06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਨੀਟ ਪ੍ਰੀਖਿਆ ’ਚ ਡੀ.ਸੀ.ਐਮ ਗਰੁੱਪ ਦੇ 21 ਵਿਦਿਆਰਥੀਆਂ ਨੇ ਗੱਡੇ ਸਫਲਤਾ ਦੇ ਝੰਡੇ

ਅਜੀਤ ਡੈਸਕ 18-07-2026
ਫ਼ਿਰੋਜ਼ਪੁਰ, 17 ਜੁਲਾਈ (ਗੁਰਿੰਦਰ ਸਿੰਘ)-ਸਥਾਨਕ ਡੀ.ਸੀ.ਐਮ ਗਰੁੱਪ ਆਫ ਸਕੂਲਜ਼ ਦੇ 21 ਵਿਦਿਆਰਥੀਆਂ ਨੇ ਨੈਸ਼ਨਲ ਐਲੀਜੀਬਿਲਿਟੀ ਕਮ ਐਂਟਰੈਂਸ ਟੈਸਟ (ਨੀਟ) ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਲ ਇੰਡੀਆ ਪੱਧਰ ’ਤੇ ਉੱਚ ਪਰਸੈਂਟਾਈਲ ਹਾਸਲ ਕੀਤੀ ਹੈ ਅਤੇ ਡਾਕਟਰ ਬਣਨ ਵੱਲ ਮਜ਼ਬੂਤ ਕਦਮ ਵਧਾਇਆ ਹੈ। ਡੀ.ਸੀ.ਐਮ ਗਰੁੱਪ ਦੇ ਸੀ.ਈ.ਓ ਡਾ. ਅਨਿਰੁੱਧ ਗੁਪਤਾ ਨੇ ਸਾਰੇ ਸਫਲ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਦ੍ਰਿੜ੍ਹ ਇਰਾਦਿਆਂ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ ਐਮ.ਆਰ. ਦਾਸ ਵਲੋਂ ਡੀ.ਸੀ.ਐਮ ਗਰੁੱਪ ਦੀ ਸਥਾਪਨਾ ਜਿਸ ਮਕਸਦ ਨਾਲ ਕੀਤੀ ਗਈ ਸੀ। ਅੱਜ ਉਹ ਸੁਪਨਾ ਸਾਕਾਰ ਹੋ ਰਿਹਾ ਹੈ।ਹੈੱਡ ਸੀਨੀਅਰ ਸੈਕੰਡਰੀ ਡਾ. ਲਲਿਤ ਮੋਹਨ ਗੁਪਤਾ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਉੱਤਮ ਅੰਕ ਪ੍ਰਾਪਤ ਕਰਕੇ ਦੇਸ਼ ਦੇ ਪ੍ਰਮੁੱਖ ਮੈਡੀਕਲ ਸੰਸਥਾਨਾਂ ਵਿੱਚ ਦਾਖਲੇ ਲਈ ਆਪਣਾ ਦਾਅਵਾ ਮਜ਼ਬੂਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥਣ ਪਲਕ ਨੇ 99.22 ਪਰਸੈਂਟਾਈਲ ਹਾਸਲ ਕਰਕੇ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਐਲਿਸ਼ਾ 98.78, ਆਗਮਪ੍ਰੀਤ ਕੌਰ 97.64, ਸਿਮਰਨ 97.40, ਅਪਰਾਜਿਤਾ ਡੋਡਾ 97.15, ਨਵਲੀਨ ਕੌਰ 95.59, ਦਿਲਬਾਗ ਛਾਬੜਾ 95.45, ਰਿਸ਼ੀ ਚੁੱਘ 95.19, ਸ਼ਬਦ ਵਤਸ 94.78, ਸੁਹਿਰਦ ਕੌਰ 94.75, ਐਂਜਲ 94.14, ਅਮਨਦੀਪ ਕੌਰ 93.84, ਅਨਨਿਆ ਜੈਸਵਾਲ 90.94, ਪ੍ਰਿਆ 90.37 ਅਤੇ ਦਿਵਲੀਨ ਕੌਰ 89.96ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸੇ ਤਰ੍ਹਾਂ ਡੀ.