15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਪਿੰਡ ਕੋਹਰ ਸਿੰਘ ਵਾਲਾ ਦੀ ਆਬਾਦੀ ਵਾਲੇ ਇਲਾਕੇ ’ਚੋਂ ਮੋਬਾਈਲ ਟਾਵਰ ਹਟਾਉਣ ਸਬੰਧੀ ਐਸ.ਡੀ.ਐਮ. ਨੂੰ ਦਿੱਤਾ ਮੰਗ ਪੱਤਰ

ਅਜੀਤ ਡੈਸਕ 20-06-2026
ਗੁਰੂਹਰਸਹਾਏ, 19 ਜੂਨ (ਹਰਚਰਨ ਸਿੰਘ ਸੰਧੂ)-ਪਿੰਡ ਕੋਹਰ ਸਿੰਘ ਵਾਲਾ ਵਿਖੇ ਰਿਹਾਇਸ਼ੀ ਇਲਾਕੇ ਵਿਚ ਲਗਾਏ ਗਏ ਟਾਵਰ ਦਾ ਪਹਿਲਾ ਹੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ। ਉੱਥੇ ਹੀ ਹੁਣ ਪਿੰਡ ਵਾਸੀਆਂ ਅਤੇ ਹੋਰ ਨੇੜਲੇ ਘਰਾਂ ਵਲੋਂ ਉੱਚ ਅਧਿਕਾਰੀਆਂ ਨੂੰ ਦਰਖਾਸਤਾਂ ਦੇ ਕੇ ਇਸ ਮੋਬਾਈਲ ਟਾੱਵਰ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ ।ਇਸੇ ਤਹਿਤ ਹੀ ਉਪ ਮੰਡਲ ਮਜਿਸਟਰੇਟ ਗੁਰੂਹਰਸਹਾਏ ਨੂੰ ਮੰਗ ਪੱਤਰ ਦਿੱਤਾ ਗਿਆ। ਸਾਹਿਬ ਸਿੰਘ ,ਪਰਮਜੀਤ ਸਿੰਘ ,ਨੌਨਿਹਾਲ ਸਿੰਘ ,ਜਗਸੀਰ ਸਿੰਘ ,ਜਗਜੀਤ ਸਿੰਘ, ਸੁਰਿੰਦਰ ਸਿੰਘ ਅਤੇ ਹੋਰ ਕਿਸਾਨ ਆਗੂਆਂ ਨੇ ਐਸ.ਡੀ.ਐਮ ਨੂੰ ਮਿਲ ਕੇ ਦੱਸਿਆ ਕਿ ਪਿੰਡ ਕੌਹਰ ਸਿੰਘ ਵਾਲਾ ਵਿਖੇ ਆਬਾਦੀ ਦੇ ਬਿਲਕੁਲ ਨਜ਼ਦੀਕ ਏਅਰਟੈਲ ਕੰਪਨੀ ਵਲੋਂ ਮੋਬਾਈਲ ਟਾੱਵਰ ਲਗਾਇਆ ਗਿਆ ਹੈ। ਇਸ ਟਾਵਰ ਨੂੰ ਰਿਹਾਇਸ਼ੀ ਇਲਾਕੇ ਵਿਚ ਨਾ ਲਗਾਏ ਜਾਣ ਸਬੰਧੀ ਪੰਚਾਇਤ ਵਲੋਂ ਮਤਾ ਪਾਸ ਕੀਤਾ ਗਿਆ ਸੀ ਅਤੇ ਹੁਣ ਅਸੀਂ ਸਾਰੇ ਮੰਗ ਕਰਦੇ ਹਾਂ ਕਿ ਇਸ ਮੋਬਾਇਲ ਟਾਵਰ ਨੂੰ ਰਿਹਾਇਸ਼ੀ ਇਲਾਕੇ ਵਿਚੋਂ ਤਬਦੀਲ ਕਰਕੇ ਕਿਸੇ ਹੋਰ ਜਗ੍ਹਾ ਲਗਾਇਆ ਜਾਵੇ ।ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਨੇੜਲੇ ਘਰਾਂ ਦੇ ਲੋਕਾਂ ਨੇ ਸਖਤ ਸ਼ਬਦਾਂ ਵਿਚ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਇਸ ਟਾਵਰ ਨੂੰ ਹਟਾਉਣ ਲਈ ਕੋਈ ਉਪਰਾਲਾ ਨਾ ਕੀਤਾ ਤਾਂ ਟਾਵਰ ਨੂੰ ਕਿਸੇ ਵੀ ਕੀਮਤ ’ਤੇ ਚੱਲਣ ਨਹੀਂ ਦਿੱਤਾ ਜਾਵੇਗਾ ਅਤੇ ਪੱਕਾ ਧਰਨਾ ਮੋਰਚਾ ਸ਼ੁਰੂ ਕਰ ਦਿੱਤਾ ਜਾਵੇਗਾ।
ਪਿਛਲੀ ਖ਼ਬਰ ਧੀ ਨੂੰ ਮਿਲਣ ਆਏ ਪਿਤਾ ਦਾ ਘਰ ਬਾਹਰੋਂ ਮੋਟਰਸਾਈਕਲ ਚੋਰੀ ਅਗਲੀ ਖ਼ਬਰ ਫੀਸ ਵਾਧੇ ਦੀ ਦਰ 5 ਫੀਸਦੀ ਕਰਨਾ ਸਕੂਲਾਂ ਅਤੇ ਮਾਪਿਆਂ ਦੋਵਾਂ ਦੇ ਹਿੱਤ ਵਿਚ ਨਹੀਂ-ਬੁੱਟਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।