11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

9ਵੀਂ ਏਸ਼ੀਆ ਕੱਪ ਓਪਨ ਇੰਟਰਨੈਸ਼ਨਲ ਤਾਇਕਵਾਂਡੋ ਚੈਂਪੀਅਨਸ਼ਿਪ ’ਚ ਪੰਜਾਬ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 05-07-2026
ਫਿਰੋਜ਼ਪੁਰ, 3 (ਗੁਰਿੰਦਰ ਸਿੰਘ)-ਤਾਇਕਵਾਂਡੋ ਕੌਂਸਲ ਆਫ਼ ਇੰਡੀਆ ਵਲੋਂ 26 ਤੋਂ 29 ਜੂਨ ਤੱਕ ਪੇਡਡੇਮ ਇਨਡੋਰ ਸਟੇਡੀਅਮ, ਮਾਪੂਸਾ (ਗੋਆ) ਵਿਖੇ ਕਰਵਾਈ 9ਵੀਂ ਏਸ਼ੀਆ ਕੱਪ ਓਪਨ ਇੰਟਰਨੈਸ਼ਨਲ ਤਾਇਕਵਾਂਡੋ ਚੈਂਪੀਅਨਸ਼ਿਪ ’ਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਪੰਜਾਬ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਤਾਇਕਵਾਂਡੋ ਕੌਂਸਲ ਆਫ਼ ਇੰਡੀਆ ਦੇ ਸੰਸਥਾਪਕ ਪੰਕਜ ਚੌਰਸੀਆਂ ਦੀ ਅਗਵਾਈ ਹੇਠ ਪੰਜਾਬ ਦੇ ਕਰੀਬ 40 ਖਿਡਾਰੀਆਂ ਨੇ ਮੁਕਾਬਲਿਆਂ ’ਚ ਹਿੱਸਾ ਲਿਆ। ਪੰਜਾਬ ਟੀਮ ਦੇ ਕੋਚ ਪੰਕਜ ਚੌਰਸੀਆਂ ਨੇ ਦੱਸਿਆ ਕਿ ਇਸ ਓਪਨ ਇੰਟਰਨੈਸ਼ਨਲ ਚੈਂਪੀਅਨਸ਼ਿਪ ’ਚ ਭਾਰਤ, ਨੇਪਾਲ, ਘਾਣਾਂ ਅਤੇ ਸ੍ਰੀਲੰਕਾ ਸਮੇਤ ਚਾਰ ਦੇਸ਼ਾਂ ਦੇ ਲਗਭਗ 490 ਖਿਡਾਰੀਆਂ ਨੇ ਭਾਗ ਲਿਆ । ਪੰਜਾਬ ਦੇ ਖਿਡਾਰੀਆਂ ਨੇ 6 ਸੋਨੇ, 9 ਚਾਂਦੀ ਅਤੇ 10 ਕਾਂਸੀ ਦੇ ਤਗਮਿਆਂ ਸਮੇਤ ਕੁੱਲ 25 ਤਗਮੇ ਜਿੱਤ ਕੇ ਸੂਬੇ ਦਾ ਨਾਂਅ ਰੌਸ਼ਨ ਕੀਤਾ। ਇਸ ਚੈਂਪੀਅਨਸ਼ਿਪ ਵਿਚ ਜਸਪ੍ਰੀਤ ਯਾਦਵ, ਗੁਰਪ੍ਰੀਤ ਸਹੋਤਾ, ਗਰਿਤਵ, ਰਚਿਤ ਕੁਮਾਰ, ਯੋਹਾਨ ਸ਼ਰਮਾ ਅਤੇ ਸਮਰ ਕੰਬੋਜ ਨੇ ਸੋਨ ਤਗਮੇ, ਰਤਨ ਸਹੋਤਾ, ਯੁਗਮ, ਹੈਵਿਸ਼ ਰੰਧਾਵਾ, ਹੁਸਨਦੀਪ ਸਿੰਘ, ਧਰਮਵੀਰ ਸਿੰਘ, ਕਮਲਪ੍ਰੀਤ ਸਿੰਘ, ਰਾਜਦੀਪ ਕੌਰ, ਰਣਜੋਤ ਕੌਰ ਅਤੇ ਹਰਜੋਤ ਕੌਰ ਨੇ ਚਾਂਦੀ ਜਦੋਂ ਕਿ ਗੁਰਮਾਨ ਸਿੰਘ, ਪਵਨ ਸਹੋਤਾ, ਅਰਮਾਨਪ੍ਰੀਤ ਸਿੰਘ, ਹਰਿਨਾਮ ਗਿੱਲ, ਪਾਰਸ ਮਹਿਰਾ, ਬੈਵਿਨ ਸਹੋਤਾ, ਗੁਰਤਾਜ ਸਿੰਘ, ਰਿਧਮਜੋਤ ਕੌਰ, ਅਭਿਜੋਤ ਸਿੰਘ ਅਤੇ ਪਰੀ ਨੂਰ ਕੌਰ ਦੀ ਝੋਲੀ ਕਾਂਸੀ ਦੇ ਤਗਮੇ ਨੇ। ਐਨਰਜੀ ਸਪੋਰਟਸ ਐਂਡ ਫਿਟਨੈੱਸ ਅਕੈਡਮੀ ਵਲੋਂ ਪੰਜਾਬ ਦੇ 13 ਰੈਫ਼ਰੀਆਂ ਨੇ ਵੀ ਚੈਂਪੀਅਨਸ਼ਿਪ ਵਿਚ ਆਪਣੀਆਂ ਸੇਵਾਵਾਂ ਨਿਭਾਈਆਂ। ਇਨ੍ਹਾਂ ਵਿਚ ਜ਼ਫਰਜੀਤ ਸਿੰਘ, ਵਿਸ਼ਾਲ ਕੁਮਾਰ, ਜਸਪ੍ਰੀਤ ਸਿੰਘ, ਪਾਰਸ ਮਹਿਰਾ, ਰੂਪਾਲੀ ਮਹਿਰਾ, ਜਸਪ੍ਰੀਤ ਯਾਦਵ, ਰਤਨ ਸਹੋਤਾ, ਕਮਲ ਸਿੱਧੂ, ਪਵਨ ਸਹੋਤਾ, ਗੁਰਪ੍ਰੀਤ ਸਿੰਘ ਗੋਪੀ, ਰਾਜਦੀਪ ਕੌਰ, ਕਾਰਨ ਮਹਿਤਾ ਅਤੇ ਰਚਿਤ ਕੁਮਾਰ ਨੂੰ ਸਨਮਾਨਿਤ ਵੀ ਕੀਤਾ ਗਿਆ। ਚੈਂਪੀਅਨਸ਼ਿਪ ਵਿਚ ਪੰਜਾਬ ਟੀਮ ਦੇ ਅਧਿਕਾਰੀਆਂ ਵਜੋਂ ਫੁੱਲ ਚੰਦ ਯਾਦਵ, ਹਰਿਚੰਦ ਸਿੰਘ, ਸਿਮਰਨ, ਆਨੰਦੀ ਰਾਵਤ, ਪ੍ਰੀਤ ਕਮਲ, ਮਾਨਿਆ ਸ਼ਰਮਾ ਅਤੇ ਆਰਯਨ ਸਹੋਤਾ ਨੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ।
ਪਿਛਲੀ ਖ਼ਬਰ ਲੈਂਡ ਪੁਲਿੰਗ ਪਾਲਿਸੀ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀ ਸਾਜਿਸ਼, ਡਟ ਕੇ ਕਰਾਂਗੇ ਵਿਰੋਧ-ਭਾਕਿਯੂ ਕਾਦੀਆਂ ਅਗਲੀ ਖ਼ਬਰ ਅਮਨਦੀਪ ਹਸਪਤਾਲ ’ਤੇ ਉਜਾਲਾ ਸਿਗਨਸ ਵਲੋਂ ਰਾਸ਼ਟਰੀ ਡਾਕਟਰ ਦਿਵਸ ਨੂੰ ਸਮਰਪਿਤ ਡਾਕਟਰਜ਼ ਐਪਰੀਸੀਏਸ਼ਨ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।