10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਸੜਕ ਦੇ ਬਰਮ ਖ਼ਤਮ ਹੋਣ ਕਾਰਨ ਰੋਜ਼ਾਨਾ ਹਾਦਸੇ ਵਾਪਰਨ ਦਾ ਖ਼ਤਰਾ ਵਧਿਆ

ਅਜੀਤ ਡੈਸਕ 05-07-2026
ਮੁੱਦਕੀ, 4 ਜੁਲਾਈ (ਭਾਰਤ ਭੂਸ਼ਨ ਅਗਰਵਾਲ)-ਪਿਛਲੇ ਲੰਬੇ ਸਮੇਂ ਤੋਂ ਪਿੰਡ ਕੋਟ ਕਰੋੜ ਕਲਾਂ ਤੋਂ ਲੱਲੇ ਪਿੰਡ ਨੂੰ ਜਾਣ ਵਾਲੀ ਸੜਕ ਦੇ ਬਰਮ ਨਾ ਬਣਾਏ ਜਾਣ ਕਾਰਨ ਕਈ ਵਾਰ ਹਾਦਸੇ ਵਾਪਰ ਚੁੱਕੇ ਹਨ ਅਤੇ ਰਾਤ ਸਮੇਂ ਤਾਂ ਸੜਕੀ ਹਾਦਸਿਆਂ ਦਾ ਖ਼ਦਸ਼ਾ ਹੋਰ ਵੀ ਵੱਧ ਜਾਂਦਾ ਹੈ। ਇਸ ਸੜਕ ’ਤੇ ਹੀ ਟਰੱਕਾਂ ਦੀ ਆਵਾਜਾਈ ਜ਼ਿਆਦਾ ਹੋਣ ਕਾਰਨ ਦੋ ਵੱਡੇ ਵਾਹਨਾਂ ਦਾ ਕਰਾਸ ਕਰਨਾ ਖ਼ਤਰੇ ਤੋਂ ਖ਼ਾਲੀ ਨਹੀਂ ਹੁੰਦਾ। ਇਸ ਸੜਕ ਨੂੰ ਚੌੜਾ ਕਰਨ ਅਤੇ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਅਧੀਨ ਬਣਾਉਣ ਲਈ ਲਾਗਲੇ ਪਿੰਡਾਂ ਦੇ ਵਸਨੀਕਾਂ ਵਲੋਂ ਪਹਿਲਾਂ ਵੀ ਬਹੁਤ ਵਾਰ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗ ਦੇ ਧਿਆਨ ’ਚ ਲਿਆਂਦਾ ਗਿਆ, ਪਰ ਸਰਕਾਰ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕੀ। ਇਹ ਸੜਕ ਅੱਗੇ ਕਈ ਪਿੰਡਾਂ ਨੂੰ ਆਪਸ ’ਚ ਜੋੜਦੀ ਹੈ ਅਤੇ ਸ਼ੈਲਰ ’ਤੇ ਗੁਦਾਮ ਹੋਣ ਕਾਰਨ ਟਰੱਕਾਂ ਅਤੇ ਹੋਰ ਵਾਹਨਾਂ ਦੀ ਆਵਾਜਾਈ ਲੱਗੀ ਰਹਿੰਦੀ ਹੈ। ਇੱਥੇ ਦੱਸਣਯੋਗ ਹੈ ਕਿ ਜੇਕਰ ਇਕ ਸਾਈਡ ਤੋਂ ਕੋਈ ਵੱਡਾ ਵਹੀਕਲ ਆਉਂਦਾ ਹੈ ਤਾਂ ਉਸ ਨੂੰ ਕਰਾਸਿੰਗ ਲਈ ਦੂਰੋਂ ਹੀ ਕਿਸੇ ਖੁੱਲ੍ਹੀ ਜਗ੍ਹਾ ’ਤੇ ਬਰੇਕ ਲਗਾਉਣੀ ਪੈਂਦੀ ਹੈ ਤਾਂ ਜੋ ਸੁਰੱਖਿਅਤ ਢੰਗ ਨਾਲ ਕਰਾਸਿੰਗ ਹੋ ਸਕੇ। ਲਾਗਲੇ ਪਿੰਡਾਂ ਦੇ ਲੋਕਾਂ ਨੇ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗ ਅੱਗੇ ਮੰਗ ਕੀਤੀ ਕਿ ਇਸ ਸੜਕ ਨੂੰ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਅਧੀਨ ਬਣਾਇਆ ਜਾਵੇ ਅਤੇ ਬਰਮਾਂ ’ਤੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਛਡਾਇਆ ਜਾਵੇ।
ਪਿਛਲੀ ਖ਼ਬਰ ‘ਵੀਰਬੈਕ ਐਨੀਮਲ ਹੈਲਥ’ ਵਲੋਂ ਸਰਕਾਰੀ ਹਾਈ ਸਕੂਲ ਗਿੱਲ ਨੂੰ ਆਰ.ਓ. ਸਿਸਟਮ ਭੇਟ ਅਗਲੀ ਖ਼ਬਰ ਜਗਰਾਉਂ ਸਟੇਸ਼ਨ ਤੋਂ ਪਹਿਲੀ ਵਾਰ ਮੱਕੀ ਦੀ ਮਿੰਨੀ ਰੈਕ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।