07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਧੰਨ-ਧੰਨ ਬਾਬਾ ਰਾਮ ਥੰਮ੍ਹਣ ਦਰਬਾਰ ਬਾਜੇ ਕੇ ਗੁਰੂ ਪੁੰਨਿਆ ਰੂਹਾਨੀ ਸਤਿਸੰਗ ਭਲਕੇ

ਅਜੀਤ ਡੈਸਕ 28-07-2026
ਗੋਲੂ ਕਾ ਮੋੜ, 27 ਜੁਲਾਈ (ਸੁਰਿੰਦਰ ਸਿੰਘ ਪੁਪਨੇਜਾ)-ਧੰਨ-ਧੰਨ ਬਾਬਾ ਰਾਮ ਥੰਮ੍ਹਣ ਦਰਬਾਰ ਬਾਬਾ ਦੇਵੀ ਦਿਆਲ ਆਸ਼ਰਮ ਬਾਜੇ ਕੇ ਵਿਖ਼ੇ ਕੱਲ 29 ਜੁਲਾਈ ਦਿਨ ਬੁੱਧਵਾਰ ਗੁਰ ਪੁੰਨਿਆ ਰੂਹਾਨੀ ਸਤਿਸੰਗ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਬਾਬਾ ਰਾਧੇ ਸ਼ਾਮ ਨੇ ਦੱਸਿਆ ਕਿ ਡੇਰਾ ਬਾਬਾ ਰਾਮ ਥੰਮ੍ਹਣ ਬਾਜੇ ਕੇ ਵਿਖੇ ਕੱਲ੍ਹ 29 ਜੁਲਾਈ ਦਿਨ ਬੁਧਵਾਰ ਗੁਰ ਪੁੰਨਿਆ ਦਾ ਰੂਹਾਨੀ ਸਤਿਸੰਗ ਹੋ ਰਿਹਾ ਹੈ। ਜਿਸ ਵਿਚ ਸਵੇਰੇ 9 ਵਜੇ ਹਵਨ ਪੂਜਾ ਤੋਂ ਬਾਅਦ ਬਾਬਾ ਹਰਮੇਸ਼ ਦਾਸ ਜੀ ਵਲੋਂ ਸੰਗਤਾਂ ਨੂੰ ਪ੍ਰਵਚਨ ਸੁਣਾ ਕੇ ਨਿਹਾਲ ਕੀਤਾ ਜਾਵੇਗਾ। ਇਸ ਤੋਂ ਉਪਰੰਤ ਭਜਨ ਮੰਡਲੀ ਵਲੋਂ 10 ਵਜੇ ਤੋਂ 1 ਵਜੇ ਤੱਕ ਸਤਿਸੰਗ ਕੀਤਾ ਜਾਵੇਗਾ। ਇਸ ਦੌਰਾਨ ਗੁਰੂ ਕੇ ਲੰਗਰ ਸੰਗਤਾਂ ਵਿਚ ਅਤੁਟ ਵਰਤਾਏ ਜਾਣਗੇ। ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਇਸ ਰੂਹਾਨੀ ਸਤਸੰਗ ਵਿਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ।
ਪਿਛਲੀ ਖ਼ਬਰ ਬਸਤੀ ਨਿਜ਼ਾਮਦੀਨ ਕਥਿਤ ਗਊ ਕਤਲ ਮਾਮਲੇ ਵਿਚ ਪੁਲਿਸ ਵਲੋਂ ਪੰਜ ਨਾਮਜ਼ਦ, ਇਕ ਗ੍ਰਿਫ਼ਤਾਰ ਪੁਲਿਸ ਨੇ ਦੋ ਡੀਪ ਫਿ੍ਜ਼ਰਾਂ ਸਮੇ... ਅਗਲੀ ਖ਼ਬਰ ਵਾਤਾਵਰਨ ਦੀ ਸੰਭਾਲ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਹਰ ਸਿੰਘ ਵਾਲਾ ’ਚ ਲਗਾਏ ਬੂਟੇ ਬੱਚਿਆਂ ਨੂੰ ਬੂਟੇ ਵੰਡ ਕੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।