04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਵਾਰਡ ਨੰਬਰ 2 ਦੇ ਵਾਸੀਆਂ ਵਲੋਂ ਮਿਲੇ ਪਿਆਰ ਦਾ ਕਰਜ਼ਦਾਰ ਰਹਾਂਗਾ- ਵੜੈਚ

ਅਜੀਤ ਡੈਸਕ 31-05-2026
ਫ਼ਿਰੋਜ਼ਪੁਰ,30 ਮਈ (ਕੁਲਬੀਰ ਸਿੰਘ ਸੋਢੀ)-ਨਗਰ ਕੌਂਸਲ ਫ਼ਿਰੋਜ਼ਪੁਰ ਦੀਆਂ ਚੋਣਾਂ ਦੇ ਆਏ ਨਤੀਜਿਆਂ ਪਿੱਛੋਂ ਜੇਤੂ ਉਮੀਦਵਾਰਾਂ ਵਲੋਂ ਜਿੱਥੇ ਲੋਕਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਉੱਥੇ ਆਪਣੀ ਹਾਰੇ ਉਮੀਦਵਾਰਾਂ ਵਲੋਂ ਵੀ ਲੋਕਾਂ ਵਲੋਂ ਮਿਲੇ ਫ਼ਤਵੇ ਨੂੰ ਕਬੂਲ ਕੀਤਾ ਗਿਆ ਹੈ | ਸ਼ਹਿਰ ਦੀ ਵਾਰਡ ਨੰਬਰ 2 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜੇ ਪਰਮਵੀਰ ਸਿੰਘ ਵੜੈਚ ਨੇ ਕੀਮਤੀ ਵੋਟ ਦੇਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ ਹੈ | ਉਨ੍ਹਾਂ ਦੱਸਿਆ ਕੀ ਪਹਿਲੀ ਚੋਣ ਲੜੀ ਹੈ ਤੇ ਜਿਸ ਵਿਚ ਲੋਕਾਂ ਨੇ ਵੱਡੇ ਪੱਧਰ 'ਤੇ ਆਪਣੀ ਵੋਟ ਉਨ੍ਹਾਂ ਨੂੰ ਦਿੱਤੀ ਹੈ | ਜਿਸ ਲਈ ਉਹ ਲੋਕਾਂ ਦੇ ਹਮੇਸ਼ਾ ਕਰਜ਼ਦਾਰ ਰਹਿਣਗੇ | ਉਨ੍ਹਾਂ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਹਿਲਾਂ ਦੀ ਹੀ ਤਰ੍ਹਾਂ ਵਾਰਡ ਦੇ ਕੰਮਾਂ ਨੂੰ ਕਰਵਾਉਣ ਵਿਚ ਆਪਣਾ ਯੋਗਦਾਨ ਪਾਉਣਗੇ ਅਤੇ ਹਰ ਸਮੇਂ ਲੋਕ ਸੇਵਾ ਲਈ ਮੌਜੂਦ ਰਹਿਣਗੇ |
ਪਿਛਲੀ ਖ਼ਬਰ ਠੇਕੇਦਾਰ ਵਲੋਂ 20 ਦਿਨ ਪਹਿਲਾਂ ਬਣਾਈ ਸੜਕ ਟੁੱਟਣੀ ਅਤੇ ਧਸਣੀ ਸ਼ੁਰੂ ਅਗਲੀ ਖ਼ਬਰ ਨਵੇਂ ਐਮ.ਸੀ. ਦਵਿੰਦਰ ਪਹਿਲਵਾਨ ਦਾ ਨੋਟਾਂ ਦੇ ਹਾਰ ਅਤੇ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।