05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਲੁਧਿਆਣਾ ਰੇਲਵੇ ਸਟੇਸ਼ਨ ’ਤੇ ਚਲਾਇਆ ‘ਸਰਪ੍ਰਾਈਜ਼ ਟਿਕਟ ਚੈਕਿੰਗ’ ਅਭਿਆਨ

‎ ਫ਼ਿਰੋਜ਼ਪੁਰ, 4 ਅਗਸਤ (ਰਾਕੇਸ਼ ਚਾਵਲਾ)-‘ਉੱਤਰ ਰੇਲਵੇ ਦੇ ਫ਼ਿਰੋਜ਼ਪੁਰ ਮੰਡਲ ਵਲੋਂ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਬਿਨਾਂ ਟਿਕਟ ਯਾਤਰਾ ਕਰਨ ਵਾਲੇ ਯਾਤਰੀਆਂ ’ਤੇ ਨਕੇਲ ਕੱਸਣ ਲਈ ‘‘ਸਰਪ੍ਰਾਈਜ਼ ਟਿਕਟ ਚੈਕਿੰਗ’’ ਦੇ ਤਹਿਤ ਇਕ ਵਿਸ਼ੇਸ਼ ਟਿਕਟ ਜਾਂਚ ਅਭਿਆਨ ਚਲਾਇਆ ਗਿਆ। ਇਸ ਅਭਿਆਨ ਦੌਰਾਨ 100 ਤੋਂ ਵੱਧ ਯਾਤਰੀ ਬਿਨਾਂ ਟਿਕਟ ਪਾਏ ਗਏ, ਜਿਨ੍ਹਾਂ ਨੂੰ ਜਾਇਜ਼ ਟਿਕਟ ਲੈ ਕੇ ਯਾਤਰਾ ਕਰਨ ਲਈ ਜਾਗਰੂਕ ਅਤੇ ਪ੍ਰੇਰਿਤ ਕੀਤਾ ਗਿਆ।

ਅਜੀਤ ਡੈਸਕ 05-08-2026
‎ ਫ਼ਿਰੋਜ਼ਪੁਰ, 4 ਅਗਸਤ (ਰਾਕੇਸ਼ ਚਾਵਲਾ)-‘ਉੱਤਰ ਰੇਲਵੇ ਦੇ ਫ਼ਿਰੋਜ਼ਪੁਰ ਮੰਡਲ ਵਲੋਂ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਬਿਨਾਂ ਟਿਕਟ ਯਾਤਰਾ ਕਰਨ ਵਾਲੇ ਯਾਤਰੀਆਂ ’ਤੇ ਨਕੇਲ ਕੱਸਣ ਲਈ ‘‘ਸਰਪ੍ਰਾਈਜ਼ ਟਿਕਟ ਚੈਕਿੰਗ’’ ਦੇ ਤਹਿਤ ਇਕ ਵਿਸ਼ੇਸ਼ ਟਿਕਟ ਜਾਂਚ ਅਭਿਆਨ ਚਲਾਇਆ ਗਿਆ। ਇਸ ਅਭਿਆਨ ਦੌਰਾਨ 100 ਤੋਂ ਵੱਧ ਯਾਤਰੀ ਬਿਨਾਂ ਟਿਕਟ ਪਾਏ ਗਏ, ਜਿਨ੍ਹਾਂ ਨੂੰ ਜਾਇਜ਼ ਟਿਕਟ ਲੈ ਕੇ ਯਾਤਰਾ ਕਰਨ ਲਈ ਜਾਗਰੂਕ ਅਤੇ ਪ੍ਰੇਰਿਤ ਕੀਤਾ ਗਿਆ। ਬਿਨਾ ਟਿਕਟ ਯਾਤਰੀਆਂ ਤੋਂ 95,000 ਦਾ ਰੇਲ ਮਾਲੀਆ ਵਸੂਲਿਆ ਗਿਆ। ਇਸ ਅਭਿਆਨ ਵਿਚ 10 ਟਿਕਟ ਚੈਕਿੰਗ ਸਟਾਫ਼ ਅਤੇ ਰੇਲਵੇ ਸੁਰੱਖਿਆ ਬਲ ਦੇ ਜਵਾਨਾਂ ਦੀ ਸਾਂਝੀ ਟੀਮ ਨੇ ਹਿੱਸਾ ਲਿਆ। ‘‘ਸਰਪ੍ਰਾਈਜ਼ ਟਿਕਟ ਚੈਕਿੰਗ’’ ਅਭਿਆਨ ਦਾ ਉਦੇਸ਼ ਹਰੇਕ ਯਾਤਰੀ ਨੂੰ ਉਚਿੱਤ ਜਾਇਜ਼ ਟਿਕਟ ਲੈ ਕੇ ਯਾਤਰਾ ਕਰਨ ਲਈ ਜਾਗਰੂਕ ਅਤੇ ਪ੍ਰੇਰਿਤ ਕਰਨਾ ਹੈ। ਇਸ ਅਭਿਆਨ ਦੇ ਜ਼ਰੀਏ ਰੇਲਵੇ ਵਲੋਂ ਬਿਨਾਂ ਟਿਕਟ ਅਤੇ ਬੇਨਿਯਮੀ ਯਾਤਰਾ ’ਤੇ ਪ੍ਰਭਾਵਸ਼ਾਲੀ ਰੋਕ ਲਗਾਉਣ ਦੇ ਨਾਲ-ਨਾਲ ਰੇਲ ਮਾਲੀਏ ਦੀ ਸੁਰੱਖਿਆ ਯਕੀਨੀ ਬਣਾਈ ਜਾਂਦੀ ਹੈ। ਨਾਲ ਹੀ ਯਾਤਰੀਆਂ ਵਿਚ ਜ਼ਿੰਮੇਵਾਰ ਯਾਤਰੀ ਬਣਨ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ, ਤਾਂ ਜੋ ਉਨ੍ਹਾਂ ਨੂੰ ਸੁਰੱਖਿਅਤ ਅਤੇ ਬਿਹਤਰ ਰੇਲ ਯਾਤਰਾ ਦਾ ਅਨੁਭਵ ਮਿਲ ਸਕੇ। ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਨੇ ਯਾਤਰੀਆਂ ਤੋਂ ਅਪੀਲ ਕੀਤੀ ਹੈ ਕਿ ਉਹ ਹਮੇਸ਼ਾ ਜਾਇਜ਼ ਟਿਕਟ ਲੈ ਕੇ ਹੀ ਸਬੰਧਿਤ ਸ਼੍ਰੇਣੀ ਦੇ ਕੋਚ ਵਿਚ ਯਾਤਰਾ ਕਰਨ। ਯਾਤਰੀਆਂ ਦੀ ਸਹੂਲਤ ਅਤੇ ਮਾਲੀਏ ਦੀ ਸੰਭਾਲ ਨੂੰ ਧਿਆਨ ਵਿਚ ਰੱਖਦੇ ਹੋਏ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਵਿਸ਼ੇਸ਼ ਜਾਂਚ ਅਭਿਆਨ ਜਾਰੀ ਰਹਿਣਗੇ।
ਪਿਛਲੀ ਖ਼ਬਰ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਬਾਜ਼ੀਦਪੁਰ ਵਿਖੇ ਸਾਇੰਸ ਪ੍ਰਦਰਸ਼ਨੀ ਨੇ ਖਿੱਚਿਆ ਸਭ ਦਾ ਧਿਆਨ ਵਿਦਿਆਰਥੀਆਂ ਨੇ ਵਿਗਿ... ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਨੇ 200 ਤੁਲਸੀ ਦੇ ਬੂਟੇ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।