03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਘਰ ਅੰਦਰ ਦਾਖ਼ਲ ਹੋ ਔਰਤ ਦੀਆਂ ਵਾਲੀਆਂ ਖੋਹ ਕੇ ਲੁਟੇਰੇ ਫ਼ਰਾਰ

ਅਜੀਤ ਡੈਸਕ 31-05-2026
ਤਲਵੰਡੀ ਭਾਈ, 30 ਮਈ (ਰਵਿੰਦਰ ਸਿੰਘ ਬਜਾਜ)-ਤਲਵੰਡੀ ਭਾਈ ਅੰਦਰ ਅੱਜ ਸ਼ਾਮ ਦੇ ਕਰੀਬ 6 ਵਜੇ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਇਕ ਘਰ 'ਚ ਇਕੱਲੀ ਔਰਤ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਦੇ ਕੰਨਾਂ ਦੀਆਂ ਵਾਲੀਆਂ ਖੋਹ ਲੈਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਪੀੜਤਾ ਸੀਤਾ ਰਾਣੀ ਪਤਨੀ ਸਵ. ਲਵ ਕੌਸ਼ਲ ਵਾਸੀ ਗਲੀ ਨੰਬਰ 1 ਤਲਵੰਡੀ ਭਾਈ ਨੇ ਦੱਸਿਆ ਕਿ ਅੱਜ ਸ਼ਾਮ ਕਰੀਬ 6 ਵਜੇ ਉਹ ਆਪਣੇ ਘਰ ਅੰਦਰ ਬੈਠੀ ਸੀ ਤਾਂ 2 ਅਣਪਛਾਤੇ ਵਿਅਕਤੀ ਆਏ, ਜਿਨ੍ਹਾਂ ਨੇ ਉਸ ਦੇ ਘਰ ਅੱਗੇ ਮੋਟਰਸਾਈਕਲ ਖੜ੍ਹਾ ਕੀਤਾ ਅਤੇ ਇਕ ਵਿਅਕਤੀ ਘਰ ਅੰਦਰ ਦਾਖ਼ਲ ਹੋ ਗਿਆ | ਪੀੜਤ ਅਨੁਸਾਰ ਉਨ੍ਹਾਂ ਦਾ ਡਿਸਪੋਜ਼ਲ ਵਗ਼ੈਰਾ ਦਾ ਕੰਮ ਹੈ ਤੇ ਉਕਤ ਵਿਅਕਤੀ ਕੁਝ ਸਮਾਨ ਲੈਣ ਬਾਰੇ ਕਹਿਣ ਲੱਗ ਗਿਆ ਤਾਂ ਇਕਦਮ ਝਪਟਾ ਮਾਰ ਕੇ ਉਸ ਦੇ ਕੰਨਾਂ ਵਿਚੋਂ ਸੋਨੇ ਦੀਆਂ ਵਾਲੀਆਂ ਖਿੱਚ ਲਈਆਂ ਤੇ ਦੂਸਰੇ ਵਿਅਕਤੀ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਫ਼ਰਾਰ ਹੋ ਗਿਆ | ਪੀੜਤਾ ਸੀਤਾ ਰਾਣੀ ਨੇ ਦੱਸਿਆ ਕਿ ਵਾਲੀਆਂ ਦਾ ਵਜ਼ਨ ਅੰਦਾਜ਼ਨ ਅੱਧਾ ਤੋਂ ਇਕ ਤੋਲਾ ਸੀ | ਇਸ ਸਬੰਧੀ ਪਰਿਵਾਰ ਵਲੋਂ ਪੁਲਿਸ ਥਾਣਾ ਤਲਵੰਡੀ ਭਾਈ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ |
ਪਿਛਲੀ ਖ਼ਬਰ ਮੌਸਮ ਨੇ ਬਦਲਿਆ ਮਿਜ਼ਾਜ-ਤੇਜ਼ ਹਵਾਵਾਂ ਅਤੇ ਮੋਹਲ਼ੇਧਾਰ ਮੀਂਹ ਨੇ ਤਪਦੀ ਗਰਮੀ ਤੋਂ ਦਿੱਤੀ ਵੱਡੀ ਰਾਹਤ ਅਗਲੀ ਖ਼ਬਰ 'ਆਪ' ਲੀਗਲ ਸੈੱਲ ਦੇ ਸੂਬਾ ਜੁਆਇੰਟ ਸਕੱਤਰ ਸਿੱਧੂ ਨੇ ਮੁਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।