02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਜੀਵਨ ਕਲਾ ਯੋਗ ਸਮਿਤੀ ਵਲੋਂ ਯੋਗਾ ਕੈਂਪ ਅੱਜ ਤੋਂ

ਅਜੀਤ ਡੈਸਕ 13-06-2026
ਫ਼ਿਰੋਜ਼ਪੁਰ, 12 ਜੂਨ (ਸੋਢੀ)-ਲੋਕਾਂ ਨੂੰ ਸਰੀਰਕ, ਮਾਨਸਿਕ ਪੱਖੋਂ ਤੰਦਰੁਸਤ ਰੱਖਣ ਲਈ ਜੀਵਨ ਕਲਾ ਯੋਗ ਸਮਿਤੀ ਵਲੋਂ ਇਕ ਮੈਗਾ ਯੋਗਾ 4 ਰੋਜ਼ਾ ਕੈਂਪ ਦੀ ਸ਼ੁਰੂਆਤ ਅੱਜ ਢੀਂਗਰਾ ਪਾਰਕ, ਬਾਜ਼ਾਰ ਨੰਬਰ 1, ਫ਼ਿਰੋਜ਼ਪੁਰ ਛਾਉਣੀ ਵਿਖੇ ਕੀਤੀ ਜਾ ਰਹੀ ਹੈ | ਜਿਸ ਵਿਚ ਯੋਗ ਮਾਹਿਰ ਡਾ. ਗੁਰਨਾਮ ਸਿੰਘ ਫਰਮਾਓ ਵਲੋਂ ਲੋਕਾਂ ਨੂੰ ਕਈ ਬਿਮਾਰੀਆਂ ਦੇ ਬਚਾਅ ਲਈ ਵੱਖ-ਵੱਖ ਯੋਗ ਕਿਰਿਆਵਾਂ ਬਾਰੇ ਦੱਸਿਆ ਜਾਵੇਗਾ | ਉਨ੍ਹਾਂ ਵਲੋਂ ਛਾਉਣੀ ਦੀ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਇਹ ਕੈਂਪ 16 ਜੂਨ ਤੱਕ ਚੱਲੇਗਾ ਅਤੇ ਇਸ ਵਿਚ ਹਿੱਸਾ ਲੈਣ ਅਤੇ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਨੂੰ ਤੰਦਰੁਸਤ ਬਣਾਉਣ ਲਈ ਯਤਨ ਕਾਰਨ ਬਣਾਈ | ਸਮਿਤੀ ਦੇ ਜਨਰਲ ਸਕੱਤਰ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਇਸ ਚਾਰ ਰੋਜ਼ਾ ਕੈਂਪ ਵਿਚ ਰੋਜ਼ਾਨਾ ਵੱਖ-ਵੱਖ ਮਾਹਿਰ ਪਹੁੰਚ ਕੇ ਲੋਕਾਂ ਨੂੰ ਅਭਿਆਸ ਕਰਵਾਉਣਗੇ |
ਪਿਛਲੀ ਖ਼ਬਰ ਕੁਲਵੰਤ ਰਾਏ ਕਟਾਰੀਆ ਨੂੰ ਅਰੋੜਾ ਖੱਤਰੀ ਵੈੱਲਫੇਅਰ ਬੋਰਡ ਦਾ ਜ਼ਿਲ੍ਹਾ ਚੇਅਰਮੈਨ ਨਿਯੁਕਤ ਕਰਨ 'ਤੇ ਖ਼ੁਸ਼ੀ ਦਾ ਪ੍ਰਗਟਾ... ਅਗਲੀ ਖ਼ਬਰ 5 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।