05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਭਾਰਤ ਵਿਕਾਸ ਪ੍ਰੀਸ਼ਦ ਨੇ 200 ਤੁਲਸੀ ਦੇ ਬੂਟੇ ਵੰਡੇ

ਤਲਵੰਡੀ ਭਾਈ, 4 ਅਗਸਤ (ਰਵਿੰਦਰ ਸਿੰਘ ਬਜਾਜ)-ਭਾਰਤ ਵਿਕਾਸ ਪ੍ਰੀਸ਼ਦ ਤਲਵੰਡੀ ਭਾਈ ਵਲੋਂ ਗਊ ਮਾਤਾ ਸਮਾਧੀ ਮੰਦਰ ’ਚ ਘਰ-ਘਰ ਤੁਲਸੀ ਵੰਡ ਸਮਾਗਮ ਕਰਵਾਇਆ ਗਿਆ। ਇਸ ਦੌਰਾਨ 200 ਦੇ ਕਰੀਬ ਸ਼ਿਆਮਾ ਤੁਲਸੀ ਦੇ ਬੂਟੇ ਦੂਰੋਂ-ਨੇੜਿਓ ਆਏ ਲੋਕਾਂ ਨੂੰ ਵੰਡੇ ਗਏ।

ਅਜੀਤ ਡੈਸਕ 05-08-2026
ਤਲਵੰਡੀ ਭਾਈ, 4 ਅਗਸਤ (ਰਵਿੰਦਰ ਸਿੰਘ ਬਜਾਜ)-ਭਾਰਤ ਵਿਕਾਸ ਪ੍ਰੀਸ਼ਦ ਤਲਵੰਡੀ ਭਾਈ ਵਲੋਂ ਗਊ ਮਾਤਾ ਸਮਾਧੀ ਮੰਦਰ ’ਚ ਘਰ-ਘਰ ਤੁਲਸੀ ਵੰਡ ਸਮਾਗਮ ਕਰਵਾਇਆ ਗਿਆ। ਇਸ ਦੌਰਾਨ 200 ਦੇ ਕਰੀਬ ਸ਼ਿਆਮਾ ਤੁਲਸੀ ਦੇ ਬੂਟੇ ਦੂਰੋਂ-ਨੇੜਿਓ ਆਏ ਲੋਕਾਂ ਨੂੰ ਵੰਡੇ ਗਏ। ਸਮਾਗਮ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਪਧਾਨ ਭੁਪਿੰਦਰ ਸਿੰਘ ਭਾਨਾ ਨੇ ਦੱਸਿਆ ਕਿ ਪ੍ਰੀਸ਼ਦ ਵਲੋਂ ਹਰ ਸਾਲ ਤੁਲਸੀ ਦੇ ਬੂਟੇ ਵੰਡੇ ਜਾਂਦੇ ਹਨ। ਇਸ ਮੌਕੇ ਰਾਕੇਸ਼ ਕੁਮਾਰ ਗੁਪਤਾ ਨੇ ਕਿਹਾ ਕਿ ਤੰਦਰੁਸਤ ਮਨੁੱਖੀ ਸਰੀਰ ਲਈ ਸਭ ਤੋਂ ਵਧੇਰੇ ਲੋੜ ਹੈ ਸ਼ੁੱਧ ਹਵਾ ਦੀ। ਤੁਲਸੀ ਹੀ ਇਕ ਅਜਿਹਾ ਬੂਟਾ ਹੈ, ਜੋ ਭਰਪੂਰ ਮਾਤਰਾ ’ਚ ਕਾਰਬਨ-ਡਾਈਆਕਸਾਈਡ ਨੂੰ ਸੋਖਦਾ ਹੈ ਅਤੇ ਬਦਲੇ ’ਚ ਸ਼ੁੱਧ ਆਕਸੀਜਨ ਦਿੰਦਾ ਹੈ। ਉਨ੍ਹਾਂ ਤੁਲਸੀ ਪ੍ਰਾਪਤ ਕਰਨ ਵਾਲਿਆਂ ਨੂੰ ਬੇਨਤੀ ਕੀਤੀ ਕਿ ਉਹ ਵਿਅਕਤੀ ਹੀ ਤੁਲਸੀ ਦਾ ਬੂਟਾ ਲੈ ਕੇ ਜਾਵੇ। ਜਿਸ ਨੇ ਇਸ ਦੀ ਸਾਂਭ-ਸੰਭਾਲ ਸਹੀ ਢੰਗ ਨਾਲ ਕਰਨੀ ਹੈ। ਇਸ ਮੌਕੇ ਸੈਕੇਟਰੀ ਰਾਕੇਸ਼ ਗੁਪਤਾ, ਕੈਸ਼ੀਅਰ ਪਵਨ ਗੋਇਲ ਤੋਂ ਇਲਾਵਾ ਪੈਟਰਨ ਡਾ. ਬੀ.ਐਲ. ਪਸਰੀਚਾ, ਅਸ਼ੋਕ ਸਚਦੇਵਾ, ਸੁਰਿੰਦਰ ਨਰੂਲਾ, ਰਾਜ ਕੁਮਾਰ ਅਗਨੀਹੋਤਰੀ, ਜਸਪ੍ਰੀਤ ਸਿੰਘ, ਧਰਮਵੀਰ ਅਤੇ ਨਰੇਸ਼ ਕੁਮਾਰ ਸੇਠੀ ਨੇ ਵੀ ਸਹਿਯੋਗ ਦਿੱਤਾ।
ਪਿਛਲੀ ਖ਼ਬਰ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਚਲਾਇਆ ‘ਸਰਪ੍ਰਾਈਜ਼ ਟਿਕਟ ਚੈਕਿੰਗ’ ਅਭਿਆਨ ਅਗਲੀ ਖ਼ਬਰ ਵਧੀਕ ਡਿਪਟੀ ਕਮਿਸ਼ਨਰ ਵਲੋਂ ਜਾਗਰੂਕਤਾ ਤਹਿਤ ਪੇਟ ਦੇ ਕੀੜੇ ਮੁਕਤੀ ਦਿਵਸ ਦੀਆਂ ਤਿਆਰੀਆਂ ਲਈ ਕੀਤੀ ਵਿਸ਼ੇਸ਼ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।