03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਪਿੰਡ ਝੱਤਰਾਂ ਦਾ ਅਪਾਹਜ ਵਿਅਕਤੀ ਭੇਦਭਰੇ ਹਾਲਾਤ ਵਿਚ ਲਾਪਤਾ ਨਹਿਰ ਕਿਨਾਰਿਓਂ ਮਿਲੀ ਟ੍ਰਾਈਸਾਈਕਲ

ਅਜੀਤ ਡੈਸਕ 09-07-2026
ਜ਼ੀਰਾ, 8 ਜੁਲਾਈ (ਪ੍ਰਤਾਪ ਸਿੰਘ ਹੀਰਾ)-ਜ਼ੀਰਾ ਨਜਦੀਕ ਪਿੰਡ ਝੱਤਰਾਂ ਤੋਂ ਇਕ 46 ਸਾਲਾ ਅਪਾਹਜ ਵਿਅਕਤੀ ਦੇ ਭੇਦਭਰੇ ਹਾਲਾਤਾਂ ਵਿਚ ਲਾਪਤਾ ਹੋਣ ਦਾ ਸਮਾਚਾਰ ਹੈ। ਇਸ ਸਬੰਧੀ ਥਾਣਾ ਸਦਰ ਪੁਲਿਸ ਜੀਰਾ ਨੂੰ ਲਿਖਤੀ ਦਰਖਾਸਤ ਦਿੰਦਿਆਂ ਲਾਪਤਾ ਵਿਅਕਤੀ ਪਰਮਜੀਤ ਸਿੰਘ ਦੇ ਭਰਾ ਅਮਰਜੀਤ ਪੁੱਤਰ ਅਜੈਬ ਸਿੰਘ ਵਾਸੀ ਝੱਤਰਾ ਨੇ ਦੱਸਿਆ ਕਿ ਉਸ ਦਾ ਸਕਾ ਭਰਾ ਜਿਸ ਦੀ ਉਮਰ 46 ਸਾਲ ਹੈ। ਜਿਸਦਾ ਰੰਗ ਗੋਰਾ ਅਤੇ ਕੱਦ 6 ਫੁੱਟ, ਬੀਤੀ 2 ਜੁਲਾਈ ਵੀਰਵਾਰ ਨੂੰ ਸ਼ਾਮ ਦੇ ਕਰੀਬ 4 ਵਜੇ ਘਰੋਂ ਬਿਨਾਂ ਦੱਸੇ ਕਿਧਰੇ ਚਲਾ ਗਿ਼ਆ ਸੀ, ਜੋ ਦੇਰ ਰਾਤ ਤੱਕ ਵਾਪਸ ਨਹੀਂ ਮੁੜਿਆ। ਜਦੋਂ ਪਰਮਜੀਤ ਸਿੰਘ ਰਾਤ ਤੱਕ ਘਰ ਨਾ ਪਰਤਿਆ, ਤਾਂ ਪਰਿਵਾਰ ਵਲੋਂ ਆਪਣੇ ਪੱਧਰ ‘ਤੇ ਉਸਦੀ ਭਾਲ ਸ਼ੁਰੂ ਕੀਤੀ ਗਈ। ਭਾਲ ਦੌਰਾਨ ਪਿੰਡ ਝੱਤਰਾਂ ਅਤੇ ਤਲਵੰਡੀ ਜੱਲ੍ਹੇ ਦੇ ਵਿਚਕਾਰ ਲੰਘਦੀ ਨਹਿਰ ਦੇ ਪੁਲ ਕੋਲੋਂ ਉਸ ਦੀ ਟ੍ਰਾਈਸਾਈਕਲ ਮਿਲੀ ਹੈ। ਪਰਿਵਾਰ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਨਸ਼ੇ ਦੀ ਹਾਲਤ ਵਿਚ ਹੋਣ ਕਾਰਨ ਉਹ ਅਚਾਨਕ ਨਹਿਰ ਵਿਚ ਨਾ ਡਿੱਗ ਪਿਆ ਹੋਵੇ। ਕਿਉਂਕਿ ਕਰਮਜੀਤ ਸਿੰਘ ਦੀ ਦਿਮਾਗੀ ਹਾਲਤ ਵੀ ਠੀਕ ਨਹੀਂ ਰਹਿੰਦੀ ਅਤੇ ਉਹ ਸ਼ਰਾਬ ਪੀਣ ਦਾ ਵੀ ਆਦੀ ਹੈ। ਉਨ੍ਹਾਂ ਮੰਗ ਕੀਤੀ ਅਤੇ ਉਸ ਦੇ ਭਰਾ ਨੂੰ ਲੱਭ ਕੇ ਉਨ੍ਹਾਂ ਦੇ ਹਵਾਲੇ ਕੀਤਾ।
ਪਿਛਲੀ ਖ਼ਬਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੁਸ਼ੀਲ ਕੁਮਾਰੀ ਦਾ ਬਲਾਕ ਪਿੰਡੀ ਵਿਖੇ ਹੋਇਆ ਤਬਾਦਲਾ ਬਲਾਕ ਦਫਤਰ ਪਿੰਡੀ ਵਿਖੇ ਹਾਜ਼ਰ ਹੋਣ... ਅਗਲੀ ਖ਼ਬਰ ਸਮਾਜ ਸੇਵੀ ਵਿਭਾ ਬਾਂਸਲ ਵਲੋਂ ਲੋੜਵੰਦ ਵਿਦਿਆਰਥੀ ਦੀ ਫੀਸ ਸਕੂਲ ਨੂੰ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।