਾਂ ਪ੍ਰਤੀ ਜਾਗਰੂਕ ਕਰਨਾ ਅਤੇ ਹਾਦਸਿਆਂ ਤੋਂ ਬਚਾਉਣਾ ਹੈ। ਰੇਲਵੇ ਪ੍ਰਸ਼ਾਸਨ ਮੁਤਾਬਕ ਰੇਲ ਪਟੜੀ ਪਾਰ ਕਰਨ ਲਈ ਹਮੇਸ਼ਾ ਫੁੱਟ ਓਵਰ ਬ੍ਰਿਜ (ਪੈਦਲ ਪੁਲ), ਸਬ-ਵੇਅ ਜਾਂ ਅਧਿਕਾਰਤ ਰਸਤੇ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਜਦੋਂ ਰੇਲਵੇ ਫਾਟਕ ਬੰਦ ਹੋਵੇ, ਤਾਂ ਉਸ ਦੇ ਹੇਠਾਂ ਤੋਂ ਲੰਘਣ ਦੀ ਕੋਸ਼ਿਸ਼ ਬਿਲਕੁਲ ਨਾ ਕਰੋ ਅਤੇ ਫਾਟਕ ਖੁੱਲ੍ਹਣ ਤੱਕ ਸਬਰ ਨਾਲ ਇੰਤਜ਼ਾਰ ਕਰੋ। ਫਾਟਕ ਪਾਰ ਕਰਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਨਾ ਜਾਂ ਈਅਰਫੋਨ ਲਗਾਉਣਾ ਬਹੁਤ ਖਤਰਨਾਕ ਹੋ ਸਕਦਾ ਹੈ। ਆਲੇ-ਦੁਆਲੇ ਤੋਂ ਲੰਘਦੀਆਂ ਰੇਲ ਗੱਡੀਆਂ ਪ੍ਰਤੀ ਹਮੇਸ਼ਾ ਚੌਕੰਨੇ ਰਹੋ, ਕਿਉਂਕਿ ਇੱਕ ਛੋਟੀ ਜਿਹੀ ਲਾਪਰਵਾਹੀ ਵੀ ਜਾਨਲੇਵਾ ਸਾਬਤ ਹੋ ਸਕਦੀ ਹੈ। ਰੇਲਵੇ ਸੁਰੱਖਿਆ ਬਲ ਅਤੇ ਹੋਰ ਵਿਭਾਗਾਂ ਵਲੋਂ ਫਾਟਕਾਂ ਅਤੇ ਸਟੇਸ਼ਨਾਂ ’ਤੇ ਖਾਸ ਨਿਗਰਾਨੀ ਰੱਖੀ ਜਾ ਰਹੀ ਹੈ। ਲੋਕਾਂ ਤੱਕ ਸੰਦੇਸ਼ ਪਹੁੰਚਾਉਣ ਲਈ ਲਗਾਤਾਰ ਅਨਾਊਂਸਮੈਂਟ, ਪੋਸਟਰ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਾ ਰਹੀ ਹੈ। ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੀ ਸੁਰੱਖਿਆ ਨੂੰ ਪਹਿਲ ਦੇਣ ਅਤੇ ਨਿਯਮਾਂ ਦਾ ਪਾਲਣ ਕਰਨ। ਫਿਰੋਜ਼ਪੁਰ ਮੰਡਲ ਸਾਰੇ ਯਾਤਰੀਆਂ ਅਤੇ ਆਮ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਉਹ ਸੁਰੱਖਿਅਤ ਰਹਿਣ, ਚੌਕਸ ਰਹਿਣ ਅਤੇ ਰੇਲਵੇ ਨਿਯਮਾਂ ਦੀ ਇਨ-ਬਿਨ ਪਾਲਣਾ ਕਰਨ। ਤੁਹਾਡੀ ਸੁਰੱਖਿਆ ਹੀ ਰੇਲਵੇ ਦੀ ਸਭ ਤੋਂ ਵੱਡੀ ਪਹਿਲ ਹੈ।