ਸਾਬਕਾ ਵਿਧਾਇਕ ਰਮਿੰਦਰ ਆਂਵਲਾ ਵਲੋਂ ਕਾਂਵੜੀਆਂ ਲਈ 11 ਹਜ਼ਾਰ ਦੀ ਸੇਵਾ
ਗੋਲੂ ਕਾ ਮੋੜ, 5 ਅਗਸਤ ( ਸੁਰਿੰਦਰ ਸਿੰਘ ਪੁਪਨੇਜਾ)-ਪ੍ਰਾਚੀਨ ਸ਼ਿਵ ਮੰਦਰ ਗੁਰੂਹਰਸਹਾਏ ਤੋਂ ਭੋਲੇ ਨਾਥ ਦੇ ਦਰਸ਼ਨਾਂ ਅਤੇ ਜਲ ਚੜ੍ਹਾਉਣ ਲਈ ਰਵਾਨਾ ਹੋ ਰਹੇ ਕਾਂਵੜੀਆਂ ਦੀ ਸ਼ਰਧਾ ਅਤੇ ਸੇਵਾ ਨੂੰ ਮੁੱਖ ਰੱਖਦਿਆ ਜਲਾਲਾਬਾਦ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਦੀ ਟੀਮ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਰਮਿੰਦਰ ਸਿੰਘ ਆਂਵਲਾ ਅਤੇ ਨਿੱਜੀ ਸਕੱਤਰ ਨੀਸ਼ੂ ਦਹੂਜਾ ਨੇ ਦੱਸਿਆ ਪ੍ਰਾਚੀਨ ਸ਼ਿਵ ਮੰਦਰ ਗੁਰੂਹਰਸਹਾਏ ਤੋਂ ਭੋਲੇ ਨਾਥ ਦੇ ਦਰਸ਼ਨਾਂ ਅਤੇ ਜਲ ਚੜ੍ਹਾਉਣ ਲਈ ਰਵਾਨਾ ਹੋ ਰਹੇ ਕਾਵੜੀਆਂ ਨੂੰ ਮੰਦਰ ਵਿਖੇ ਪਹੁੰਚ ਕੇ ਸੇਵਾ ਵਜੋਂ 11,000 ਰੁਪਏ ਦੀ ਨਕਦ ਰਾਸ਼ੀ ਭੇਟ ਕੀਤੀ ਹੈ।
ਗੋਲੂ ਕਾ ਮੋੜ, 5 ਅਗਸਤ ( ਸੁਰਿੰਦਰ ਸਿੰਘ ਪੁਪਨੇਜਾ)-ਪ੍ਰਾਚੀਨ ਸ਼ਿਵ ਮੰਦਰ ਗੁਰੂਹਰਸਹਾਏ ਤੋਂ ਭੋਲੇ ਨਾਥ ਦੇ ਦਰਸ਼ਨਾਂ ਅਤੇ ਜਲ ਚੜ੍ਹਾਉਣ ਲਈ ਰਵਾਨਾ ਹੋ ਰਹੇ ਕਾਂਵੜੀਆਂ ਦੀ ਸ਼ਰਧਾ ਅਤੇ ਸੇਵਾ ਨੂੰ ਮੁੱਖ ਰੱਖਦਿਆ ਜਲਾਲਾਬਾਦ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਦੀ ਟੀਮ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਰਮਿੰਦਰ ਸਿੰਘ ਆਂਵਲਾ ਅਤੇ ਨਿੱਜੀ ਸਕੱਤਰ ਨੀਸ਼ੂ ਦਹੂਜਾ ਨੇ ਦੱਸਿਆ ਪ੍ਰਾਚੀਨ ਸ਼ਿਵ ਮੰਦਰ ਗੁਰੂਹਰਸਹਾਏ ਤੋਂ ਭੋਲੇ ਨਾਥ ਦੇ ਦਰਸ਼ਨਾਂ ਅਤੇ ਜਲ ਚੜ੍ਹਾਉਣ ਲਈ ਰਵਾਨਾ ਹੋ ਰਹੇ ਕਾਵੜੀਆਂ ਨੂੰ ਮੰਦਰ ਵਿਖੇ ਪਹੁੰਚ ਕੇ ਸੇਵਾ ਵਜੋਂ 11,000 ਰੁਪਏ ਦੀ ਨਕਦ ਰਾਸ਼ੀ ਭੇਟ ਕੀਤੀ ਹੈ। ਇਸ ਮੌਕੇ ਬ੍ਰਿਜ ਭੂਸ਼ਨ ਐਮ.ਸੀ ਨੇ ਕਿਹਾ ਕਿ ਧਾਰਮਿਕ ਕਾਰਜਾਂ ਅਤੇ ਸੰਗਤ ਦੀ ਸੇਵਾ ਵਿਚ ਯੋਗਦਾਨ ਪਾਉਣਾ ਸਾਡਾ ਪਰਮ ਹੈ। ਭੋਲੇ ਨਾਥ ਸਭਨਾ ਦੇ ਸਿਰ ’ਤੇ ਆਪਣਾ ਮੇਹਰ ਭਰਿਆ ਹੱਥ ਰੱਖਣ ਅਤੇ ਸਾਰੇ ਕਾਵੜੀਆਂ ਦੀ ਯਾਤਰਾ ਸੁਖਦ ਅਤੇ ਸਫ਼ਲ ਹੋਵੇ। ਮੰਦਰ ਪ੍ਰਬੰਧਕ ਕਮੇਟੀ ਅਤੇ ਸ਼ਿਵ ਭਗਤਾਂ ਵਲੋਂ ਰਮਿੰਦਰ ਸਿੰਘ ਆਂਵਲਾ ਅਤੇ ਉਨ੍ਹਾਂ ਦੀ ਟੀਮ ਵਲੋ ਇਸ ਸ਼ਰਧਾ ਭਰੇ ਸਹਿਯੋਗ ਲਈ ਧੰਨਵਾਦ ਕੀਤਾ।