03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਸਮਾਜ ਸੇਵੀ ਵਿਭਾ ਬਾਂਸਲ ਵਲੋਂ ਲੋੜਵੰਦ ਵਿਦਿਆਰਥੀ ਦੀ ਫੀਸ ਸਕੂਲ ਨੂੰ ਭੇਟ

ਅਜੀਤ ਡੈਸਕ 09-07-2026
ਜ਼ੀਰਾ, 8 ਜੁਲਾਈ (ਪ੍ਰਤਾਪ ਸਿੰਘ ਹੀਰਾ)-ਸਥਾਨਕ ਸਰਵਹਿੱਤਕਾਰੀ ਵਿਦਿਆ ਮੰਦਰ, ਜ਼ੀਰਾ ਵਿਖੇ ‘ਐਡਾਪਟ ਸਿੱਖਿਆ ਅਭਿਆਨ’ ਤਹਿਤ ਲੋੜਵੰਦ ਵਿਦਿਆਰਥੀਆਂ ਨੂੰ ਸਿੱਖਿਆ ਦੇ ਰਾਹ ਤੋਰਨ ਦੇ ਮਕਸਦ ਨਾਲ ਇਕ ਵਿਸ਼ੇਸ਼ ਅਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਨੇਕ ਕਾਰਜ ਵਿਚ ਹਿੱਸਾ ਪਾਉਂਦਿਆਂ ਸਮਾਜ ਸੇਵੀ ਅਤੇ ਅਗਰਵਾਲ ਮਹਿਲਾ ਵਿੰਗ ਦੀ ਪ੍ਰਧਾਨ ਸ਼੍ਰੀਮਤੀ ਵਿਭਾ ਬਾਂਸਲ ਵਲੋਂ ਇਕ ਲੋੜਵੰਦ ਵਿਦਿਆਰਥੀ ਦੀ ਇਕ ਸਾਲ ਦੀ ਪੂਰੀ ਸਕੂਲ ਫੀਸ ਭਰਨ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਹੋਇਆਂ 5100 ਦੀ ਵਿੱਤੀ ਸਹਾਇਤਾ ਰਾਸ਼ੀ ਸਕੂਲ ਮੈਨੇਜਮੈਂਟ ਨੂੰ ਭੇਟ ਕੀਤੀ। ਇਸ ਮੌਕੇ ਬੋਲਦਿਆਂ ਹੋਇਆਂ ਸਕੂਲ ਪ੍ਰਿੰਸੀਪਲ ਪਰਵੀਨ ਬਾਲਾ ਅਤੇ ਸਕੂਲ ਪ੍ਰਧਾਨ ਸੁਖਦੇਵ ਬਿੱਟੂ ਵਿੱਜ ਨੇ ਕਿਹਾ ਕਿ “ਸਿੱਖਿਆ ਦੇ ਖੇਤਰ ਵਿਚ ਪਾਇਆ ਗਿਆ, ਅਜਿਹਾ ਯੋਗਦਾਨ ਪੂਰੇ ਸਮਾਜ ਲਈ ਪ੍ਰੇਰਣਾਦਾਇਕ ਹੈ। ਉਨ੍ਹਾਂ ਕਿਹਾ ਕਿ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਹੀ ਸਿੱਖਿਆ ਦੇ ਢਾਂਚੇ ਵਿਚ ਵੱਡੀ ਤਬਦੀਲੀ ਲਿਆਂਦੀ ਜਾ ਸਕਦੀ ਹੈ। ਸਕੂਲ ਦੇ ਮੈਨੇਜਰ ਜਨਕ ਰਾਜ ਗੌਤਮ ਅਤੇ ਮੈਨੇਜਮੈਂਟ ਵਲੋਂ ਵਿਭਾ ਬਾਂਸਲ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਨਾਲ ਨਵੀਨ ਅਗਰਵਾਲ ਪ੍ਰਧਾਨ, ਅਗਰਵਾਲ ਸਭਾ,ਸ਼੍ਰੀਮਤੀ ਗਰਿਮਾ ਅਗਰਵਾਲ, ਸ਼੍ਰੀਮਤੀ ਰੇਣੂ ਗਰਗ, ਸ਼੍ਰੀਮਤੀ ਸ਼ਵੇਤਾ ਬਾਂਸਲ, ਸ਼੍ਰੀਮਤੀ ਵਿਜੇਤਾ ਅਗਰਵਾਲ, ਸਤੀਨ ਬਾਂਸਲ, ਸ਼੍ਰੀਮਤੀ ਗਰਿਮਾ ਬਾਂਸਲ, ਵਿਜੇ ਬਾਂਸਲ ਅਤੇ ਗੌਰਵ ਅਗਰਵਾਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਝੱਤਰਾਂ ਦਾ ਅਪਾਹਜ ਵਿਅਕਤੀ ਭੇਦਭਰੇ ਹਾਲਾਤ ਵਿਚ ਲਾਪਤਾ ਨਹਿਰ ਕਿਨਾਰਿਓਂ ਮਿਲੀ ਟ੍ਰਾਈਸਾਈਕਲ ਅਗਲੀ ਖ਼ਬਰ ਫ਼ਿਲਮ ‘ਸਤਲੁਜ’ ’ਤੇ ਪਾਬੰਦੀ ਲਗਾਉਣਾ ਤਾਨਾਸ਼ਾਹੀ ਵਾਲਾ ਫੈਸਲਾ- ਧਾਲੀਵਾਲ, ਕਰਮੂੰਵਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।