05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਪੀ. ਏ. ਯੂ.-ਕੇ.ਵੀ.ਕੇ. ਫ਼ਿਰੋਜ਼ਪੁਰ ਵਿਖੇ ਸਾਬਣ ਅਤੇ ਸਫ਼ਾਈ ਪਦਾਰਥ ਬਣਾਉਣ ਸੰਬੰਧੀ ਕਿੱਤਾ ਮੁਖੀ ਸਿਖਲਾਈ ਕੈਂਪ ਲਗਾਇਆ

‎ ਫ਼ਿਰੋਜ਼ਪੁਰ, 4 ਅਗਸਤ (ਕੁਲਬੀਰ ਸਿੰਘ ਸੋਢੀ)-ਨੌਜਵਾਨਾਂ ਅਤੇ ਪੇਂਡੂ ਮਹਿਲਾਵਾਂ ਨੂੰ ਸਵੈ-ਰੁਜ਼ਗਾਰ ਅਤੇ ਉੱਦਮਸ਼ੀਲਤਾ ਵੱਲ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਪੀ. ਏ.

ਅਜੀਤ ਡੈਸਕ 05-08-2026
‎ ਫ਼ਿਰੋਜ਼ਪੁਰ, 4 ਅਗਸਤ (ਕੁਲਬੀਰ ਸਿੰਘ ਸੋਢੀ)-ਨੌਜਵਾਨਾਂ ਅਤੇ ਪੇਂਡੂ ਮਹਿਲਾਵਾਂ ਨੂੰ ਸਵੈ-ਰੁਜ਼ਗਾਰ ਅਤੇ ਉੱਦਮਸ਼ੀਲਤਾ ਵੱਲ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਪੀ.ਏ.ਯੂ.-ਕ੍ਰਿਸ਼ੀ ਵਿਗਆਨ ਕੇਂਦਰ, ਫ਼ਿਰੋਜ਼ਪੁਰ ਵਿਖੇ ਸਾਬਣ ਅਤੇ ਸਫ਼ਾਈ ਪਦਾਰਥ ਬਣਾਉਣ ਸੰਬੰਧੀ ਪੰਜ ਰੋਜ਼ਾ ਕਿੱਤਾ ਮੁਖੀ ਸਿਖਲਾਈ ਕੈਂਪ ਲਗਾਇਆ ਗਿਆ। ਇਹ ਸਿਖਲਾਈ ਕੈਂਪ ਡਾ.ਗੁਰਮੇਲ ਸਿੰਘ ਸੰਧੂ ਡਿਪਟੀ ਡਾਇਰੈਕਟਰ, ਕੇ.ਵੀ.ਕੇ., ਫ਼ਿਰੋਜ਼ਪੁਰ ਦੀ ਅਗਵਾਈ ’ਚ ਕਰਵਾਇਆ ਗਿਆ। ਇਸ ਮੌਕੇ ਡਾ.ਸੰਧੂ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਛੋਟੇ ਪੱਧਰ ਦੇ ਘਰੇਲੂ ਉਦਯੋਗ ਨੌਜਵਾਨਾਂ ਅਤੇ ਪੇਂਡੂ ਮਹਿਲਾਵਾਂ ਲਈ ਆਮਦਨ ਦਾ ਇਕ ਵਧੀਆ ਸਰੋਤ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਬਣ ਅਤੇ ਸਫ਼ਾਈ ਪਦਾਰਥਾਂ ਦੀ ਮੰਗ ਹਰ ਘਰ ਵਿਚ ਨਿਰੰਤਰ ਰਹਿੰਦੀ ਹੈ, ਜਿਸ ਕਾਰਨ ਇਨ੍ਹਾਂ ਦਾ ਨਿਰਮਾਣ ਘੱਟ ਪੂੰਜੀ ਨਾਲ ਸ਼ੁਰੂ ਕਰਕੇ ਚੰਗੀ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਸਿੱਖਿਆਰਥੀਆਂ ਨੂੰ ਗੁਣਵੱਤਾ ਵਾਲੇ ਉਤਪਾਦ ਤਿਆਰ ਕਰਕੇ ਸਵੈ-ਰੁਜ਼ਗਾਰ ਅਪਣਾਉਣ ਅਤੇ ਆਤਮਨਿਰਭਰ ਬਣਨ ਲਈ ਪ੍ਰੇਰਿਤ ਕੀਤਾ। ਡਾ.