ਮਾਤਾ ਚਿੰਤਪੁਰਨੀ ਦੇ ਤੀਸਰੇ ਵਿਸ਼ਾਲ ਲੰਗਰ ਭੰਡਾਰੇ ਲਈ ਬਜੀਦਪੁਰ ਤੋਂ ਸਮੱਗਰੀ ਨਾਲ ਭਰੇ ਵਾਹਨ ਰਵਾਨਾ
7 ਅਗਸਤ ਤੱਕ ਗਗਰੇਟ ਵਿਖੇ ਲੱਗੇਗਾ ਪੰਜ ਰੋਜ਼ਾ ਲੰਗਰ
ਫ਼ਿਰੋਜ਼ਪੁਰ, 3 ਅਗਸਤ (ਗੁਰਿੰਦਰ ਸਿੰਘ)-ਸ੍ਰੀ ਅਖੰਡ ਰਮਾਇਣ ਸੇਵਾ ਸਮਿਤੀ, ਸ਼੍ਰੀ ਦੁਰਗਾ ਭਜਨ ਮੰਡਲੀ, ਮਹਿਲਾ ਭਜਨ ਮੰਡਲੀ ਬਾਜੀਦਪੁਰ ਸਾਹਿਬ, ਇਲਾਕਾ ਨਿਵਾਸੀਆਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਮਾਤਾ ਚਿੰਤਪੁਰਨੀ ਜੀ ਦੇ ਪਵਿੱਤਰ ਸਾਉਣ ਮੇਲੇ ਮੌਕੇ ਲਗਾਏ ਜਾਣ ਵਾਲੇ ਤੀਸਰੇ ਸਾਲਾਨਾ ਵਿਸ਼ਾਲ ਲੰਗਰ ਭੰਡਾਰੇ ਲਈ ਸਮੱਗਰੀ ਨਾਲ ਭਰੇ ਟਰੱਕ ਅਤੇ ਹੋਰ ਵਾਹਨ ਸ਼੍ਰੀ ਦੁਰਗਾ ਮਾਤਾ ਮੰਦਰ ਬਾਜੀਦਪੁਰ ਸਾਹਿਬ ਤੋਂ ਧਾਰਮਿਕ ਜੈਕਾਰਿਆਂ ਅਤੇ ਸ਼ਰਧਾ ਭਰੇ ਮਾਹੌਲ ਵਿਚ ਰਵਾਨਾ ਕੀਤੇ ਗਏ। ਵਾਹਨਾਂ ਦੀ ਰਵਾਨਗੀ ਤੋਂ ਪਹਿਲਾਂ ਸਮੂਹ ਸੰਗਤ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਸ਼੍ਰੀ ਹਨੂੰਮਾਨ ਚਾਲੀਸਾ ਦਾ ਸਮੂਹਿਕ ਪਾਠ ਕਰਕੇ ਯਾਤਰਾ ਦੀ ਸਫਲਤਾ ਅਤੇ ਲੋਕ ਭਲਾਈ ਦੀ ਕਾਮਨਾ ਕੀਤੀ।
ਮ
ਮਾਤਾ ਚਿੰਤਪੁਰਨੀ ਜੀ ਦੇ ਲੰਗਰ ਭੰਡਾਰੇ ਲਈ ਬਜੀਦਪੁਰ ਤੋਂ ਸਮੱਗਰੀ ਨਾਲ ਭਰੇ ਵਾਹਨ ਰਵਾਨਾ ਕਰਨ ਮੌਕੇ ਸੰਸਥਾਵਾਂ ਦੇ ਆਗੂ ਅਤੇ ਇਲਾਕਾ ਨਿਵਾਸੀ। ਅਜੀਤ ਤਸਵੀਰ
04-08-2026
ਫ਼ਿਰੋਜ਼ਪੁਰ, 3 ਅਗਸਤ (ਗੁਰਿੰਦਰ ਸਿੰਘ)-ਸ੍ਰੀ ਅਖੰਡ ਰਮਾਇਣ ਸੇਵਾ ਸਮਿਤੀ, ਸ਼੍ਰੀ ਦੁਰਗਾ ਭਜਨ ਮੰਡਲੀ, ਮਹਿਲਾ ਭਜਨ ਮੰਡਲੀ ਬਾਜੀਦਪੁਰ ਸਾਹਿਬ, ਇਲਾਕਾ ਨਿਵਾਸੀਆਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਮਾਤਾ ਚਿੰਤਪੁਰਨੀ ਜੀ ਦੇ ਪਵਿੱਤਰ ਸਾਉਣ ਮੇਲੇ ਮੌਕੇ ਲਗਾਏ ਜਾਣ ਵਾਲੇ ਤੀਸਰੇ ਸਾਲਾਨਾ ਵਿਸ਼ਾਲ ਲੰਗਰ ਭੰਡਾਰੇ ਲਈ ਸਮੱਗਰੀ ਨਾਲ ਭਰੇ ਟਰੱਕ ਅਤੇ ਹੋਰ ਵਾਹਨ ਸ਼੍ਰੀ ਦੁਰਗਾ ਮਾਤਾ ਮੰਦਰ ਬਾਜੀਦਪੁਰ ਸਾਹਿਬ ਤੋਂ ਧਾਰਮਿਕ ਜੈਕਾਰਿਆਂ ਅਤੇ ਸ਼ਰਧਾ ਭਰੇ ਮਾਹੌਲ ਵਿਚ ਰਵਾਨਾ ਕੀਤੇ ਗਏ। ਵਾਹਨਾਂ ਦੀ ਰਵਾਨਗੀ ਤੋਂ ਪਹਿਲਾਂ ਸਮੂਹ ਸੰਗਤ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਸ਼੍ਰੀ ਹਨੂੰਮਾਨ ਚਾਲੀਸਾ ਦਾ ਸਮੂਹਿਕ ਪਾਠ ਕਰਕੇ ਯਾਤਰਾ ਦੀ ਸਫਲਤਾ ਅਤੇ ਲੋਕ ਭਲਾਈ ਦੀ ਕਾਮਨਾ ਕੀਤੀ। ਇਸ ਮੌਕੇ ਕਮੇਟੀ ਦੇ ਸੇਵਾਦਾਰ ਤਰਸੇਮ ਪਾਲ ਸ਼ਰਮਾ ਨੇ ਦੱਸਿਆ ਕਿ ਮਾਤਾ ਰਾਣੀ ਦੀ ਅਪਾਰ ਕ੍ਰਿਪਾ ਸਦਕਾ ਇਸ ਸਾਲ ਲਗਾਤਾਰ ਤੀਸਰੇ ਵਰ੍ਹੇ ਪੰਜ ਰੋਜ਼ਾ ਵਿਸ਼ਾਲ ਲੰਗਰ ਭੰਡਾਰਾ 3 ਅਗਸਤ ਤੋਂ 7 ਅਗਸਤ ਤੱਕ ਬੜੀ ਸ਼ਰਧਾ ਅਤੇ ਸੇਵਾ ਭਾਵਨਾ ਨਾਲ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਅਤੁੱਟ ਲੰਗਰ ਮਾਤਾ ਚਿੰਤਪੁਰਨੀ ਜੀ ਦੇ ਦਰਬਾਰ ਨੇੜੇ ਸਥਿਤ ਸ਼੍ਰੀ ਇੱਛਾਪੂਰਨ ਵੀਰ ਹਨੂੰਮਾਨ ਮੰਦਰ, ਗਗਰੇਟ (ਹਿਮਾਚਲ ਪ੍ਰਦੇਸ਼) ਵਿਖੇ ਸਵੇਰ ਤੋਂ ਦੇਰ ਰਾਤ ਤੱਕ ਨਿਰੰਤਰ ਚੱਲੇਗਾ। ਲੰਗਰ ਦੌਰਾਨ ਹਜ਼ਾਰਾਂ ਸ਼ਰਧਾਲੂਆਂ ਲਈ ਪੂੜੀਆਂ-ਛੋਲੇ, ਪਨੀਰ ਦੀ ਸਬਜ਼ੀ, ਤਾਜ਼ੇ ਪ੍ਰਸ਼ਾਦੇ, ਗਰਮਾ-ਗਰਮ ਜਲੇਬੀਆਂ, ਕੁਲਚੇ-ਛੋਲੇ, ਟਿੱਕੀਆਂ, ਨੂਡਲਜ਼, ਪਕੌੜੇ ਅਤੇ ਚਾਹ ਸਮੇਤ ਵੱਖ-ਵੱਖ ਪ੍ਰਸਾਦ ਦੀ ਅਤੁੱਟ ਸੇਵਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਲੰਗਰ ਦੀ ਸੇਵਾ ਲਈ 105 ਤੋਂ ਵੱਧ ਸਮਰਪਿਤ ਸੇਵਾਦਾਰਾਂ ਦਾ ਜਥਾ ਰਵਾਨਾ ਹੋਇਆ ਹੈ। ਲੰਗਰ ਦੀ ਸਮੱਗਰੀ ਅਤੇ ਸੇਵਾਦਾਰਾਂ ਦੀ ਆਵਾਜਾਈ ਲਈ ਇਕ ਟਰੱਕ, ਇਕ ਪਿਕਅਪ ਗੱਡੀ ਅਤੇ ਚਾਰ ਕਾਰਾਂ ਨੂੰ ਮਾਤਾ ਚਿੰਤਪੁਰਨੀ ਦਰਬਾਰ ਵੱਲ ਰਵਾਨਾ ਕੀਤਾ ਗਿਆ। ਇਸ ਮੌਕੇ ਸ਼੍ਰੀ ਅਖੰਡ ਰਮਾਇਣ ਸੇਵਾ ਸਮਿਤੀ, ਸ਼੍ਰੀ ਦੁਰਗਾ ਭਜਨ ਮੰਡਲੀ, ਮਹਿਲਾ ਭਜਨ ਮੰਡਲੀ ਦੇ ਅਹੁਦੇਦਾਰਾਂ, ਪਿੰਡ ਬਾਜੀਦਪੁਰ ਸਾਹਿਬ ਦੇ ਵਸਨੀਕਾਂ ਅਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਸੰਗਤਾਂ ਨੇ ਹਾਜ਼ਰੀ ਭਰੀ। ਸਮਾਗਮ ਦੌਰਾਨ ਸੇਵਾ, ਸਮਰਪਣ ਅਤੇ ਧਾਰਮਿਕ ਏਕਤਾ ਦਾ ਵਿਲੱਖਣ ਨਜ਼ਾਰਾ ਦੇਖਣ ਨੂੰ ਮਿਲਿਆ।