ਸੀ.ਐਮ ਇੰਟਰਨੈਸ਼ਨਲ ਸਕੂਲ ਦੇ ਗੁਰਪ੍ਰੀਤ ਸਿੰਘ ਨੇ 99.22, ਆਰੂਸ਼ੀ ਵਧਵਾ ਨੇ 95.59 ਅਤੇ ਸੋਨਮਪ੍ਰੀਤ ਕੌਰ ਨੇ 88.04 ਪਰਸੈਂਟਾਈਲ ਪ੍ਰਾਪਤ ਕੀਤੀ ਜਦੋਂ ਕਿ ਡੀਸੀਐਮ ਪ੍ਰੈਜ਼ੀਡੈਂਸੀ ਸਕੂਲ ਦੀ ਅਦਿਤੀ ਬਾਂਸਲ ਨੇ 97.15, ਗਾਰਗੀ ਸ਼ਰਮਾ ਨੇ 96.27 ਅਤੇ ਸਿਮਰਨਜੀਤ ਕੌਰ ਬੱਤਰਾ ਨੇ 91.31 ਪਰਸੈਂਟਾਈਲ ਹਾਸਲ ਕੀਤੀ। ਡਾ. ਲਲਿਤ ਮੋਹਨ ਗੁਪਤਾ ਨੇ ਦੱਸਿਆ ਕਿ ਪਿਛਲੇ ਇਕ ਦਹਾਕੇ ਦੌਰਾਨ ਡੀ.ਸੀ.ਐਮ ਗਰੁੱਪ ਦੇ ਇਕ ਹਜ਼ਾਰ ਤੋਂ ਵੱਧ ਵਿਦਿਆਰਥੀ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਕਰਕੇ ਦੇਸ਼-ਵਿਦੇਸ਼ ਵਿਚ ਪੀ.ਜੀ. ਕਰ ਰਹੇ ਹਨ ਅਤੇ ਨਾਮੀ ਹਸਪਤਾਲਾਂ ਵਿਚ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਡੀ.ਸੀ.ਐਮ ਗਰੁੱਪ ਨੇ ਆਪਣੇ 80 ਸਾਲਾਂ ਦੇ ਇਤਿਹਾਸ ਦੌਰਾਨ ਅਨੇਕਾਂ ਆਈ. ਏ. ਐੱਸ., ਆਈ. ਪੀ. ਐੱਸ., ਪੀ. ਸੀ. ਐੱਸ., ਡਾਕਟਰ , ਇੰਜੀਨੀਅਰ ਅਤੇ ਹੋਰ ਉੱਚ ਅਧਿਕਾਰੀ ਦੇਸ਼ ਨੂੰ ਦਿੱਤੇ ਹਨ। ਉਨ੍ਹਾਂ ਇਸ ਸਫਲਤਾ ਦਾ ਸਿਹਰਾ ਪ੍ਰਿੰਸੀਪਲ ਯਾਚਨਾ ਚਾਵਲਾ, ਡਾ. ਰੂਚੀ ਪਾਂਡੇ, ਰਜਨੀ ਕਾਲੜਾ, ਅਨੁਰਾਧਾ ਚੰਦੇਲ, ਹੈੱਡ ਡੀ.ਜੇ.ਸੀ ਅਜੈ ਮਿੱਤਲ, ਡਾ. ਸੁਰੇਸ਼ ਸ਼ਰਮਾ, ਸੰਨੀ ਸਚਦੇਵਾ, ਸ਼ਿਵਮ ਕੱਕੜ ਅਤੇ ਸਮੂਹ ਅਧਿਆਪਕਾਂ ਦੀ ਮਿਹਨਤ ਨੂੰ ਦਿੱਤਾ।
ਪਿਛਲੀ ਖ਼ਬਰ ਮੁਲਾਜ਼ਮ ਆਗੂਆਂ ਨੇ ਰੋਸ ਰੈਲੀ ਦੌਰਾਨ ਪੇ-ਕਮਿਸ਼ਨ ਦੀਆਂ ਕਾਪੀਆਂ ਸਾੜੀਆਂ ਅਗਲੀ ਖ਼ਬਰ ਨਗਰ ਕੌਂਸਲ ’ਚ ਕਾਂਗਰਸ ਦੀ ਜਿੱਤ ਮਗਰੋਂ ਕੱਢੇ ਧੰਨਵਾਦੀ ਦੌਰੇ ਦੌਰਾਨ ਕੀਤਾ ਸ਼ਹਿਰ ਵਾਸੀਆਂ ਦਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।