14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਆਪ ਉਮੀਦਵਾਰ ਦੇ ਸਮਰਥਕ ਤੇ ਕਾਂਗਰਸੀ ਉਮੀਦਵਾਰ ਅਤੇ ਉਸ ਦੇ ਸਮਰਥਕਾਂ ਵਲੋਂ ਹਮਲਾ

ਅਜੀਤ ਡੈਸਕ 24-05-2026
ਜ਼ੀਰਾ, 23 ਮਈ (ਰਜਨੀਸ਼ ਕਥੂਰੀਆ)-ਨਗਰ ਕੌਂਸਲ ਚੋਣਾਂ ਦੇ ਚੋਣ ਪ੍ਰਚਾਰ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਇਕ ਸਮਰਥਕ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਉਸ ਦੇ ਸਮਰਥਕਾਂ ਵਲੋਂ ਹਮਲਾ ਕੀਤੇ ਜਾਣ ਦੀ ਖਬਰ ਮਿਲੀ ਹੈ | ਸਿਵਲ ਹਸਪਤਾਲ ਜ਼ੀਰਾ ਵਿਖੇ ਇਲਾਜ ਅਧੀਨ ਰਾਕੇਸ਼ ਕੁਮਾਰ ਉਰਫ਼ ਰੌਕੀ ਕਥੂਰੀਆ ਪੁੱਤਰ ਅਸ਼ੋਕ ਕੁਮਾਰ ਕਥੂਰੀਆ ਵਾਸੀ ਗਲੀ ਤੇਲੀਆਂ ਵਾਲੀ ਪੁਰਾਣੀ ਤਲਵੰਡੀ ਰੋਡ ਜ਼ੀਰਾ ਨੇ ਦੱਸਿਆ ਕਿ ਉਹ ਨਗਰ ਕੌਂਸਲ ਚੋਣਾਂ ਸਬੰਧੀ ਵਾਰਡ ਨੰਬਰ 12 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਸਿੰਘ ਨੂੰ ਵੋਟਾਂ ਪਾਉਣ ਲਈ ਪ੍ਰਚਾਰ ਕਰ ਰਿਹਾ ਸੀ | ਉਸ ਨੇ ਦੱਸਿਆ ਕਿ ਜਦੋਂ ਗੁਰਦੁਆਰਾ ਸਿੰਘ ਸਭਾ ਦੇ ਨਾਲ ਵਾਲੀ ਗਲੀ ਵਿਚ ਗੁੰਬਰ ਕਰਿਆਨਾ ਸਟੋਰ ਦੀ ਦੁਕਾਨ ਅੰਦਰ ਜਾ ਕੇ ਦੁਕਾਨ ਮਾਲਕ ਨੂੰ ਵੋਟ ਪਾਉਣ ਲਈ ਗੱਲਬਾਤ ਕਰ ਰਿਹਾ ਸੀ ਤਾਂ ਵਾਰਡ ਨੰਬਰ 12 ਤੋਂ ਹੀ ਕਾਂਗਰਸ ਪਾਰਟੀ ਦਾ ਉਮੀਦਵਾਰ, 9 ਲੜਕੇ ਜਿਨਾਂ ਨੂੰ ਉਹ ਜਾਣਦਾ ਹੈ ਅਤੇ 10-15 ਹੋਰ ਅਣਪਛਾਤੇ ਵਿਅਕਤੀ ਇਕੱਠੇ ਹੋ ਕੇ ਆ ਗਏ ਜੋ ਕਿ ਕਰਿਆਨਾ ਸਟੋਰ ਦੁਕਾਨ ਅੰਦਰ ਦਾਖਲ ਹੋ ਕੇ ਉਸ ਦੇ ਗਲ ਪੈ ਗਏ | ਰੌਕੀ ਕਥੂਰੀਆ ਨੇ ਦੱਸਿਆ ਕਿ ਕਾਂਗਰਸੀ ਉਮੀਦਵਾਰ ਅਤੇ ਇੱਕ ਹੋਰ ਨਾਮਾਲੂਮ ਵਿਅਕਤੀ ਕੋਲ ਪਿਸਤੌਲ ਸੀ ਜਦੋਂਕਿ ਬਾਕੀ ਵਿਅਕਤੀਆਂ ਕੋਲ ਤੇਜ਼ਧਾਰ ਹਥਿਆਰ ਸਨ ਜੋ ਜਾਨੋਂ ਮਾਰਨ ਦੇ ਇਰਾਦੇ ਨਾਲ ਉਸ ਦੇ ਗਲ ਪੈ ਗਏ | ਉਸ ਨੇ ਦੱਸਿਆ ਕਿ ਸਾਡੀ ਪਾਰਟੀ ਦੇ ਉਮੀਦਵਾਰ ਮਹਿੰਦਰ ਸਿੰਘ ਦਾ ਦਫਤਰ ਨੇੜੇ ਹੋਣ ਕਰਕੇ ਰੌਲਾ ਪਾਉਣ ਤੇ ਪਾਰਟੀ ਦੇ ਵਰਕਰ ਆ ਗਏ ਤਾਂ ਸਾਰੇ ਵਿਅਕਤੀ ਆਪਣੇ ਆਪਣੇ ਹਥਿਆਰਾਂ ਸਮੇਤ ਮੌਕੇ 'ਤੋਂ ਭੱਜ ਗਏ | ਇਸ ਘਟਨਾ ਬਾਰੇ ਜਾਣਕਾਰੀ ਮਿਲਣ 'ਤੇ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਸਿਵਲ ਹਸਪਤਾਲ ਵਿਖੇ ਪਹੁੰਚੇ ਅਤੇ ਰੌਕੀ ਕਥੂਰੀਆ ਦਾ ਹਾਲ ਚਾਲ ਜਾਣਿਆ |
ਸੂਚਨਾ ਮਿਲਣ ਤੇ ਥਾਣਾ ਸਿਟੀ ਜ਼ੀਰਾ ਦੇ ਐਸ.ਐਚ.ਓ.ਗੁਰਜੰਟ ਸਿੰਘ ਸਮੇਤ ਪੁਲਿਸ ਪਾਰਟੀ ਸਿਵਲ ਹਸਪਤਾਲ ਜ਼ੀਰਾ ਵਿਖੇ ਪਹੁੰਚੇ ਅਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਥਾਣਾ ਕੈਂਟ ਫ਼ਿਰੋਜ਼ਪੁਰ ਪੁਲਿਸ ਨੇ 29 ਗਰਾਮ ਹੈਰੋਇਨ ਸਮੇਤ ਰਾਜਸਥਾਨ ਦੇ ਵਿਅਕਤੀ ਨੂੰ ਕੀਤਾ ਕਾਬੂ ਅਗਲੀ ਖ਼ਬਰ ਚੋਣ ਪ੍ਰਚਾਰ ਦੀ ਆੜ 'ਚ ਜ਼ੀਰਾ ਸ਼ਹਿਰ ਦੀ ਦਿੱਖ ਹੋਈ ਬਦਸੂਰਤ- ਸਰਕਾਰੀ ਇਮਾਰਤਾਂ ਅਤੇ ਰਿਹਾਇਸ਼ੀ ਘਰਾਂ 'ਤੇ ਲਗਾਏ ਜਾ ਰਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।