02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਜਵਾਹਰ ਨਵੋਦਿਆ ਵਿਦਿਆਲਯ ਚੋਣ ਪ੍ਰੀਖਿਆ ਦੀ ਆਨਲਾਈਨ ਰਜਿਸਟ੍ਰਰੇਸ਼ਨ ਦੀ ਮਿਤੀ ’ਚ ਵਾਧਾ

ਜ਼ੀਰਾ 1 ਅਗਸਤ (ਹਰਜੀਤ ਸਿੰਘ ਗਿੱਲ)-ਪੀ ਐਮ ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਮਹੀਂਆਵਾਲਾ ਕਲਾਂ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਨਵੋਦਯਾ ਵਿਦਿਆਲਯ ਸਮਿਤੀ (ਸਿੱਖਿਆ ਮੰਤਰਾਲਾ, ਭਾਰਤ ਸਰਕਾਰ) ਵਲੋਂ ਸੈਸ਼ਨ 2027-28 ਲਈ ਕਲਾਸ ਛੇਵੀਂ ਵਿਚ ਦਾਖਲੇ ਲਈ ਜਵਾਹਰ ਨਵੋਦਿਆ ਵਿਦਿਆਲਯ ਚੋਣ ਪ੍ਰੀਖਿਆ ਦੀ ਆਨਲਾਈਨ ਰਜਿਸਟ੍ਰਰੇਸ਼ਨ ਪ੍ਰਕਿਰਿਆ ਦੀ ਮਿਤੀ 07 ਅਗਸਤ 2026 ਤੱਕ ਵਧਾਈ ਗਈ ਹੈ। ਇਸ ਸਬੰਧ ਵਿਚ ਪੈ੍ੱਸ ਨੂੰ ਜਾਣਕਾਰੀ ਦਿੰਦਿਆਂ ਮੈਡਮ ਸਵਰਨਜੀਤ ਕੋਰ ਨਿੱਜਰ ਪ੍ਰਿੰਸੀਪਲ ਜਵਾਹਰ ਨਵੋਦਿਆ ਵਿਦਿਆਲਯ ਨੇ ਦੱਸਿਆ ਕਿ ਇੱਛੁਕ ਵਿਦਿਆਰਥੀ ਮੁਫ਼ਤ ਆਨਲਾਈਨ ਅਰਜ਼ੀ ਪ੍ਰਵੇਸ਼ ਪ੍ਰੀਖਿਆ ਯੋਗਤਾ ਟੈੱਸਟ -2027 ਦੀ ਪ੍ਰੀਖਿਆ 28 ਨਵੰਬਰ 202 6 ( ਸ਼ਨੀਵਾਰ) ਨੂੰ ਕਰਵਾਈ ਜਾਵੇਗੀ।

ਅਜੀਤ ਡੈਸਕ 02-08-2026
ਜ਼ੀਰਾ 1 ਅਗਸਤ (ਹਰਜੀਤ ਸਿੰਘ ਗਿੱਲ)-ਪੀ ਐਮ ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਮਹੀਂਆਵਾਲਾ ਕਲਾਂ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਨਵੋਦਯਾ ਵਿਦਿਆਲਯ ਸਮਿਤੀ (ਸਿੱਖਿਆ ਮੰਤਰਾਲਾ, ਭਾਰਤ ਸਰਕਾਰ) ਵਲੋਂ ਸੈਸ਼ਨ 2027-28 ਲਈ ਕਲਾਸ ਛੇਵੀਂ ਵਿਚ ਦਾਖਲੇ ਲਈ ਜਵਾਹਰ ਨਵੋਦਿਆ ਵਿਦਿਆਲਯ ਚੋਣ ਪ੍ਰੀਖਿਆ ਦੀ ਆਨਲਾਈਨ ਰਜਿਸਟ੍ਰਰੇਸ਼ਨ ਪ੍ਰਕਿਰਿਆ ਦੀ ਮਿਤੀ 07 ਅਗਸਤ 2026 ਤੱਕ ਵਧਾਈ ਗਈ ਹੈ। ਇਸ ਸਬੰਧ ਵਿਚ ਪੈ੍ੱਸ ਨੂੰ ਜਾਣਕਾਰੀ ਦਿੰਦਿਆਂ ਮੈਡਮ ਸਵਰਨਜੀਤ ਕੋਰ ਨਿੱਜਰ ਪ੍ਰਿੰਸੀਪਲ ਜਵਾਹਰ ਨਵੋਦਿਆ ਵਿਦਿਆਲਯ ਨੇ ਦੱਸਿਆ ਕਿ ਇੱਛੁਕ ਵਿਦਿਆਰਥੀ ਮੁਫ਼ਤ ਆਨਲਾਈਨ ਅਰਜ਼ੀ ਪ੍ਰਵੇਸ਼ ਪ੍ਰੀਖਿਆ ਯੋਗਤਾ ਟੈੱਸਟ -2027 ਦੀ ਪ੍ਰੀਖਿਆ 28 ਨਵੰਬਰ 202 6 ( ਸ਼ਨੀਵਾਰ) ਨੂੰ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਅਰਜ਼ੀ ਭਰਨ ਲਈ ਵਿਦਿਆਰਥੀਆਂ ਦੀ ਜਨਮ ਮਿਤੀ 1 ਮਈ 2015 ਤੋਂ 31 ਜੁਲਾਈ 2017 ਦੇ ਵਿਚਕਾਰ ਹੋਣੀ ਚਾਹੀਦੀ ਹੈ। ਵਿਦਿਆਰਥੀ 2027-28 ਦੇ ਵਿੱਦਿਅਕ ਸੈਸ਼ਨ ਵਿਚ ਪੰਜਵੀਂ ਕਲਾਸ ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਪੜ੍ਹਦਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਆਨ ਲਾਈਨ ਅਰਜ਼ੀ ਜਮ੍ਰਹਾਂ ਕਰਵਾਉਣ ਤੋਂ ਪਹਿਲਾਂ ਸਾਰੇ ਵੇਰਵਿਆਂ ਦੀ ਧਿਆਨ ਨਾਲ ਜਾਂਚ ਕਰ ਲੈਣ, ਕਿਉਂਕਿ ਅੰਤਿਮ ਸਬਮਿਸ਼ਨ ਤੋਂ ਬਾਅਦ ਸੀਮਿਤ ਸੋਧ ਹੀ ਸੰਭਵ ਹੋਵੇਗੀ। ਚੁਣੇ ਗਏ ਵਿਦਿਆਰਥੀਆਂ ਦੇ ਦਸਤਾਵੇਜ਼ਾਂ ਦੀ ਜਾਂਚ ਦਾਖ਼ਲੇ ਤੋਂ ਪਹਿਲਾਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰੀਖਿਆ ਦਾ ਨਤੀਜਾ ਮਾਰਚ 2027 ਦੇ ਅੰਤ ਤੱਕ ਘੋਸ਼ਿਤ ਹੋਣ ਦੀ ਸੰਭਾਵਨਾ ਹੈ।
ਪਿਛਲੀ ਖ਼ਬਰ ਸਿੱਖਿਆ ਵਿਭਾਗ ਵਲੋਂ 3 ਤੋਂ 10 ਅਗਸਤ ਤੱਕ ਮਨਾਇਆ ਜਾਵੇਗਾ ‘ਕੁਦਰਤ ਸੰਭਾਲ ਸਪਤਾਹ’ ਅਗਲੀ ਖ਼ਬਰ ਅੰਮ੍ਰਿਤਸਰ-ਚੰਡੀਗੜ੍ਹ ਐਕਸਪੈ੍ੱਸ 14541/14542 ’ਚ 2 ਅਗਸਤ ਤੋਂ 1 ਅਕਤੂਬਰ ਤੱਕ ਇਕ ਵਾਧੂ ਏਸੀ ਚੇਅਰਕਾਰ ਕੋਚ ਲਗਾਇਆ ਜਾਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।