ਦਿਵਿਆ ਜੈਨ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਸਿੱਖਿਆਰਥੀਆਂ ਨੂੰ ਹਰਬਲ ਸਾਬਣ, ਦੇਸੀ ਸਾਬਣ, ਹੈਂਡਵਾਸ਼, ਡਿਸ਼ਵਾਸ਼ ਲਿਕਵਿਡ, ਕੱਪੜੇ ਧੋਣ ਵਾਲਾ ਲਿਕਵਿਡ ਡਿਟਰਜੈਂਟ, ਫਿਨਾਇਲ ਅਤੇ ਹੋਰ ਘਰੇਲੂ ਸਫ਼ਾਈ ਪਦਾਰਥਾਂ ਦੇ ਨਿਰਮਾਣ ਦੀ ਪ੍ਰੈਕਟਿਕਲ ਸਿਖਲਾਈ ਦਿੱਤੀ। ਉਨ੍ਹਾਂ ਨੇ ਕੱਚੇ ਮਾਲ ਦੀ ਚੋਣ, ਉਤਪਾਦਾਂ ਦੀ ਗੁਣਵੱਤਾ, ਪੈਕਿੰਗ, ਲੇਬਲ, ਕੀਮਤ ਨਿਰਧਾਰਨ ਅਤੇ ਮਾਰਕੀਟਿੰਗ ਸਬੰਧੀ ਵੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਸਾਵਨਦੀਪ ਸ਼ਰਮਾ, ਪ੍ਰੋਜੈਕਟ ਡਾਇਰੈਕਟਰ, ਆਤਮਾ, ਫ਼ਿਰੋਜ਼ਪੁਰ ਨੇ ਲੈਕਚਰ ਦੌਰਾਨ ਸਿੱਖਿਆਰਥੀਆਂ ਨੂੰ ਕੰਪਨੀ ਰਜਿਸਟਰੇਸ਼ਨ, ਟਰੇਡਮਾਰਕ, ਬ੍ਰਾਂਡ ਰਜਿਸਟਰੇਸ਼ਨ, ਲਾਇਸੈਂਸਿੰਗ ਅਤੇ ਹੋਰ ਕਾਨੂੰਨੀ ਪ੍ਰਕਿਰਆਵਾਂ ਬਾਰੇ ਜਾਣਕਾਰੀ ਦਿੱਤੀ। ਸਿਖਲਾਈ ਦੌਰਾਨ ਡਾ.ਹਰਪ੍ਰੀਤ ਸਿੰਘ (ਪ੍ਰੀਤ ਆਰੋਗਿਆ ਬ੍ਰਾਂਡ) ਅਤੇ ਮੁਹੰਮਦ ਦਿਲਸ਼ਾਦ (ਸੁਲਤਾਨ ਬੀ ਫਾਰਮ ਬ੍ਰਾਂਡ) ਨੇ ਵਿਸ਼ੇਸ਼ ਮਾਹਿਰਾਂ ਵਜੋਂ ਭਾਗ ਲੈਂਦਿਆਂ ਆਯੁਰਵੈਦਿਕ ਤਰੀਕਿਆਂ ਨਾਲ ਹਰਬਲ ਅਤੇ ਹੈਂਡਮੇਡ ਸਾਬਣਾਂ ਦੇ ਨਿਰਮਾਣ, ਕੁਦਰਤੀ ਸਮੱਗਰੀ ਦੀ ਵਰਤੋਂ, ਉਤਪਾਦਾਂ ਦੀ ਗੁਣਵੱਤਾ, ਪੈਕਿੰਗ, ਬ੍ਰਾਂਡਿੰਗ ਅਤੇ ਮਾਰਕੀਟਿੰਗ ਸਬੰਧੀ ਆਪਣੇ ਵਿਹਾਰਕ ਤਜਰਬੇ ਅਤੇ ਮਹੱਤਵਪੂਰਨ ਜਾਣਕਾਰੀ ਸਿੱਖਿਆਰਥੀਆਂ ਨਾਲ ਸਾਂਝੀ ਕੀਤੀ।
ਪਿਛਲੀ ਖ਼ਬਰ ਪ੍ਰਕਿਰਤੀ ਕਲੱਬ ਜ਼ੀਰਾ ਨੇ ਕਾਰੋਬਾਰੀ ਸੁਰਜੀਤ ਕੁਮਾਰ ਚੌਧਰੀ ਦੇ ਸ਼ੈਲਰ ਵਿਖੇ ਬੂਟੇ ਲਗਾਏ ਅਗਲੀ ਖ਼ਬਰ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਹਨ ਕਾਂਗਰਸ ਵਰਕਰ ਇਕਜੁੱਟ ਹੋਣ-ਪਰਮਿੰਦਰ ਸਿੰਘ ਪਿੰਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।