11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਗੋਪੀਚੰਦ ਆਰਿਆ ਮਹਿਲਾ ਕਾਲਜ ਅਬੋਹਰ ਦੀਆਂ ਐਨ.ਸੀ.ਸੀ.ਕੈਡਿਟਾਂ ਦਾ ਕੈਂਪ ’ਚ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 05-07-2026
ਅਬੋਹਰ, 4 ਜੁਲਾਈ (ਸੁਖਜੀਤ ਸਿੰਘ ਬਰਾੜ) ਗੋਪੀ ਚੰਦ ਆਰਿਆ ਮਹਿਲਾ ਕਾਲਜ ਅਬੋਹਰ ਦੀਆਂ ਐਨ.ਸੀ.ਸੀ ਕੈਡਿਟਾਂ ਨੇ ਇਕ ਵਾਰ ਫਿਰ ਆਪਣੇ ਅਨੁਸ਼ਾਸਨ, ਲੀਡਰਸ਼ਿਪ ਸਮਰੱਥਾ ਅਤੇ ਉੱਤਮ ਪ੍ਰਦਰਸ਼ਨ ਦਾ ਸਬੂਤ ਦਿੰਦੇ ਹੋਏ ਮਲੋਟ ਵਿਖੇ ਆਯੋਜਿਤ ਸੀ ਏ ਟੀ ਸੀ-61 ਵਿਚ ਸ਼ਲਾਘਾਯੋਗ ਸਫਲਤਾ ਹਾਸਿਲ ਕੀਤੀ। 6 ਪੰਜਾਬ ਬਟਾਲੀਅਨ ਐਨ.ਸੀ.ਸੀ ਮਲੋਟ ਦੇ ਅਧੀਨ ਕਰਨਲ ਭੁਪਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਲੱਗੇ ਇਸ 10 ਦਿਨਾਂ ਟਰੇਨਿੰਗ ਕੈਂਪ ਵਿਚ ਕਾਲਜ ਦੀਆਂ 35 ਕੈਡਿਟਾਂ ਨੇ ਵੱਖ-ਵੱਖ ਮੁਕਾਬਲਿਆਂ ਅਤੇ ਟਰੇਨਿੰਗ ਗਤੀਵਿਧੀਆਂ ਵਿਚ ਸਰਗਰਮ ਭਾਗੀਦਾਰੀ ਕਰਦੇ ਹੋਏ ਕਾਲਜ ਦਾ ਨਾਂ ਰੌਸ਼ਨ ਕੀਤਾ। ਇਸ ਟਰੇਨਿੰਗ ਕੈਂਪ ਵਿਚ ਕੈਡਿਟਾਂ ਨੇ ਕਾਲਜ ਦੀ ਸੀ.ਟੀ.ਓ ਸੀਮਾ ਰਾਜੋਰਾ ਦੇ ਮਾਰਗਦਰਸ਼ਨ ਅਤੇ ਅਗਵਾਈ ਵਿਚ ਹਿੱਸਾ ਲਿਆ। ਪੂਰੇ ਟਰੇਨਿੰਗ ਕੈਂਪ ਦੌਰਾਨ ਕਾਲਜ ਦੀਆਂ ਕੈਡਿਟਾਂ ਨੇ ਬ੍ਰਾਵੋ ਕੰਪਨੀ ਦੀ ਨੁਮਾਇੰਦਗੀ ਕਰਦੇ ਹੋਏ ਅਨੁਸ਼ਾਸਨ, ਲੀਡਰਸ਼ਿਪ ਸਮਰੱਥਾ ਅਤੇ ਟੀਮ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕੈਂਪ ਦੌਰਾਨ ਕੈਡਿਟਾਂ ਨੇ ਡਰਿੱਲ, ਵੈਪਨ ਟਰੇਨਿੰਗ, ਸਭਿਆਚਾਰਕ ਪ੍ਰੋਗਰਾਮਾਂ, ਖੇਡਾਂ ਅਤੇ ਸ਼ਖ਼ਸੀਅਤ ਵਿਕਾਸ ਨਾਲ ਸਬੰਧਿਤ ਵੱਖ-ਵੱਖ ਗਤੀਵਿਧੀਆਂ ਵਿਚ ਪੂਰੇ ਉਤਸ਼ਾਹ ਅਤੇ ਸਮਰਪਣ ਨਾਲ ਹਿੱਸਾ ਲਿਆ। ਆਪਣੀ ਸਖ਼ਤ ਮਿਹਨਤ ਅਤੇ ਉੱਤਮ ਪ੍ਰਦਰਸ਼ਨ ਦੇ ਬਲਬੂਤੇ ਕੈਡੇਟਾਂ ਨੇ ਕੁੱਲ 17 ਮੈਡਲ ਅਤੇ 7 ਪ੍ਰਸੰਸਾ ਸਰਟੀਫਿਕੇਟ ਪ੍ਰਾਪਤ ਕਰਕੇ ਕਾਲਜ ਦੀਆਂ ਪ੍ਰਾਪਤੀਆਂ ਵਿਚ ਇਕ ਹੋਰ ਸੁਨਹਿਰੀ ਅਧਿਆਇ ਜੋੜ ਦਿੱਤਾ। ਕਾਲਜ ਦੀ ਪ੍ਰਿੰਸੀਪਲ ਡਾ.ਰੇਖਾ ਸੂਦ ਹਾਂਡਾ ਨੇ ਇਸ ਸ਼ਾਨਦਾਰ ਪ੍ਰਾਪਤੀ ’ਤੇ ਸਾਰੀਆਂ ਕੈਡੇਟਾਂ ਅਤੇ ਸੀ ਟੀ ਓਸੀਮਾ ਰਾਜੋਰਾ ਨੂੰ ਦਿਲੋਂ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਫਲਤਾ ਪੂਰੇ ਕਾਲਜ ਪਰਿਵਾਰ ਲਈ ਮਾਣ ਅਤੇ ਪ੍ਰੇਰਨਾ ਦਾ ਵਿਸ਼ਾ ਹੈ।
ਪਿਛਲੀ ਖ਼ਬਰ ਫ਼ਿਰੋਜ਼ਪੁਰ ਦੇ ਮੁੱਖ ਡਾਕਘਰ ਵਿਚ ਆਧਾਰ ਸੇਵਾਵਾਂ ਦੇ ਸਮੇਂ ਵਿਚ ਵੱਡਾ ਵਾਧਾ ਅਗਲੀ ਖ਼ਬਰ ਡਾ.ਰਿਣਵਾ ਨੇ ਰਾਜਾ ਵੜਿੰਗ ਨੂੰ ਵਧਾਈ ਦਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।