12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਸਫ਼ਾਈ ਸੇਵਕਾਂ ਦੀ ਹੜਤਾਲ 8ਵੇਂ ਦਿਨ ’ਚ ਸ਼ਾਮਿਲ

ਅਜੀਤ ਡੈਸਕ 16-07-2026
ਜ਼ੀਰਾ, 15 ਜੁਲਾਈ (ਹਰਜੀਤ ਸਿੰਘ ਗਿੱਲ)-ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਕੌਂਸਲ ਜ਼ੀਰਾ ਅਧੀਨ ਕੰਮ ਕਰਦੇ ਸਫ਼ਾਈ ਸੇਵਕਾਂ ਦੀ ਹੜਤਾਲ ਜੋ ਕਿ ਪੰਜਾਬ ਪੱਧਰੀ ’ਤੇ ਚੱਲ ਰਹੀ ਹੈ ਮੰਗਾਂ ਪੂਰੀਆਂ ਨਾ ਹੋਣ ਕਾਰਨ ਹੜਤਾਲ ਅੱਠਵੇਂ ਦਿਨ ਵਿਚ ਸ਼ਾਮਿਲ ਹੋ ਗਈ ਹੈ। ਇਸ ਸਬੰਧ ਵਿਚ ਜ਼ੀਰਾ ਵਿਖੇ ਹੜਤਾਲ ’ਤੇ ਬੈਠੇ ਸਫ਼ਾਈ ਸੇਵਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਿੰਨੀ ਦੇਰ ਤੱਕ ਪੰਜਾਬ ਸਰਕਾਰ ਸਫ਼ਾਈ ਸੇਵਕਾਂ ਦੀਆਂ ਮੰਗਾਂ ਨਹੀਂ ਮੰਨਦੀ ਓਨਾ ਚਿਰ ਤੱਕ ਹੜਤਾਲ ਜਾਰੀ ਰਹੇਗੀ । ਇਸ ਦੌਰਾਨ ਜ਼ੀਰਾ ਸ਼ਹਿਰ ਵਿਚ ਸਫ਼ਾਈ ਨਾ ਹੋਣ ਕਰਕੇ ਜਿੱਥੇ ਬਾਜ਼ਾਰਾਂ ਵਿਚ ਲਿਫ਼ਾਫ਼ੇ ਅਤੇ ਰੇਤਾ ਉੱਡ ਰਹੀ ਹੈ ਉੱਥੇ ਹੀ ਕੂੜੇ ਦੇ ਡੰਪਾਂ ’ਤੇ ਵੱਡੇ -ਵੱਡੇ ਢੇਰ ਲੱਗ ਚੁੱਕੇ ਹਨ। ਇਸ ਮੌਕੇ ਸਫ਼ਾਈ ਸੇਵਕਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਹੜਤਾਲ ਵਿਚ ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ, ਰੋਹਨ ਕਰੋਤੀਆ ਜ਼ਿਲ੍ਹਾ ਵਾਈਸ ਪ੍ਰਧਾਨ, ਅਜੇ ਕੁਮਾਰ ਸੈਕਟਰੀ, ਚੇਅਰਮੈਨ ਵਿਸ਼ਨੂੰ ਕਰੋਤੀਆ, ਵਾਈਸ ਚੇਅਰਮੈਨ ਕੱਲੂ ਰਾਮ, ਸੈਕਟਰੀ ਅਜੇ ਕੁਮਾਰ, ਸਹਾਇਕ ਸੈਕਟਰੀ ਕਰਨ ਕੁਮਾਰ, ਕੈਸ਼ੀਅਰ ਸੋਹਨ ਲਾਲ ,ਅਮਿੱਤ ਕੁਮਾਰ, ਅਸ਼ੋਕ ਕੁਮਾਰ, ਸਲਾਹਕਾਰ ਗਿਰਧਾਰੀ ਲਾਲ, ਕੁਲਦੀਪ ਰਾਏ, ਰਜਿੰਦਰ ਕੁਮਾਰ, ਬਿਕਰਮ ਕੁਮਾਰ, ਚਮਨ, ਸ਼ੰਮੀ ਕੁਮਾਰ, ਰਵੀ ਕੁਮਾਰ, ਪ੍ਰੀਤਮ, ਰਿੱਕੀ, ਧਰਮ ਚੰਦ, ਕੁਲਵੰਤ, ਰਾਹੁਲ, ਸੁਰਿੰਦਰ, ਸਾਵਨ, ਗੌਤਮ, ਅਰੁਣ ਆਦਿ ਸਫ਼ਾਈ ਸੇਵਕ ਹਾਜ਼ਰ ਸਨ।
ਪਿਛਲੀ ਖ਼ਬਰ ਐੱਲ.ਏ.ਡੀ.ਸੀ. ਪ੍ਰਣਾਲੀ ਦੇ ਵਿਰੋਧ ਵਿਚ ਅੱਜ ਅਦਾਲਤੀ ਕੰਮ ਰਹੇਗਾ ਠੱਪ, ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਐਲਾਨਿਆ ‘ਨੋ ਵਰਕ ਡੇ... ਅਗਲੀ ਖ਼ਬਰ ਸਫ਼ਾਈ ਸੇਵਕਾਂ ਨੇ ਅੱਠਵੇਂ ਦਿਨ ਹੜਤਾਲ ਰੱਖੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।